Flash News
ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਦਾ ਭਾਜਪਾ ਪੰਜਾਬ ਦੇ ਕਾਰਜਕਾਰੀ ਮੈਂਬਰ ਰਾਜੀਵ ਕੁਮਾਰ ਮਾਣਾ ਦੇ ਫਾਰਮ ‘ਮਾਣਾ ਫਾਰਮ’ ਪਹੁੰਚਣ ਤੇ ਸ਼ਾਨਦਾਰ ਸਵਾਗਤ-
ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ-
ਐੱਸ. ਪ੍ਰਸ਼ੋਤਮ ਨੇ ਆਪਣੇ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਿਹ ” ਖਾਮੋਸ਼ੀਆਂ ” ਨੂੰ ਕੀਤਾ ਮੀਟਿੰਗ ਚ ਰਸਮੀ ਤੌਰ ਤੇ ਸਾਹਿਤਕਾਰਾਂ ਨੂੰ ਭੇਂਟ-
“ਪੰਥ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਇਕਜੁੱਟ ਹੋਈਏ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਮੁੱਚਾ ਪੰਥ ਇੱਕ ਮੰਚ ’ਤੇ ਆਵੇ”- ਬੀਬੀ ਜਗੀਰ ਕੌਰ
ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ (ਰਜਿ) ਵੱਲੋਂ ਜੰਡਿਆਲਾ ਗੁਰੂ ਵਿਖੇ ਸਤਿਕਾਰ ਸਹਿਤ ਮਨਾਇਆ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ-
ਪੰਜਾਬ ਪ੍ਰੈੱਸ ਕਲੱਬ ਪਹੁੰਚੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ, ਗਵਰਨਿੰਗ ਕੌਂਸਲ ਵੱਲੋਂ ਨਿੱਘਾ ਸਵਾਗਤ ਤੇ ਸਨਮਾਨ-

ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਡੀ.ਐਸ.ਪੀ ਜੰਡਿਆਲਾ ਗੁਰੂ ਨੂੰ ਇਲਾਕੇ ਨਾਲ ਸੰਬੰਧਿਤ ਮਸਲਿਆਂ ਬਾਰੇ ਦਿੱਤਾ ਗਿਆ ਮੰਗ ਪੱਤਰ-

ਖ਼ਬਰ ਸ਼ੇਅਰ ਕਰੋ
051750
Total views : 168632

ਜੰਡਿਆਲਾ ਗੁਰੂ, 2 ਫਰਵਰੀ- ਜੰਡਿਆਲਾ ਗੁਰੂ ਸ਼ਹਿਰ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਪੁਲਿਸ ਨਾਲ ਸੰਬੰਧਿਤ ਚਿਰਾਂ ਤੋਂ ਲਟਕ ਰਹੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਥਾਣਾ ਜੰਡਿਆਲਾ ਗੁਰੂ ਮੂਹਰੇ 7 ਫ਼ਰਵਰੀ ਨੂੰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।

ਇਹ ਜਾਣਕਾਰੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਦੇ ਜੋਨ ਟਾਂਗਰਾ ਦੇ ਪ੍ਰਧਾਨ ਅਮਰਿੰਦਰ ਸਿੰਘ ਮਾਲੋਵਾਲ ਅਤੇ ਜਿਲ੍ਹਾ ਆਗੂ ਬਲਵਿੰਦਰ ਸਿੰਘ ਰੁਮਾਣਾ ਚੱਕ ਨੇ ਕਿਸਾਨਾਂ ਮਜਦੂਰਾਂ ਦੇ ਵਫਦ ਨਾਲ ਡੀ ਐੱਸ ਪੀ ਜੰਡਿਆਲਾ ਗੁਰੂ ਨੂੰ ਇਸ ਸਬੰਧੀ ਮੰਗ ਪੱਤਰ ਸੌਂਪਣ ਉਪਰੰਤ ਦਿੱਤੀ। ਉਹਨਾ ਕਿਹਾ ਕਿ ਲੰਬੇ ਅਰਸੇ ਤੋਂ ਥਾਣਾ ਜੰਡਿਆਲਾ ਵੱਲੋਂ ਬਹੁਤ ਸਾਰੇ ਮਸਲਿਆਂ ਤੇ ਕਾਰਵਾਈ ਵਿੱਚ ਢਿੱਲਾ ਰਵਈਆ ਅਖਤਿਆਰ ਕੀਤਾ ਹੋਇਆ ਹੈ, ਜਿੰਨਾ ਵਿੱਚ ਖਾਸ ਕਰਕੇ ਕੀਤੇ ਨਜਾਇਜ਼ ਪਰਚੇ ਦੀ ਜਾਂਚ ਕਰਕੇ ਰੱਦ ਕਰਨ, ਉਹਨਾ ਕਿਹਾ ਕਿ ਨਸ਼ਿਆਂ ਤੇ ਸਰਕਾਰ ਵੱਲੋਂ ਸਿਰਫ ਪ੍ਰਚਾਰ ਤੇ ਜ਼ੋਰ ਦਿੱਤਾ ਗਿਆ ਹੈ ਜਦਕਿ ਨਸ਼ੇ ਦਾ ਪੱਧਰ ਪਿੰਡਾਂ ਵਿੱਚ ਬਹੁਤ ਵੱਧ ਚੁੱਕਾ ਹੈ, ਜਿਸ ਨਾਲ ਪਿੰਡਾਂ ਦੀ ਨੌਜੁਆਨੀ ਮੌਤ ਦੇ ਮੂੰਹ ਵਿੱਚ ਜਾ ਰਹੀ ਹੈ, ਪੁਲਿਸ ਕਾਰਵਾਈ ਕਰਕੇ ਨਸ਼ੇ ਦੇ ਇਸ ਕੋਹੜ ਨੂੰ ਅਮਲ ਵਿੱਚ ਖ਼ਤਮ ਕਰਨ ਲਈ ਮਜਬੂਤ ਕਦਮ ਚੱਕੇ ਜਾਣੇ ਚਾਹੀਦੇ ਹਨ । ਉਹਨਾ ਕਿਹਾ ਕਿ ਇਲਾਕੇ ਵਿੱਚ ਹਰ ਰੋਜ਼ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਲਿਸ ਦੀ ਗਸ਼ਤ ਵਧਾ ਕੇ ਚੋਰਾਂ ਤੇ ਸ਼ਿਕੰਜਾ ਕੱਸਿਆ ਜਾਵੇ।
ਉਹਨਾ ਕਿਹਾ ਕਿ ਲੋਕਾਂ ਦੀ ਮੰਗ ਹੈ ਕਿ ਦਿਨ ਦਿਹਾੜੇ ਹੋ ਰਹੇ ਕਤਲਾਂ ਅਤੇ ਲੁੱਟ ਖੋਹ ਕਾਰਨ ਵਿਗੜ ਰਹੀ ਕਾਨੂੰਨੀ ਵਿਵਸਥਾ ਵਿੱਚ ਸੁਧਾਰ ਕੀਤਾ ਜਾਵੇ ਅਤੇ ਸਿਆਸੀ ਦਬਾਅ ਹੇਠ ਨਜਾਇਜ਼ ਪਰਚੇ ਅਤੇ ਧੱਕੇਸ਼ਾਹੀ ਬੰਦ ਕਰਕੇ ਲੋਕਾਂ ਨੂੰ ਨਿਆਂ ਦਿਤਾ ਜਾਵੇ। ਉਹਨਾ ਕਿਹਾ ਕਿ ਆਮ ਲੋਕਾਂ ਦੀ ਮਦਦ ਲਈ ਕਿਸਾਨ ਮਜ਼ਦੂਰ ਆਗੂਆਂ ਵੱਲੋਂ ਥਾਣੇ ਵਿੱਚ ਆਉਣ ਤੇ ਪੁਲਿਸ ਵੱਲੋਂ ਕੀਤੀ ਜਾਂਦੀ ਬਦਸਲੂਕੀ ਬੰਦ ਕੀਤੀ ਜਾਵੇ। ਉਹਨਾ ਕਿਹਾ ਕਿ ਜੇਕਰ ਇਹਨਾਂ ਮੰਗਾਂ ਮਸਲਿਆਂ ਤੇ ਧਿਆਨ ਨਾ ਦਿੱਤਾ ਗਿਆ ਤਾਂ 07 ਫਰਵਰੀ 2026 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਟਾਂਗਰਾ ਵੱਲੋਂ, ਆਮ ਲੋਕਾਂ ਦੀਆਂ ਇਹਨਾਂ ਮੁਸ਼ਕਿਲਾਂ ਦੇ ਸਬੰਧ ਵਿੱਚ ਸਮੁੱਚੀ ਜੋਨ ਟੀਮ ਦੀ ਅਗਵਾਈ ਹੇਠ ਇਲਾਕਾ ਨਿਵਾਸੀਆਂ ਵੱਲੋਂ ਐੱਸ ਐੱਚ ਓ ਜੰਡਿਆਲਾ ਗੁਰੂ ਦੇ ਬਾਰ ਮੂਹਰੇ ਧਰਨਾ ਲਾਇਆ ਜਾਵੇਗਾ। ਜੇਕਰ ਇਸਦੇ ਨਾਲ ਲੋਕਾਂ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਸਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਜੋਨ ਆਗੂ ਬਲਦੇਵ ਸਿੰਘ ਭੰਗੂ, ਜੁਝਾਰ ਸਿੰਘ ਗਹਿਰੀ ਮੰਡੀ, ਸੁਖਰਾਜ ਸਿੰਘ ਧਾਰੜ੍ਹ, ਹਰਦੀਪ ਸਿੰਘ ਭੰਗੂ, ਅਮਰਜੀਤ ਸਿੰਘ, ਨਰਿੰਦਰ ਸਿੰਘ, ਅਵਤਾਰ ਸਿੰਘ ਗਹਿਰੀ ਮੰਡੀ, ਗੁਰਨੇਕ ਸਿੰਘ, ਦਲਬੀਰ ਸਿੰਘ, ਸ਼ਿੰਦਰ ਸਿੰਘ, ਕਾਲਾ ਸਿੰਘ ਆਦਿ ਕਿਸਾਨ ਮਜ਼ਦੂਰ ਹਾਜ਼ਰ ਰਹੇ।