Flash News
ਸ਼ਿਵ ਮਹਿਮਾ ਦੇ ਗੁਣਗਾਨ ਨਾਲ ਕਠੂਆ ਵਿਖੇ ਅਮਰਨਾਥ ਯਾਤਰੀਆਂ ਲਈ 7ਵਾਂ ਵਿਸ਼ਾਲ ਭੰਡਾਰਾ ਸ਼ੁਰੂ-
ਸਾਰੇ ਸਰਕਾਰੀ ਕਰਮਚਾਰੀ ਵਿਸ਼ੇਸ਼ ਗਹਿਰੀ ਪੁਨਰ-ਜਾਂਚ (ਐੱਸ.ਆਈ.ਆਰ.)-2026 ਦੌਰਾਨ ਆਪਣੇ ਇਨਿਊਮੇਰੇਸ਼ਨ ਫਾਰਮ ਭਰਨ ਵਿੱਚ ਕਰਨ ਪੂਰਾ ਸਹਿਯੋਗ-
ਜ਼ਿਲ੍ਹਾ ਅੰਮ੍ਰਿਤਸਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸ.ਆਈ.ਆਰ.) ਦਾ ਕੰਮ ਪੂਰੀ ਗੰਭੀਰਤਾ ਨਾਲ ਜਾਰੀ-
ਸ਼ਿਵ ਸ਼ੰਕਰ ਭੋਲੇਨਾਥ ਦੇ ਜੈਕਾਰਿਆਂ ਨਾਲ ਸ਼ਿਵੋਹਮ ਸੇਵਾ ਮੰਡਲ ਵੱਲੋਂ ਅਮਰਨਾਥ ਯਾਤਰਾ ਲਈ ਰਾਸ਼ਨ ਸਮੱਗਰੀ ਦਾ ਟਰੱਕ ਰਵਾਨਾ-
ਐੱਸ.ਆਈ.ਆਰ.-2026 ਤਹਿਤ ਬੀ.ਐਲ.ਓ. ਨੇ ਜੁੜਵੇਂ ਭਰਾਵਾਂ ਸੋਹਣੇ ਤੇ ਮੋਹਣੇ ਦੇ ਘਰ ਪਹੁੰਚ ਕੇ ਵੰਡੇ ਗਣਨਾ ਫਾਰਮ-
27 ਜੂਨ ਨੂੰ “ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ” ਧਾਰਮਿਕ ਸਮਾਗਮ ਦੌਰਾਨ ਟਰੈਫਿਕ ਐਡਵਾਈਜ਼ਰੀ ਜਾਰੀ- ਏ.ਡੀ.ਸੀ.ਪੀ ਟਰੈਫਿਕ ਅਮਨਦੀਪ ਕੌਰ

ਹੜ੍ਹ ਪੀੜ੍ਹਤ ਵਿਧਵਾਵਾਂ ਅਤੇ ਅਪਾਹਿਜਾਂ ਦਾ ਮੁੜ ਵਸੇਬਾ ਪ੍ਰਸ਼ਾਸਨ ਦੀ ਪਹਿਲੀ ਪ੍ਰਾਥਮਿਕਤਾ – ਵਧੀਕ ਡਿਪਟੀ ਕਮਿਸ਼ਨਰ

