Flash News
ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਆਨੰਦਪੁਰ ਸਾਹਿਬ ਲਈ ਰਵਾਨਾ ਖ਼ਾਲਸਾਈ ਪਰੰਪਰਾਵਾਂ ਅਨੁਸਾਰ ਜੈਕਾਰਿਆਂ ਦੀ ਗੂੰਜ ‘ਚ ਅੰਮ੍ਰਿਤਸਰ ਤੋਂ ਹੋਇਆ ਰਵਾਨਾ
ਨਗਰ ਕੀਰਤਨ ਦੇ ਸ਼ਾਨਦਾਰ ਸਵਾਗਤ ਲਈ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ-
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਲ੍ਹਾ ਅੰਮ੍ਰਿਤਸਰ ਵਿੱਚੋਂ ਲੰਘਣ ਵਾਲੇ ਨਗਰ ਕੀਰਤਨ ਕਰਕੇ ਜਾਰੀ ਕੀਤੇ ਪਾਬੰਦੀ ਆਦੇਸ਼- ਵਧੀਕ ਜ਼ਿਲ੍ਹਾ ਮੈਜਿਸਟ੍ਰੇਟ
ਪੰਜਾਬ ਸਰਕਾਰ ਘੱਟ ਗਿਣਤੀ ਭਾਈਚਾਰੇ ਦੇ ਹੱਕਾਂ ਦੀ ਸੁਰੱਖਿਆ ਪ੍ਰਤੀ ਵਚਨਬੱਧ – ਚੇਅਰਮੈਨ, ਜਤਿੰਦਰ ਮਸੀਹ ਗੌਰਵ
ਮਾਝੇ ਦੇ ਗਦਰੀਆਂ ਦੀ ਯਾਦ ਵਿਚ ਧਾਲੀਵਾਲ ਵੱਲੋਂ ਗੁਰਵਾਲੀ ਵਿੱਚ ਲਾਇਬਰੇਰੀ ਦਾ ਉਦਘਾਟਨ-
ਵਿਧਾਇਕ ਡਾ. ਅਜੇ ਗੁਪਤਾ ਨੇ ਫਕੀਰ ਸਿੰਘ ਕਲੋਨੀ ਵਿੱਚ ਪ੍ਰੀਮਿਕਸ ਸੜਕ ਨਿਰਮਾਣ ਦਾ ਕੀਤਾ ਉਦਘਾਟਨ-

ਕੇਂਦਰ ਸਰਕਾਰ ਕੋਲੋਂ ਦਾਨ ਨਹੀਂ ਸਗੋਂ ਹੜ੍ਹ ਪੀੜਤਾਂ ਦੇ ਵਸੇਬੇ ਲਈ ਕੌਮੀ ਨੀਤੀ ਤਹਿਤ ਹੱਕ ਮੰਗ ਰਹੇ ਹਾਂ- ਕੁਲਦੀਪ ਸਿੰਘ ਧਾਲੀਵਾਲ

ਖ਼ਬਰ ਸ਼ੇਅਰ ਕਰੋ
047523
Total views : 160051

ਸਮਾਰੋਹ ‘ਚ ਸ. ਧਾਲੀਵਾਲ ਨੇ ਹੜ੍ਹ ਪੀੜਤ ਲਾਭਪਾਤਰੀ 450 ਕਿਸਾਨਾਂ ‘ਚ 2.64 ਕਰੋੜ ਰੁਪਏ ਮੁਆਵਜਾ ਰਾਸ਼ੀ ਦੇ ਪੱਤਰ ਕੀਤੇ ਜਾਰੀ-
