ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਰਾਜ ਪੱਧਰੀ ਖੇਡਾਂ ਗਤੱਕਾ ਅਤੇ ਰਗਬੀ ਦੀਆਂ ਖੇਡਾਂ ਹੋਈਆ ਸੰਪੰਨ

ਖ਼ਬਰ ਸ਼ੇਅਰ ਕਰੋ
035609
Total views : 131856

ਅੰਮ੍ਰਿਤਸਰ 11 ਨਵੰਬਰ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਰਾਜ ਪੱਧਰੀ ਖੇਡਾਂ ਗੱਤਕਾ ਅਤੇ ਰਗਬੀ ਖਾਲਸਾ ਕਾਲਜ ਸੀ:ਸੈ:ਸਕੂਲ ਅੰਮ੍ਰਿਤਸਰ ਵਿਖੇ ਕਰਵਾਈਆ ਜਾ ਰਹੀਆ ਹਨ। ਇਹਨਾਂ ਖੇਡਾਂ ਵਿੱਚ ਸ੍ਰੀ ਬਲਜਿੰਦਰ ਸਿੰਘ ਤੂਰ ਜਨਰਲ ਸੈਕਟਰੀ ਗਤਕਾ ਐਸੋਸੀਏਸ਼ਨ ਆਫ ਇੰਡੀਆ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ਅਤੇ ਖਿਡਾਰੀਆ ਨਾਲ ਜਾਣ ਪਛਾਣ ਕੀਤੀ। ਉਹਨਾਂ ਵੱਲੋ ਖਿਡਾਰੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਨੂੰ ਵੀ ਆਪਣੇ ਕੈਰੀਅਰ ਵਜੋ ਅਪਣਾਉਣ ਲਈ ਕਿਹਾ ਗਿਆ। ਸ੍ਰੀ ਸੁਖਚੈਨ ਸਿੰਘ ਕਾਹਲੋ ਜਿਲ੍ਹਾ ਖੇਡ ਅਫਸਰ ਅੰਮ੍ਰਿਤਸਰ ਨੇ ਦਸਿੱਆ ਕਿ ਅੱਜ ਗੇਮ ਰਗਬੀ ਦੇ ਅੰ-14,17,21 ਅਤੇ 21-30 ਉਮਰ ਵਰਗ ਅਤੇ ਗੇਮ ਗੱਤਕਾ ਦੇ ਅੰ-14,17,21,21-30 ਅਤੇ 31 ਤੋ 40 ਉਮਰ ਵਰਗ ਲੜਕਿਆ ਦੇ ਖੇਡ ਮੁਕਾਬਲੇ ਸੰਪੰਨ ਹੋ ਹੋਏ ਅਤੇ ਮੁੱਖ ਮਹਿਮਾਨ ਦੁਆਰਾ ਜੇਤੂ ਖਿਡਾਰੀਆਂ ਨੂੰ ਮੈਡਲ ਵੰਡੇ ਗਏ। ਸ੍ਰ: ਸੁਖਚੈਨ ਸਿੰਘ ਕਾਹਲੋ ਜਿਲ੍ਹਾ ਖੇਡ ਅਫਸਰ ਅੰਮ੍ਰਿਤਸਰ ਵੱਲੋ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ ਦੇ ਕੇ ਸਮਨਾਮਿਤ ਕੀਤਾ ਗਿਆ। ਇਸ ਮੌਕੇ ਤੇ ਸ੍ਰ: ਇੰਦਰਜੀਤ ਸਿੰਘ ਗਗੋਆਣੀ ਪ੍ਰਿੰਸੀਪਲ ਖਾਲਸਾ ਕਾਲਜ ਸੀ:ਸੈ:ਸਕੂਲ, ਸ੍ਰ: ਰਣਕੀਰਤ ਸਿੰਘ ਸਪੋਰਟਸ ਮੁੱਖੀ ਖਾਲਸਾ ਕਾਲਜ ਸੀ:ਸੈ:ਸਕੂਲ, ਸ੍ਰ: ਮਨਵਿੰਦਰ ਸਿੰਘ ਕਨਵੀਨਰ ਖੇਡਾਂ ਵਤਨ ਪੰਜਾਬ (ਗੱਤਕਾ), ਸ੍ਰ: ਪਰਵਿੰਦਰ ਸਿੰਘ ਕਨਵੀਨਰ ਖੇਡਾਂ ਵਤਨ ਪੰਜਾਬ (ਰਗਬੀ ) ਅਤੇ ਵਿਭਾਗ ਦੇ ਕੋਚ ਵੀ ਹਾਜਰ ਸਨ। ਅੱਜ ਦੇ ਨਤੀਜੇ ਇਸ ਪ੍ਰਕਾਰ ਹਨ।
