




Total views : 160051






Total views : 160051ਅਜਨਾਲਾ/ ਅੰਮ੍ਰਿਤਸਰ 5 ਨਵੰਬਰ-(ਡਾ. ਮਨਜੀਤ ਸਿੰਘ)- ਆਉਣ ਵਾਲੀ ਮਰਦਮਸ਼ੁਮਾਰੀ ਦੇ ਪ੍ਰੀ-ਟੈਸਟ ਨਾਲ ਸਬੰਧਤ ਅਧਿਕਾਰੀਆਂ ਲਈ ਤਿੰਨ ਦਿਨਾਂ ਦਾ ਮਹੱਤਵਪੂਰਨ ਟ੍ਰੇਨਿੰਗ ਪ੍ਰੋਗਰਾਮ ਅੱਜ ਸਰਕਾਰੀ ਕਾਲਜ, ਅਜਨਾਲਾ ਵਿਖੇ ਸ਼ੁਰੂ ਹੋਇਆ। ਇਹ ਟ੍ਰੇਨਿੰਗ 7 ਨਵੰਬਰ 2025 ਤੱਕ ਹੋਵੇਗੀ, ਜਿਸ ਦਾ ਆਯੋਜਨ ਡਾਇਰੈਕਟਰੇਟ ਆਫ ਸੈਂਸਸ ਆਪਰੇਸ਼ਨਜ਼, ਪੰਜਾਬ ਵੱਲੋਂ ਕੀਤਾ ਗਿਆ ਹੈ। ਟ੍ਰੇਨਿੰਗ ਦੀ ਦੇਖਰੇਖ ਸ਼੍ਰੀ ਅਮਿਤ ਕੁਮਾਰ ਭਾਰਗਵ, ਡਿਪਟੀ ਡਾਇਰੈਕਟਰ, ਸ਼੍ਰੀ ਸਵਦੇਸ਼ ਪ੍ਰਤਾਪ ਸਿੰਘ ਸ਼ਾਕਯਾ, ਅਸਿਸਟੈਂਟ ਡਾਇਰੈਕਟਰ ਅਤੇ ਡਾਇਰੈਕਟਰੇਟ ਆਫ ਸੈਂਸਸ, ਪੰਜਾਬ ਦੇ ਮਾਸਟਰ ਟ੍ਰੇਨਰਾਂ ਵੱਲੋਂ ਕੀਤੀ ਜਾ ਰਹੀ ਹੈ।
ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ 50 ਗਿਣਤੀਕਾਰਾਂ (Enumerators) ਅਤੇ 9 ਨਿਗਰਾਨ ਅਧਿਕਾਰੀਆਂ (Supervisors) ਨੂੰ ਪ੍ਰੀ-ਟੈਸਟ ਮਰਦਮਸ਼ੁਮਾਰੀ ਦੀ ਸਹੀ ਅਤੇ ਸੁਚਾਰੂ ਤਰੀਕੇ ਨਾਲ ਪੂਰਤੀ ਲਈ ਤਿਆਰ ਕਰਨਾ ਹੈ। ਇਹ ਪ੍ਰੀ-ਟੈਸਟ 10 ਤੋਂ 30 ਨਵੰਬਰ 2025 ਤੱਕ ਅਜਨਾਲਾ ਤਹਿਸੀਲ ਦੇ ਚੁਣੇ ਖੇਤਰਾਂ ਵਿੱਚ ਕੀਤਾ ਜਾਵੇਗਾ।
ਇਹ ਪ੍ਰੀ-ਟੈਸਟ ਪੂਰੀ ਤਰ੍ਹਾਂ ਡਿਜਿਟਲ ਮਰਦਮਸ਼ੁਮਾਰੀ ਵੱਲ ਇੱਕ ਵੱਡਾ ਕਦਮ ਹੈ। ਪਹਿਲੀ ਵਾਰ ਪੂਰੀ ਪ੍ਰਕਿਰਿਆ ਡਿਜਿਟਲ ਪਲੇਟਫਾਰਮਾਂ ਅਤੇ ਮੋਬਾਈਲ ਐਪਲੀਕੇਸ਼ਨਾਂ ਰਾਹੀਂ ਕੀਤੀ ਜਾਵੇਗੀ, ਜਿਸ ਨਾਲ ਕਾਰਗੁਜ਼ਾਰੀ, ਸਹੀਪਣ ਅਤੇ ਪਾਰਦਰਸ਼ੀਤਾ ਵਿੱਚ ਸੁਧਾਰ ਆਵੇਗਾ।
ਇਸ ਵਿੱਚ ਵਰਤੇ ਜਾ ਰਹੇ ਮੁੱਖ ਡਿਜਿਟਲ ਟੂਲਾਂ ਵਿੱਚ ਸ਼ਾਮਲ ਹਨ ਜਿਵੇਂ CMMS ਪੋਰਟਲ: ਫੀਲਡ ਕਰਮਚਾਰੀਆਂ ਲਈ ਯੂਜ਼ਰ ID ਬਣਾਉਣ ਅਤੇ ਸਾਰੀ ਪ੍ਰਕਿਰਿਆ ਦੀ ਰੀਅਲ-ਟਾਈਮ ਨਿਗਰਾਨੀ ਲਈ ਕੇਂਦਰੀ ਪੋਰਟਲ, Digital Layout Mapping (DLM) ਐਪ: ਗੂਗਲ ਪਲੇ ਸਟੋਰ ਤੇ ਉਪਲਬਧ, ਜਿਸ ਰਾਹੀਂ ਨਿਗਰਾਨ ਅਧਿਕਾਰੀ ਘਰ ਗਿਣਤੀ ਬਲਾਕਾਂ (House Listing Blocks) ਨੂੰ ਡਿਜਿਟਲੀ ਬਣਾਉਣ ਤੇ ਪ੍ਰਮਾਣਿਤ ਕਰਨਗੇ, House Listing Operations (HLO) ਐਪ: ਗਿਣਤੀਕਾਰਾਂ ਵੱਲੋਂ ਮੈਦਾਨੀ ਕੰਮ ਲਈ ਵਰਤੀ ਜਾਣੀ ਐਪ, ਜਿਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ – ਹਰ ਮਕਾਨ ਅਤੇ ਇਮਾਰਤ ਦੀ ਜਿਓ-ਟੈਗਿੰਗ, ਮਕਾਨਾਂ ਦੀ ਵਰਗੀਕਰਨ – ਰਿਹਾਇਸ਼ੀ, ਅੰਸ਼ਕ ਰਿਹਾਇਸ਼ੀ ਜਾਂ ਗੈਰ-ਰਿਹਾਇਸ਼ੀ,
ਇਸ ਵਾਰ ਦੀ ਮਰਦਮਸ਼ੁਮਾਰੀ ਵਿੱਚ ਇੱਕ ਨਵਾਂ ਕਦਮ ਸਵੈ-ਮਰਦਮਸ਼ੁਮਾਰੀ ਪੋਰਟਲ ਸ਼ੁਰੂ ਕੀਤਾ ਗਿਆ ਹੈ, ਜਿਸ ਰਾਹੀਂ ਨਾਗਰਿਕ ਖੁਦ ਆਪਣੀ ਪਰਿਵਾਰਕ ਜਾਣਕਾਰੀ ਦਰਜ ਕਰ ਸਕਣਗੇ। ਕੇਂਦਰੀ ਸਰਕਾਰ ਵੱਲੋਂ ਚਲਾਇਆ ਗਿਆ ਇਹ ਪੋਰਟਲ 7 ਨਵੰਬਰ 2025 ਤੱਕ ਚੱਲੇਗਾ। ਚੁਣੇ ਹੋਏ ਪਿੰਡਾਂ ਦੇ ਰਹਿਣ ਵਾਲੇ ਨਿਵਾਸੀ ਹੇਠ ਲਿਖੇ ਤਰੀਕੇ ਨਾਲ ਆਪਣੀ ਜਾਣਕਾਰੀ ਭਰ ਸਕਣਗੇ: ਡਿਜਿਟਲ ਨਕਸ਼ੇ ‘ਤੇ ਆਪਣਾ ਪਤਾ ਲੱਭਣਾ ਜਾਂ ‘DigiPin’ ਵਰਤਣਾ, 34 ਪ੍ਰਸ਼ਨਾਂ ਦਾ ਜਵਾਬ ਆਨਲਾਈਨ ਦੇਣਾ, ਸਬਮਿਟ ਕਰਨ ਤੋਂ ਬਾਅਦ ਇੱਕ ਵਿਲੱਖਣ Reference ID ਜਾਰੀ ਹੋਵੇਗੀ।