ਅੰਮ੍ਰਿਤਸਰ/ਅਜਨਾਲਾ, 06 ਨਵੰਬਰ (ਡਾ. ਮਨਜੀਤ ਸਿੰਘ)- ਅੱਜ ਇਥੇ ਐਸਡੀਐਮ ਅਜਨਾਲਾ ਸ. ਰਵਿੰਦਰ ਸਿੰਘ ਅਰੋੜਾ ਦੀ ਪ੍ਰਧਾਨਗੀ ‘ਚ ਹੜ੍ਹ ਪੀੜਤ ਕਿਸਾਨਾਂ ਨੂੰ ਝੋਨੇ ਦੀ ਫਸਲ ਦੇ ਖਰਾਬੇ ਦੀ ਮੰਜੂਰ ਹੋਈ ਰਾਸ਼ੀ ਦੇ ਪੱਤਰ ਪ੍ਰਭਾਵਿਤ ਕਿਸਾਨਾਂ ‘ਚ ਜਾਰੀ ਕਰਨ ਲਈ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਰੋਹ ‘ਚ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਰੋਹ ਦੌਰਾਨ ਮੁੱਖ ਮਹਿਮਾਨ ਸ. ਧਾਲੀਵਾਲ ਨੇ ਪਿੰਡ ਗੱਗੋਮਾਹਲ ਦੇ 162 ਪ੍ਰਭਾਵਿਤ ਕਿਸਾਨਾਂ ‘ਚ 1.21 ਕਰੋੜ ਰੁਪਏ, ਕਸਬਾ ਰਮਦਾਸ ਦੇ 99 ਲਾਭਪਾਤਰ ਕਿਸਾਨਾਂ ‘ਚ 71.36 ਲੱਖ ਰੁਪਏ , ਪਿੰਡ ਨੰਗਲ ਸੋਹਲ ਦੇ 47 ਕਿਸਾਨ ਲਾਭਪਤਾਰਾਂ ‘ਚ 24.74 ਲੱਖ, ਪਿੰਡ ਸੰਮੋਵਲ ਦੇ 15 ਕਿਸਾਨਾਂ ‘ਚ 6.15 ਲੱਖ ਰੁਪਏ, ਪਿੰਡ ਕਤਲੇ ਦੇ 16 ਕਿਸਾਨਾਂ ‘ਚ 13.14 ਲੱਖ ਰੁਪਏ, ਪਿੰਡ ਕੋਟਲੀ ਜਮੀਤ ਸਿੰਘ ਦੇ 27 ਕਿਸਾਨ ਲਾਭਪਾਤਰਾਂ ‘ਚ 9.37 ਲੱਖ ਰੁਪਏ , ਪਿੰਡ ਚੱਕ ਫੂਲਾ ਦੇ 39 ਕਿਸਾਨ ਲਾਭਪਤਾਰਾਂ ‘ਚ 8.94 ਲੱਖ ਰੁਪਏ ਅਤੇ ਪਿੰਡ ਚੱਕ ਡੋਗਰਾਂ ਦੇ 45 ਕਿਸਾਨ ਲਾਭਪਤਾਰਾਂ ‘ਚ 8.86 ਲੱਖ ਰੁਪਏ ਸਮੇਤ ਕੁੱਲ 450 ਕਿਸਾਨ ਲਾਭਪਤਾਰਾਂ ‘ਚ 2.64 ਕਰੋੜ ਰੁਪਏ, ਫਸਲਾਂ ਦੇ ਖਰਾਬੇ ਦੀ ਮੁਆਵਜਾ ਚੈੱਕ ਰਾਸ਼ੀ ਦੇ ਪੱਤਰ ਵੰਡੇ ਗਏ।ਉਪਰੰਤ ਗੱਲਬਾਤ ਦੌਰਾਨ ਸ. ਧਾਲੀਵਾਲ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਨੂੰ ਆੜੇ ਹੱਥੀ ਲਿਆ ਅਤੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ, ਕੇਂਦਰੀ ਸਰਕਾਰ ਕੋਲੋਂ ਕੋਈ ਦਾਨ ਨਹੀਂ ਮੰਗ ਰਹੀ, ਸਗੋਂ ਕੌਮੀ ਆਫਤ ਪ੍ਰਬੰਧਨ ਨਿਯਮਾਂ ਤਹਿਤ ਪੰਜਾਬ ‘ਚ ਭਿਅੰਕਰ ਹੜਾਂ ਦੀ ਤਬਾਹੀ ਦੌਰਾਨ ਪ੍ਰਭਾਵਿਤ ਕਿਸਾਨਾਂ , ਮਜਦੂਰਾਂ, ਕਿਰਤੀਆਂ ਛੋਟੇ ਵਪਾਰੀਆਂ ਸਮੇਤ ਹੋਰਨਾਂ ਵਰਗਾਂ ਦੇ ਮੁੜ ਵਸੇਬੇ ਲਈ ਅਤੇ ਨੁਕਸਾਨੇ ਗਏ ਸਰਕਾਰੀ ਤੇ ਗੈਰ ਸਰਕਾਰੀ ਬੁਨਿਆਦੀ ਢਾਂਚੇ ਦੀ ਪੁਨਰ ਸਿਰਜਣਾ ਲਈ 20 ਹਜਾਰ ਕਰੋੜ ਰੁਪਏ ਸਮੇਤ ਉਨ੍ਹਾਂ (ਸ. ਧਾਲੀਵਾਲ)ਵਲੋਂ ਹਲਕਾ ਅਜਨਾਲਾ ਦੇ ਲੋਕਾਂ ਦੀ ਹੜ੍ਹਾਂ ‘ਚ ਹੋਈ ਤਬਾਹੀ ਕਾਰਣ ਹਲਕਾ ਅਜਨਾਲਾ ‘ਚ ਹੜ੍ਹਾਂ ਦਾ ਜਾਇਜਾ ਲੈਣ ਸਮੇਂ ਹੜ੍ਹਾਂ ਨੂੰ ਪਰਲੋ ਕਰਾਰ ਦੇਣ ਵਾਲੇ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਨਿੱਜੀ ਤੌਰ ਤੇ ਦਿੱਤੇ 2 ਹਜਾਰ ਕਰੋੜ ਰੁਪਏ ਦੇ ਮੰਗ ਪੱਤਰ ਤੇ ਇਸੇ ਤਰਾਂ ਹੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਹੜ੍ਹਾਂ ਦੇ ਮਾਮਲੇ ਦਾ ਨਰੀਖਣ ਕਰਨ ਲਈ ਗੁਰਦਾਸਪੁਰ ਪੁੱਜਣ ਤੇ 2 ਹਜਾਰ ਕਰੋੜ ਰੁਪਏ ਦੀ ਰਾਹਤ ਹਲਕਾ ਅਜਨਾਲਾ ਨੂੰ ਜਾਰੀ ਕਰਨ ਲਈ ਭੇਜੇ ਗਏ ਮੰਗ ਪੱਤਰ ਉੱਤੇ ਕੋਈ ਗੋਰ ਹੀ ਨਹੀਂ ਕੀਤਾ ਗਿਆ। ਜਦੋਂ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਗੁਰਦਾਸਪੁਰ ਵਿਖੇ ਹੀ ਪੰਜਾਬ ਨੂੰ ਰਾਹਤ ਲਈ ਟੋਕਨ ਮਨੀ ਵਜੋਂ 1600 ਕਰੋੜ ਰੁਪਏ ਜਾਰੀ ਕਰਨ ਦੇ ਦਿੱਤੇ ਗਏ ਭਰੋਸੇ ਨੂੰ ਵੀ ਅਮਲ ਵਿੱਚ ਲਿਆਉਣ ਦੀ ਬਜਾਏ ਪੰਜਾਬ ਦੇ ਹੜ੍ਹ ਪੀੜਤਾਂ ਨਾਲ ਕੇਂਦਰੀ ਸਰਕਾਰ ਵਲੋਂ ਠੇਂਗਾ ਵਿਖਾ ਕੇ ਕੋਝਾ ਮਜਾਕ ਕੀਤਾ ਗਿਆ ਹੈ। ਸ. ਧਾਲੀਵਾਲ ਨੇ ਕੇਂਦਰੀ ਭਾਜਪਾ ਸਰਕਾਰ ਤੇ ਤਿੱਖੇ ਰਾਜਸੀ ਹਮਲੇ ਜਾਰੀ ਰੱਖਦਿਆਂ ਅੱਗੇ ਇਹ ਵੀ ਕਿਹਾ ਕਿ ਪੰਜਾਬ ਦੇ 8 ਹਜਾਰ ਕਰੋੜ ਰੁਪਏ ਦੇ ਪੇਂਡੂ ਵਿਕਾਸ ਫੰਡ, 50 ਹਜਾਰ ਕਰੋੜ ਰੁਪਏ ਜੀਐਸਟੀ ਰਿਬੇਟ ਫੰਡ ਰੋਕੇ ਜਾਣ ਸਮੇਤ ਪਾਕਿਸਤਾਨ ਵਿਰੁੱਧ ਅਪਰੇਸ਼ਨ ਸਿੰਧੂਰ ਪਿੱਛੋਂ ਪਾਕਿਸਤਾਨ ਕ੍ਰਿਿਕਟ ਟੀਮ ਨਾਲ ਭਾਰਤੀ ਕ੍ਰਿਿਕਟ ਟੀਮ ਨੂੰ ਮੈਚ ਖੇਡਣ ਦੀ ਆਗਿਆ ਦੇਣ ਦੇ ਬਾਵਜੂਦ ਪੰਜਾਬ ਦੀ ਕੌਮਾਂਤਰੀ ਸਰਹੱਦ ਵਾਹਗਾ ਅਟਾਰੀ ਤੋਂ ਵਪਾਰ ਲਈ ਖੁੱਲ੍ਹ ਨਾ ਦਿੱਤੇ ਜਾਣ, ਸ੍ਰੀ ਗੁਰੁ ਨਾਨਕ ਦੇਵ ਜੀ ਦੇ ਨਾਨਕ ਨਾਮ ਲੇਵਾ ਸ਼ਰਧਾਲੂਆਂ ਨੂੰ ਪਾਕਿਸਤਾਨ ਸਥਿਤ ਸ੍ਰੀ ਗੁਰੁ ਨਾਨਕ ਦੇਵ ਜੀ ਮਹਾਰਾਜ ਦੇ ਜਨਮ ਸਥਾਨ ਨਨਕਾਣਾ ਸਾਹਿਬ ਵਿਖੇ ਤੇ ਨਤਮਸਤਕ ਹੋਣ ਲਈ ਜਥਿਆਂ ਨੂੰ ਭੇਜਣ ‘ਚ ਨਾਂਹ ਨੁਕਰ ਕੀਤੇ ਜਾਣ , ਪੰਜਾਬ ਯੁਨੀਵਰਸਿਟੀ, ਭਾਖੜਾ ਬਿਆਸ ਮੈਨਜਮੈਂਟ ਬੋਰਡ ਤੇ ਚੰਡੀਗੜ ਨੂੰ ਕੇਂਦਰੀ ਪ੍ਰਬੰਧਾਂ ਹੇਠ ਲਿਜਾ ਕੇ ਪੰਜਾਬ ਦੇ ਹਿੱਤਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਪਰ ਇਸਦੇ ਬਾਵਜੂਦ ਪੰਜਾਬ ਭਾਜਪਾ ਵਲੋਂ ਪੰਜਾਬ ਦੇ ਹੱਕਾਂ ਤੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਕੇਂਦਰੀ ਮੋਦੀ ਸਰਕਾਰ ਤੇ ਦਬਾਓ ਵਧਾਉਣ ਹਿੱਤ ਆਪਣੇ ਮੂੰਹ ਸੀਤੇ ਹੋਏ ਹਨ।
ਕੈਪਸ਼ਨ: ਹੜ੍ਹ ਪੀੜਤ ਲਾਭਪਾਤਰੀ 450 ਕਿਸਾਨਾਂ ‘ਚ 2.64 ਕਰੋੜ ਰੁਪਏ ਦੀ ਮੰਜੂਰ ਰਾਸ਼ੀ ਦੇ ਪੱਤਰ ਵੰਡਣ ਸਮੇਂ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ, ਐਸਡੀਐਮ ਅਜਨਾਲਾ ਸ. ਰਵਿੰਦਰ ਸਿੰਘ ਅਰੋੜਾ ਸਮੇਤ ਹੋਰਾਂ ਨਾਲ।