ਖ਼ਬਰ ਸ਼ੇਅਰ ਕਰੋ
050920
Total views : 167416

ਅੰਮ੍ਰਿਤਸਰ 11 ਫਰਵਰੀ-(ਡਾ. ਮਨਜੀਤ ਸਿੰਘ)- ਸ਼੍ਰੀ ਦਲਵਿੰਦਰਜੀਤ ਸਿੰਘ, ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਰੈਡ ਕਰਾਸ ਸੋਸਾਇਟੀ,ਅੰਮ੍ਰਿਤਸਰ ਵੱਲੋ ਹੜ੍ਹ ਪੀੜਤ ਵਿਧਵਾਵਾਂ ਅਤੇ ਅਪਾਹਜਾਂ ਦੇ ਮੁੜ ਵਸੇਬੇ ਨੂੰ ਧਿਆਨ ਵਿੱਚ ਰੱਖਦਿਆ ਇੱਕ ਰਲੀਫ ਵੰਡ ਸਮਾਰੋਹ ਰੈਡ ਕਰਾਸ ਭਵਨ ਆਯੋਜਿਤ ਕੀਤਾ ਗਿਆ ।
ਇਸ ਸਮਾਰੋਹ ਵਿੱਚ 30 ਵਿਧਵਾਵਾਂ ਅਤੇ 9 ਅਪਾਹਜਾਂ ਨੂੰ ਰਾਹਤ ਵਜੋ 10-10 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ । ਇਸ ਸਮਾਰੋਹ ਦੇ ਮੁੱਖ ਮਹਿਮਾਨ ਸ੍ਰੀ ਰੋਹਿਤ ਗੁਪਤਾ ਵਧੀਕ ਡਿਪਟੀ ਕਮਿਸ਼ਨਰ (ਜ),ਅੰਮ੍ਰਿਤਸਰ ਨੇ ਕਿਹਾ ਕਿ ਹੜ੍ਹ ਪੀੜ੍ਹਤ ਵਿਧਵਾਵਾਂ ਅਤੇ ਅਪਾਹਿਜਾਂ ਦਾ ਮੁੜ ਵਸੇਬਾ ਪ੍ਰਸ਼ਾਸਨ ਅਤੇ ਰੈਡ ਕਰਾਸ ਦੀ ਪ੍ਰਾਥਮਿਕਤਾ ਹੈ ਜਿਸ ਲਈ ਰੈਡ ਕਰਾਸ ਸੁਸਾਇਟੀ ਜਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਗਤੀਸ਼ੀਲ ਹੈ ਅਤੇ ਸਮੇਂ ਸਮੇਂ ਤੇ ਲੋੜ ਅਨੁਸਾਰ ਲੋੜਵੰਦਾਂ ਦੀ ਹਰ ਸੰਭਵ ਸਹਾਇਤਾ ਕਰ ਰਹੀ ਹੈ ।
ਇਸ ਮੌਕੇ ਤੇ ਸ਼੍ਰੀ ਸੈਮਸਨ ਮਸੀਹ, ਸਕੱਤਰ, ਰੈਡ ਕਰਾਸ ਨੇ ਦੱਸਿਆ ਕਿ ਸ਼੍ਰੀ ਭੁਪਿੰਦਰ ਮਦਾਨ, ਫਾਊਡਰ (Madan Foundation ਨੇ ਤਾਮਿਲਨਾਡੂ ਤੋ Jay Hosiery, CBSS Creation LLP, JP Clothing’s Pvt Ltd, Smart Knitwear, Dollar Foundation, Rotary Tirupur Prime Trust, Prasanna Parvatikar, KRC Infrastructures and Real Estate Ltd, Aditi Creation)
ਮਦਨ ਫਾਊਂਡੇਸ਼ਨ ਨੇ ਤਾਮਿਲਨਾਡੂ ਤੋਂ ਜੇ ਹੋਜ਼ਰੀ, ਸੀਬੀਐਸਐਸ ਕ੍ਰੀਏਸ਼ਨ ਐਲਐਲਪੀ, ਜੇਪੀ ਕਲੋਥਿੰਗਜ਼ ਪ੍ਰਾਈਵੇਟ ਲਿਮਿਟਡ, ਸਮਾਰਟ ਨਿੱਟਵੇਅਰ, ਡਾਲਰ ਫਾਊਂਡੇਸ਼ਨ, ਰੋਟਰੀ ਤਿਰੁਪੁਰ ਪ੍ਰਾਈਮ ਟਰੱਸਟ, ਪ੍ਰਸੰਨਾ ਪਰਵਤਿਕਰ, ਕੇਆਰਸੀ ਇਨਫ੍ਰਾਸਟਰਕਚਰਜ਼ ਐਂਡ ਰੀਅਲ ਐਸਟੇਟ ਲਿਮਿਟਡ ਅਤੇ ਆਦਿਤੀ ਕ੍ਰੀਏਸ਼ਨ ਦੇ ਸਹਿਯੋਗ ਨਾਲ ਰੈਡ ਕਰਾਸ ਸੁਸਾਇਟੀ,ਅੰਮ੍ਰਿਤਸਰ ਨੂੰ 4,10,000/- ਰੁਪਏ ਦੀ ਰਾਸ਼ੀ ਹੜ੍ਹ ਪੀੜ੍ਹਤ ਵਿਧਵਾਵਾਂ ਅਤੇ ਅਪਾਹਿਜਾ ਨੂੰ ਮੁੜ ਵਸੇਬੇ ਲਈ ਵੰਡ ਲਈ ਭੇਜੀ ਹੈ। ਇਸ ਮਦਦ ਲਈ ਜਿਲ੍ਹਾ ਪ੍ਰਸ਼ਾਸਨ ਨੇ ਅਤੇ ਰੈਡ ਕਰਾਸ ਨੇ ਇਨ੍ਹਾ ਸਾਰਿਆ ਸੰਸਥਾਵਾ ਦਾ ਧੰਨਵਾਦ ਕੀਤਾ ।
———-
ਕੈਪਸ਼ਨ: ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰੋਹਿਤ ਗੁਪਤਾ ਹੜ੍ਹ ਪੀੜਤ ਵਿਧਵਾਵਾਂ ਅਤੇ ਅਪਾਹਜਾਂ ਦੇ ਮੁੜ ਵਸੇਬੇ ਲਈ ਸਹਾਇਤਾ ਰਾਸ਼ੀ ਦੀ ਵੰਡ ਕਰਦੇ ਹੋਏ।
==-