ਉਨਾਂ ਕਿਹਾ ਕਿ ਜਦ ਗਿਣਤੀਕਾਰ ਘਰ ਆਏਗਾ, ਨਿਵਾਸੀ ਉਸਨੂੰ Reference ID ਦੇਣਗੇ, ਜਿਸ ਨਾਲ ਉਹ ਆਪਣੀ ਐਪ ‘ਤੇ ਜਾਣਕਾਰੀ ਆਟੋਮੈਟਿਕ ਲੈ ਲਵੇਗਾ ਅਤੇ ਤਸਦੀਕ ਕਰੇਗਾ। ਇਸ ਨਾਲ ਸਮਾਂ ਬਚੇਗਾ ਅਤੇ ਪ੍ਰਕਿਰਿਆ ਹੋਰ ਸੁਗਮ ਹੋਵੇਗੀ। ਪ੍ਰੀ-ਟੈਸਟ ਅਜਨਾਲਾ ਤਹਿਸੀਲ ਦੇ 10 ਪਿੰਡਾਂ ਚੱਕ ਦੋਗਰਾਂ, ਲੱਖੂਵਾਲ, ਬੱਲਾਹਰਵਾਲ, ਕੋਟਲੀ ਕੋਕਾ, ਚੱਕ ਔਲ, ਸਾਰੰਗਦੇਵ, ਡੱਲਾ ਰਾਜਪੂਤਾਂ, ਜਾਫਰਕੋਟ, ਪੁੰਗਾ ਅਤੇ ਪਿੰਡ ਟਲਵੰਡੀ ਰਾਇ ਦਾਦੂ ਵਿੱਚ 45 ਹਾਊਸ ਲਿਸਟਿੰਗ ਬਲਾਕਾਂ ਵਿੱਚ ਕੀਤਾ ਜਾਵੇਗਾ। ਰਕਾਰੀ ਕਾਲਜ ਅਜਨਾਲਾ ਵਿੱਚ ਹੋ ਰਹੀ ਇਹ ਟ੍ਰੇਨਿੰਗ ਡਿਜਿਟਲ ਮਰਦਮਸ਼ੁਮਾਰੀ ਦੇ ਇਸ ਪਾਇਲਟ ਪ੍ਰੋਜੈਕਟ ਦੀ ਸਫਲਤਾ ਲਈ ਮਹੱਤਵਪੂਰਨ ਕਦਮ ਹੈ।
ਡਾਇਰੈਕਟਰੇਟ ਆਫ ਸੈਂਸਸ ਆਪਰੇਸ਼ਨਜ਼, ਪੰਜਾਬ ਵੱਲੋਂ ਉਕਤ ਪਿੰਡਾਂ ਦੇ ਸਾਰੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ 10 ਤੋਂ 30 ਨਵੰਬਰ 2025 ਤੱਕ ਚੱਲਣ ਵਾਲੇ ਪ੍ਰੀ-ਟੈਸਟ ਦੌਰਾਨ ਗਿਣਤੀਕਾਰਾਂ ਅਤੇ ਨਿਗਰਾਨਾਂ ਨਾਲ ਪੂਰਾ ਸਹਿਯੋਗ ਕਰਨ। ਖ਼ਾਸ ਤੌਰ ‘ਤੇ ਸਵੈ-ਮਰਦਮਸ਼ੁਮਾਰੀ ਪੋਰਟਲ ਰਾਹੀਂ ਭਾਗ ਲੈਣ ਦੀ ਹੌਂਸਲਾ-ਅਫ਼ਜ਼ਾਈ ਕੀਤੀ ਜਾਂਦੀ ਹੈ ਤਾਂ ਜੋ ਇਹ ਡਿਜਿਟਲ ਮਰਦਮਸ਼ੁਮਾਰੀ ਇਤਿਹਾਸਕ ਤੇ ਸਫਲ ਹੋਵੇ।
==–







