




Total views : 149161







ਕਿਹਾ ਕਿ-ਜਿਲ੍ਹਾਂ ਪ੍ਰਬੰਧਕੀ ਕੰਪਲੈਕਸ ਵਿਖੇ ਬਣੇਗਾ ਮਿੰਨੀ ਮਿਆਂਵਾਕੀ ਜੰਗਲ
ਬੂਟੇ ਲਗਾਉਣ ਤੇ ਸੰਭਾਲ ਕਰਨ ਵਾਲਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਕਰੇਗਾ ਸਨਮਾਨਤ
ਅਮ੍ਰਿਤਸਰ 7 ਜੁਲਾਈ-(ਡਾ. ਮਨਜੀਤ ਸਿੰਘ)- ਵਰਧਮਾਨ ਸਟੀਲ ਕੰਪਨੀ ਲਿਮਟਿਡ ਅਤੇ ਇਕੋ ਸਿੱਖ ਵੱਲੋਂ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਿਆਂਵਾਕੀ ਜੰਗਲ ਬਣਾਉਨ ਲਈ 1100 ਬੂਟੇ ਲਗਾਏ ਗਏ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪ੍ਰਬੰਧਕੀ ਕੰਪਲੈਕਸ ਵਿਖੇ ਭਾਵੇ ਜਗ੍ਹਾਂ ਘੱਟ ਹੈ ਪਰ ਇਥੇ ਵੀ ਮਿੰਨੀ ਮਿਆਵਾਕੀ ਜੰਗਲ ਬਣਾਇਆ ਜਾਵੇਗਾ ਅਤੇ ਆਉਂਦੇ 8-10 ਮਹੀਨਿਆਂ ਵਿਚ ਇਹ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਆਮ ਲੋਕ ਵੀ ਇਸ ਨਾਨਕ ਬਗੀਚੀ ਵਾਂਗ ਆਪਣੇ ਪਲਾਟਾਂ ਜਾ ਹੋਰ ਥਾਵਾਂ ਤੇ ਤੇ ਮਿਆਂਵਾਕੀ ਜੰਗਲ ਬਣਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਨਸੂਨ ਸੀਜ਼ਨ ਦੋਰਾਨ ਜ਼ਿਲੇ ਵਿਚ ਕਰੀਬ 3 ਲੱਖ ਬੂਟੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਹੀਟ ਮੈਪ ਦੀ ਵਰਤੋ ਕਰਦੇ ਹੋਏ ਪਹਿਲਾਂ ਉਨ੍ਹਾਂ ਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ ਜਿਥੇ ਧਰਤੀ ਦੀ ਸਤਹ ਦਾ ਤਾਪਮਾਨ ਜਿਆਦਾ ਹੈ। ਉਨ੍ਹਾਂ ਕਿਹਾ ਕਿ ਕਈ ਥਾਵਾਂ ਤੇ ਧਰਤੀ ਦੀ ਸਤਹ ਦਾ ਤਾਪਮਾਨ 50 ਡਿਗਰੀ ਤੋ ਵੀ ਵਧੇਰੇ ਪਾਇਆ ਗਿਆ ਹੈ ਅਤੇ ਇੰਨ੍ਹਾਂ ਥਾਵਾਂ ਤੇ ਵਧੇਰੇ ਬੂਟੇ ਲਗਾ ਕੇ ਧਰਤੀ ਦੇ ਸਤਹ ਦੇ ਤਾਪਮਾਨ ਨੂੰ ਘੱਟ ਕੀਤਾ ਜਾਵੇਗਾ,ਜਿਸਦਾ ਨਤੀਜਾ ਆਉਣ ਵਾਲੇ ਗਰਮੀ ਦੇ ਸ਼ੀਜਨ ਵਿਚ ਵੇਖਣ ਨੂੰ ਮਿਲੇਗਾ।
ਉਹਨਾਂ ਦੱਸਿਆ ਕਿ ਮੀਆਂ ਵਾਕੀ ਜੰਗਲ ਜਪਾਨੀ ਸਾਇੰਸਦਾਨ ਅਕੀਰਾ ਮੀਆਂ ਵਾਕੀ ਵਲੋਂ ਵਿਕਸਿਤ ਕੀਤੀ ਇੱਕ ਵਿਗਿਆਨਿਕ ਵਿਧੀ ਹੈ, ਜਿਸ ਰਾਹੀ ਸ਼ਹਿਰੀ ਖੇਤਰ ਵਿੱਚ ਘੱਟ ਜ਼ਮੀਨ ਉੱਪਰ ਵੀ ਵਧੀਆ ਕਿਸਮ ਦਾ ਜੰਗਲ ਉਸਾਰਿਆ ਜਾ ਸਕਦਾ ਹੈ। ਸ਼੍ਰੀਮਤੀ ਸਾਹਨੀ ਨੇ ਦੱਸਿਆ ਕਿ ਵਰਧਮਾਨ ਸਟੀਲ ਕੰਪਨੀ ਲਿਮਟਿਡ ਵੱਲੋਂ ਮੀਆਂਵਾਕੀ ਜੰਗਲ ਵਿਖੇ ਹੋਰ 30 ਹਜ਼ਾਰ ਬੂਟੇ ਲਗਾਏ ਜਾ ਰਹੇ ਹਨ,ਜਿਸ ਨਾਲ ਸ਼ਹਿਰਵਾਸੀਆਂ ਨੂੰ ਭਰਪੂਰ ਮਾਤਰਾ ਵਿਚ ਆਕਸੀਜਨ ਮਿਲੇਗੀ। ਦੱਸਣ ਯੋਗ ਹੈ ਕਿ ਇਹ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੁਆਰਾ ਬਣਾਇਆ ਗਿਆ ਅੱਠਵਾਂ ਜੰਗਲ ਹੈ ਅਤੇ ਅੰਮ੍ਰਿਤਸਰ ਦੇ ਸਭ ਤੋਂ ਵੱਡੇ ਮੀਆਵਾਕੀ ਜੰਗਲਾਂ ਵਿੱਚੋਂ ਇੱਕ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਮ ਲੋਕ ਵੀ ਬੂਟੇ ਲਗਾਉਣ ਲਈ ਅੱਗੇ ਆ ਰਹੇ ਹਨ, ਉਨ੍ਹਾਂ ਕਿਹਾ ਕਿ ਜਿਹੜੇ ਵੀ ਆਮ ਲੋਕ ਵਾਤਾਵਰਣ ਦੀ ਸੰਭਾਲ ਲਈ ਬੂਟੇ ਲਗਾ ਰਹੇ ਹਨ ਤੇ ਉਨ੍ਹਾਂ ਦੀ ਸਾਂਭ ਸੰਭਾਲ ਕਰਨਗੇ ,ਜਿਲਾ੍ ਪ੍ਰਸ਼ਾਸਨ ਸਰਟੀਫਿਕੇਟ ਦੇ ਕੇ ਉਨ੍ਹਾਂ ਨੂੰ ਸਨਮਾਨਤ ਕਰੇਗਾ।
ਇਸ ਮੌਕੇ ਸ਼੍ਰੀ ਰਾਜੇਸ਼ ਕੁਮਾਰ ਜ਼ਿਲ੍ਹਾਂ ਜੰਗਲਾਤ ਅਧਿਕਾਰੀ ਨੇ ਦੱਸਿਆ ਕਿ ਬੂਟੇ ਲਗਾਉਣ ਤੋ ਦੋ – ਤਿੰਨ ਦਿਨ ਪਹਿਲਾ 2*2 ਦਾ ਟੋਇਆ ਜਰੂਰ ਪੁੱਟਿਆ ਜਾਵੇ,ਇਸ ਨਾਲ ਪੌਦੇ ਦੀ ਚੱਲਣ ਦੀ ਵਧੇਰੇ ਆਸ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸਰਕਾਰੀ ਵਿਭਾਗ ਬੂਟੇ ਲਗਾਉਣਾ ਚਾਹੁੰਦੇ ਹਨ,ਉਹ ਆਪਣੇ ਪੱਤਰ ਰਾਹੀ ਸਾਨੂੰ ਸੂਚਿਤ ਕਰਨ ਅਸੀ ਖੁਦ ਉਨ੍ਹਾਂ ਨੂੰ ਮੁਫਤ ਵਿੱਚ ਬੂਟੇ ਪ੍ਰਦਾਨ ਕਰਾਂਗੇ। ਉਨ੍ਹਾਂ ਦੱਸਿਆ ਕਿ ਜੋ ਐਨ.ਜੀ.ਓ, ਪ੍ਰਾਂਈਵੇਟ ਸਕੂਲ ਜਾਂ ਕਾਲਜ ਬੂਟੇ ਲੈਣਾ ਚਾਹੁੰਦੇ ਹਨ, ਸਰਕਾਰ ਵਲੋ ਉਨ੍ਹਾਂ ਨੂੰ ਪ੍ਰਤੀ ਬੂਟਾ ਦੋ ਰੁਪਏ ਵਿਚ ਦਿੱਤਾ ਜਾਵੇਗਾ ਅਤੇ ਇਸ ਤੋ ਇਲਾਵਾ ਜੋ ਵਪਾਰਕ ਸਥਾਨ ਬੂਟੇ ਲੈਣਾਂ ਚਾਹੁੰਦੇ ਹਨ ਨੂੰ 20 ਰੁਪਏ ਪ੍ਰਤੀ ਬੂਟਾ ਮੁਹੱਈਆ ਕਰਵਾਇਆ ਜਾਵੇਗਾ। ਸ਼੍ਰੀ ਰਾਜੇ਼ਸ ਕੁਮਾਰ ਨੇ ਦੱਸਿਆ ਕਿ ਜਿਲ੍ਹੇ ਵਿਚ 16 ਨਰਸਰੀਆਂ ਸਥਾਪਤ ਕੀਤੀਆਂ ਗਈਆਂ ਹਨ,ਜਿਥੋ ਬੂਟੇ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਬੂਟੇ ਲੈਣ ਲਈ ਜ਼ਿਲ੍ਹਾਂ ਜੰਗਲਾਤ ਵਿਭਾਗ ਤਾਰਾਂ ਵਾਲਾ ਪੁਲ ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮ਼ਨਦੀਪ ਕੌਰ,ਵਰਧਮਾਨ ਸਟੀਲ ਤੋ ਸ਼੍ਰੀ ਅਮਿਤ ਧਵਨ ਤੋ ਇਲਾਵਾ ਹੋਰ ਅਧਿਕਾਰੀ ਹਾ਼ਜਰ ਸਨ।






