Flash News
ਸ਼ਿਵ ਮਹਿਮਾ ਦੇ ਗੁਣਗਾਨ ਨਾਲ ਕਠੂਆ ਵਿਖੇ ਅਮਰਨਾਥ ਯਾਤਰੀਆਂ ਲਈ 7ਵਾਂ ਵਿਸ਼ਾਲ ਭੰਡਾਰਾ ਸ਼ੁਰੂ-
ਸਾਰੇ ਸਰਕਾਰੀ ਕਰਮਚਾਰੀ ਵਿਸ਼ੇਸ਼ ਗਹਿਰੀ ਪੁਨਰ-ਜਾਂਚ (ਐੱਸ.ਆਈ.ਆਰ.)-2026 ਦੌਰਾਨ ਆਪਣੇ ਇਨਿਊਮੇਰੇਸ਼ਨ ਫਾਰਮ ਭਰਨ ਵਿੱਚ ਕਰਨ ਪੂਰਾ ਸਹਿਯੋਗ-
ਜ਼ਿਲ੍ਹਾ ਅੰਮ੍ਰਿਤਸਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸ.ਆਈ.ਆਰ.) ਦਾ ਕੰਮ ਪੂਰੀ ਗੰਭੀਰਤਾ ਨਾਲ ਜਾਰੀ-
ਸ਼ਿਵ ਸ਼ੰਕਰ ਭੋਲੇਨਾਥ ਦੇ ਜੈਕਾਰਿਆਂ ਨਾਲ ਸ਼ਿਵੋਹਮ ਸੇਵਾ ਮੰਡਲ ਵੱਲੋਂ ਅਮਰਨਾਥ ਯਾਤਰਾ ਲਈ ਰਾਸ਼ਨ ਸਮੱਗਰੀ ਦਾ ਟਰੱਕ ਰਵਾਨਾ-
ਐੱਸ.ਆਈ.ਆਰ.-2026 ਤਹਿਤ ਬੀ.ਐਲ.ਓ. ਨੇ ਜੁੜਵੇਂ ਭਰਾਵਾਂ ਸੋਹਣੇ ਤੇ ਮੋਹਣੇ ਦੇ ਘਰ ਪਹੁੰਚ ਕੇ ਵੰਡੇ ਗਣਨਾ ਫਾਰਮ-
27 ਜੂਨ ਨੂੰ “ਇੱਕ ਸ਼ਾਮ ਭਗਵਾਨ ਸ਼ਿਵ ਦੇ ਨਾਮ” ਧਾਰਮਿਕ ਸਮਾਗਮ ਦੌਰਾਨ ਟਰੈਫਿਕ ਐਡਵਾਈਜ਼ਰੀ ਜਾਰੀ- ਏ.ਡੀ.ਸੀ.ਪੀ ਟਰੈਫਿਕ ਅਮਨਦੀਪ ਕੌਰ

ਲੋਕ ਪੱਖੀ ਮਾਨ ਸਰਕਾਰ ਨੂੰ ਅਗਲੀਆਂ ਚੋਣਾਂ ‘ਚ ਰੀਪੀਟ ਕਰਨ ਲਈ ਵੋਟਰ ਹੁਣ ਤੋਂ ਹੀ ਪੱਬਾਂ ਭਾਰ – ਕੁਲਦੀਪ ਸਿੰਘ ਧਾਲੀਵਾਲ

ਖ਼ਬਰ ਸ਼ੇਅਰ ਕਰੋ
050919
Total views : 167413

ਅੰਮ੍ਰਿਤਸਰ/ਅਜਨਾਲਾ, 12 ਫਰਵਰੀ(ਡਾ. ਮਨਜੀਤ ਸਿੰਘ)- ਅੱਜ ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਹਲਕਾ ਅਜਨਾਲਾ ਤੋਂ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਕਿ ਪੰਜਾਬ ਦੀ ਸੱਤਾ ‘ਤੇ ਸਭ ਤੋਂ ਲੰਮਾ ਸਮਾਂ ਰਾਜ ਕਰਦੀ ਰਹੀ ਕਾਂਗਰਸ ਅਤੇ 15 ਸਾਲ ਸਾਂਝੇ ਤੌਰ ‘ਤੇ ਸੱਤਾ ਹੰਢਾਉਣ ਸਮੇਂ ਅਕਾਲੀ ਭਾਜਪਾ ਗਠਜੋੜ ਵੱਲੋਂ ਵੋਟ ਦੀ ਰਾਜਨੀਤੀ ਤਹਿਤ ਕਥਿਤ ਤੌਰ ਤੇ ਗੈਂਗਸਟਰ ਤੇ ਨਸ਼ਿਆਂ ਦੇ ਕਾਰੋਬਾਰ ਨੂੰ ਪ੍ਰਫੁੱਲਤ ਕਰਕੇ ਹੱਸਦੇ- ਵੱਸਦੇ -ਖੇਡਦੇ ਪੰਜਾਬ ਨੂੰ ਡਰ ਤੇ ਦਹਿਸ਼ਤ ਦੇ ਮਾਹੌਲ ‘ਚ ਧੱਕੇ ਜਾਣ ਦਾ ਵੋਟ ਪਰਚੀ ਰਾਹੀਂ ਮਜਾ ਚਖਾਉਣ ਲਈ ਜਿਵੇਂ ਸਾਲ 2022 ਦੀਆਂ ਚੋਣਾਂ ‘ਚ ਸੱਤਾ ਚੋਂ ਬੇਦਖਲ ਕੀਤਾ ਸੀ, ਠੀਕ ਉਸੇ ਤਰਾਂ ਅਗਲੇ ਵਰੇ੍ਹ 2027 ‘ਚ ਹੋਣ ਜਾ ਰਹੀਆਂ ਪੰਜਾਬ ਚੋਣਾਂ ‘ਚ ਮਜਾ ਚਖਾਉਣ ਲਈ ਅੱਗੇ ਆਇਆ ਜਾਵੇ । ਸਾਲ 2022 ਦੀਆਂ ਚੋਣਾਂ ਦੀ ਤਰਾਂ ਹੀ ਅਗਲੀਆਂ ਚੋਣਾਂ ‘ਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਰੀਪੀਟ ਕਰਨ ਲਈ ਹੁਣ ਤੋਂ ਹੀ ਕਮਰਕੱਸੇ ਕਰ ਲਏ ਜਾਣ। ਸ. ਧਾਲੀਵਾਲ ਅੱਜ ਹਲਕੇ ਦੇ 48 ਪਿੰਡਾਂ ਦੀਆਂ ਸਰਵ ਸੰਮਤੀ ਨਾਲ ਚੁਣੀਆਂ ਦੀਆਂ ਗ੍ਰਾਮ ਪੰਚਾਇਤਾਂ ਲਈ ਜਾਰੀ ਹੋਈ 2 ਕਰੋੜ 40 ਲੱਖ ਰੁਪਏ ਸਰਕਾਰੀ ਗ੍ਰਾਂਟ ‘ਚੋਂ ਸਰਵ ਸੰਮਤੀ ਨਾਲ ਚੁਣੀਆਂ ਗਈਆਂ ਗ੍ਰਾਮ ਪੰਚਾਇਤ ਨਿਜਾਮਪੁਰਾ, ਨਵਾਂ ਪਿੰਡ, ਭਗਵਾਨਪੁਰਾ, ਨਿੱਸੋਕੇ, ਤੇ ਗੱਗੜ ‘ਚ 5-5 ਲੱਖ ਰੁਪਏ ਗ੍ਰਾਂਟ ਦੇ ਚੈੱਕ ਤਕਸੀਮ ਕਰਨ ਮੌਕੇ ਹੋਈਆਂ ਪ੍ਰਭਾਵਸ਼ਾਲੀ ਪੇਂਡੂ ਵਿਕਾਸ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਾਂਗਰਸ ਸਮੇਤ ਅਕਾਲੀ ਭਾਜਪਾ ਨੂੰ ਆਪਣੀ ਅਲੋਚਣਾ ਦਾ ਕੇਂਦਰ ਬਿੰਦੂ ਬਣਾਉਂਦਿਆਂ ਕਿਹਾ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਿੱਛੋਂ ਵੀ ਪੰਜਾਬ ‘ ਚ ਹੋਈਆਂ ਜਿਮਨੀ ਚੋਣਾਂ, ਨਗਰ ਪੰਚਾਇਤਾਂ, ਨਗਰ ਕੌਂਸਲਾਂ, ਗ੍ਰਾਮ ਪੰਚਾਇਤਾਂ, ਜ਼ਿਲਾ੍ਹ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ ਦੀਆਂ ਚੋਣਾਂ ‘ਚ ਵੋਟਰਾਂ ਵਲੋਂ ਵਾਰ ਵਾਰ ਨਕਾਰੇ ਜਾਣ ਦੇ ਬਾਵਜੂਦ ਇਨ੍ਹਾਂ ਰਾਜਸੀ ਪਾਰਟੀਆਂ ਨੇ ਪੰਜਾਬ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਕੋਈ ਸਬਕ ਨਹੀਂ ਸਿੱਖਿਆ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਕੋਈ ਪ੍ਰੋਗਰਾਮ ਦੇਣ ਦੀ ਥਾਂ ਸਗੋਂ ਸੱਤਾ ਲਈ ਤਰਲੋ ਮੱਛੀ ਹੁੰਦਿਆਂ ਸਿਰਫ ਤੇ ਸਿਰਫ ਪੰਜਾਬ ਦੀਆਂ ਅਗਲੇ ਵਰੇ੍ਹ ਹੋਣ ਵਾਲੀਆਂ ਚੋਣਾਂ ‘ਚ ਆਪਣੀ ਆਪਣੀ ਸਰਕਾਰ ਬਣਾਉਣ ਲਈ ਦਿਨੋ ਦਿਨ ਆਪਣੇ ਬੇਸੁਰੇ ਰਾਗ ਦੀ ਸੁਰ ਉੱਚੀ ਕਰ ਰਹੀਆਂ ਹਨ। ਸ. ਧਾਲੀਵਾਲ ਨੇ ਦਾਅਵਾ ਕੀਤਾ ਕਿ ਵੋਟਰਾਂ ਵਲੋਂ ਨਕਾਰੀਆਂ ਹੋਈਆਂ ਰਾਜਸੀ ਪਾਰਟੀਆਂ ਦੇ ਮਨਸੂਬਿਆਂ ਨੂੰ ਬੂਰ ਪੈਣ ਵਾਲਾ ਨਹੀਂ ਸਗੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਅਮਨ ਕਾਨੂੰਨ ਤੇ ਫਿਰਕੂ ਸਦਭਾਵਨਾ ਦੀ ਮਜ਼ਬੂਤੀ, ਮੁਫ਼ਤ ਬਿਜਲੀ ਸਹੂਲਤ, 10 ਲੱਖ ਰੁਪਏ ਤੱਕ ਹਰ ਪੰਜਾਬੀ ਨਾਗਰਿਕ ਨੂੰ ਮੁਫ਼ਤ ਸਿਹਤ ਬੀਮਾ ਦਾ ਲਾਭ ਸਮੇਤ ਹੋਰ ਅਨੇਕਾਂ ਵਿਕਾਸ ਤੇ ਰੁਜਗਾਰ ਮੁੱਖੀ ਮੁਹੱਈਆ ਕਰਵਾਈਆਂ ਗਈਆਂ ਸੁੱਖ ਸਹੂਲਤਾਂ ਦੇ ਹੱਕ ‘ਚ ਵੋਟਰ ਮੋਹਰ ਲਗਾ ਕੇ ਭਗਵੰਤ ਮਾਨ ਸਰਕਾਰ ਨੂੰ ਮੁੜ ਸੱਤਾ ਚ ਲਿਆਉਣ ਲਈ ਹੁਣ ਤੋਂ ਹੀ ਪੱਬਾਂ ਭਾਰ ਹਨ। ਸ. ਧਾਲੀਵਾਲ ਨੇ ਇਹ ਵੀ ਕਿਹਾ ਕਿ ਸਾਲ 2026 ਨੂੰ ਵਿਕਾਸ ਵਰੇ੍ਹ ਵੱਜੋਂ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਹਰ ਪਿੰਡ, ਕਸਬੇ ਤੇ ਸ਼ਹਿਰ ‘ਚ ਜੰਗੀ ਪੱਧਰ ਤੇ ਵਿਕਾਸ ਕਾਰਜ ਹੁੰਦੇ ਨਜ਼ਰ ਆ ਰਹੇ ਹਨ ।
ਕੈਪਸ਼ਨ: ਸਰਵ ਸੰਮਤੀ ਨਾਲ ਚੁਣੀਆਂ ਗਈਆਂ 5 ਗ੍ਰਾਮ ਪੰਚਾਇਤਾਂ ‘ਚ 5 ਲੱਖ ਰੁਪਏ ਗ੍ਰਾਂਟ ਦੇ ਚੈੱਕ ਤਕਸੀਮ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਹਲਕਾ ਅਜਨਾਲਾ ਤੋਂ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ।