ਧੀਆਂ ਦੀ ਲੋਹੜੀ ਮਨਾਈ —

ਖ਼ਬਰ ਸ਼ੇਅਰ ਕਰੋ
039631
Total views : 138237

ਬਟਾਲਾ, 12 ਜਨਵਰੀ — ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ “ਮਾਂਡੀ” ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਕਾਹਨੂੰਵਾਨ ਡਾ. ਨੀਲਮ ਦੀ ਰਹਿਨੁਮਾਈ ਹੇਠ ਕਮਿਉਨਿਟੀ ਹੈਲਥ ਸੈਂਟਰ ਕਾਹਨੂੰਵਾਨ ਵਿਖ਼ੇ ਧੀਆਂ ਦੀ ਲੋਹੜੀ ਦਾ ਤਿਉਹਾਰ ਮਨਾਇਆ ਗਿਆ I ਇਸ ਤਿਉਹਾਰ ਵਿੱਚ ਪਿੰਡ ਕਾਹਨੂੰਵਾਨ ਦੇ ਲੋਕਾਂ ਨੂੰ ਬੁਲਾਇਆ ਗਿਆ ਤੇਂ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਲੜਕੇ, ਲੜਕੀਆਂ ਦੇ ਹੋਣ ਵਿੱਚ ਕੋਈ ਫ਼ਰਕ ਨਹੀਂ ਹੁੰਦਾ, ਸਮਾਜ ਵਿੱਚ ਲੜਕੀਆਂ ਦੀ ਮਹਾਨਤਾ ਵੀ ਓਹਨੀ ਹੀ ਹੁੰਦੀ ਹੈ,’ ਜਿੰਨੀ ਕਿ ਲੜਕਿਆਂ ਦੀ, ਲੜਕੀਆਂ ਕਿਸੇ ਤੋਂ ਘੱਟ ਨਹੀਂ ਹੁੰਦੀਆਂ ਹਨ I ਅੱਜਕਲ੍ਹ ਦੇ ਸਮੇਂ ਵਿੱਚ ਲੜਕੀਆਂ ਹਰ ਪੱਧਰ, ਹਰ ਖੇਤਰ ਵਿੱਚ ਲੜਕਿਆਂ ਤੋਂ ਅੱਗੇ ਚੱਲ ਰਹੀਆਂ ਹਨ l

ਇਸ ਮੌਕੇ ਐਸ. ਐਮ. ਓ. ਡਾ. ਨੀਲਮ ਨੇ ਨਵਜੰਮੀਆਂ ਬੱਚੀਆਂ ਨੂੰ ਬੁਲਵਾ ਕਿ ਤੋਹਫੇ ਦਿੱਤੇ ਤੇ ਲੋਹੜੀ ਮਨਾਈ ਗਈ ਇਸ ਮੌਕੇ ਭੁੱਗਾ ਬਾਲ ਕਿ ਪੁਰਾਣੇ ਲੋਕ ਬੋਲੀਆਂ / ਗੀਤ ਗਾਅ ਕਿ ਪੂਰਾ ਅਨੰਦ ਮਾਣਿਆ ਗਿਆ l

ਇਸ ਮੌਕੇ ਡਾ.ਰੀਤੂਬਾਲਾ ਮੈਡੀਕਲ ਅਫ਼ਸਰ, ਡਾ.ਅਨੂੰਪ੍ਰਿਆ ਮੈਡੀਕਲ਼ ਅਫ਼ਸਰ, ਸ੍ਰੀਮਤੀ ਸਵੀਟਾ ਸਟਾਫ਼ , ਸ੍ਰੀਮਤੀ ਗੁਰਪ੍ਰੀਤ ਫਾਰਮਾਸਿਸਟ, ਸ੍ਰੀਮਤੀ ਆਸ਼ਾ ਰਾਣੀ ਰੇਡੀਓ ਗ੍ਰਾਫ਼ਰ, ਸ੍ਰੀਮਤੀ ਕਰਮਜੀਤ ਕੌਰ, ਸ੍ਰੀ ਦੀਪਕ ਕੁਮਾਰ , ,ਸ੍ਰੀ ਮਹਿੰਦਰਪਾਲ , ਦਲੀਪ ਰਾਜ ,ਸ਼੍ਰੀਮਤੀ ਜਸ਼ਬੀਰ ਕੌਰ, ਸ੍ਰੀਮਤੀ ਕਮਲੇਸ਼ ਕੁਮਾਰੀ, ਲਖਵਿੰਦਰ ਸਿੰਘ, ਜੋਗਾ ਸਿੰਘ, ਮਨਪ੍ਰੀਤ ਸਿੰਘ, ਮਲਕੀਤ ਸਿੰਘ, ਰਾਜੂ ਤੇ ਹੋਰ ਕਰਮਚਾਰੀ ਹਾਜ਼ਰ ਸਨ I