ਗੇਮ ਗੱਤਕਾ :- ਅੰ-14 ਲੜਕਿਆ ਦੇ ਵਿਅਕਤੀਗਤ ਪ੍ਰਦਰਸ਼ਨੀ ਦੇ ਮੁਕਾਬਲੇ ਵਿੱਚ ਫਾਜਿਲਕਾ ਨੇ ਪਹਿਲਾ ਸਥਾਨ, ਲੁਧਿਆਣਾ ਨੇ ਦੂਜਾ ਸਥਾਨ ਅਤੇ ਗੁਰਦਾਸਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ-17 ਲੜਕਿਆ ਦੇ ਸਿੰਗਲ ਸੋਟੀ ਟੀਮ ਦੇ ਮੁਕਾਬਲੇ ਵਿੱਚ ਅੰਮ੍ਰਿਤਸਰ ਨੇ ਪਹਿਲਾ ਸਥਾਨ, ਰੂਪਨਗਰ ਨੇ ਦੂਜਾ ਸਥਾਨ, ਤਰਨਤਾਰਨ ਅਤੇ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ-17 ਪ੍ਰਦਰਸ਼ਨੀ ਟੀਮ ਦੇ ਮੁਕਾਬਲੇ ਵਿੱਚ ਲੁਧਿਆਣਾ ਨੇ ਪਹਿਲਾ ਸਥਾਨ , ਸ੍ਰੀ ਮੁਕਤਸਰ ਸਾਹਿਬ ਨੇ ਦੂਜਾ ਸਥਾਨ ਅਤੇ ਹੁਸ਼ਿਆਰਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ-17 ਫਰੀ ਸੋਟੀ ਵਿਅਕਤੀਗਤ ਦੇ ਮੁਕਾਬਲੇ ਵਿੱਚ ਲੁਧਿਆਣਾ ਨੇ ਪਹਿਲਾ ਸਥਾਨ, ਮਲੇਰਕੋਟਲਾ ਨੇ ਦੂਜਾ ਸਥਾਨ ਅਤੇ ਫਾਜਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ-17 ਸਿੰਗਲ ਸੋਟੀ ਵਿਅਕਤੀਗਤ ਦੇ ਮੁਕਾਬਲੇ ਵਿੱਚ ਹੁਸ਼ਿਆਰਪੁਰ ਨੇ ਪਹਿਲਾ ਸਥਾਨ, ਲੁਧਿਆਣਾ ਨੇ ਦੂਜਾ ਸਥਾਨ, ਅੰਮ੍ਰਿਤਸਰ ਅਤੇ ਫਤਿਗੜ੍ਹ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ-17 ਪ੍ਰਦਰਸ਼ਨੀ ਵਿਅਕਤੀਗਤ ਦੇ ਮੁਕਾਬਲੇ ਵਿੱਚ ਰੂਪਨਗਰ ਨੇ ਪਹਿਲਾ ਸਥਾਨ, ਸ੍ਰੀ ਮੁਕਤਸਰ ਸਾਹਿਬ ਨੇ ਦੂਜਾ ਅਤੇ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਗੇਮ ਰਗਬੀ :- ਅੰ-17 ਲੜਕਿਆ ਦੇ ਮੁਕਾਬਲੇ ਵਿੱਚ ਅੰਮ੍ਰਿਤਸਰ ਨੇ ਪਹਿਲਾ ਸਥਾਨ, ਕਪੂਰਥਲਾ ਨੇ ਦੂਜਾ ਸਥਾਨ ਅਤੇ ਫਰੀਦਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕੈਪਸ਼ਨ : ਵੱਖ-ਵੱਖ ਤਸਵੀਰਾਂ
===–