Total views : 131852
92 ਪ੍ਰਤੀਸ਼ਤ ਘਰੇਲੂ ਖਪਤਕਾਰਾਂ ਦਾ ਬਿਜਲੀ ਬਿੱਲ ਆਇਆ ਜੀਰੋ
ਅੰਮ੍ਰਿਤਸਰ, 24 ਫਰਵਰੀ (ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਪੰਜਾਬ ਸਰਕਾਰ ਵੱਲੋਂ ਸਿਹਤ, ਮੁੱਢਲਾ ਢਾਂਚਾ ਅਤੇ ਸਿੱਖਿਆ ਦੇ ਖੇਤਰ ਵਿੱਚ ਜਿਕਰਯੋਗ ਸੁਧਾਰ ਕੀਤੇ ਗਏ ਹਨ। ਸਰਕਾਰੀ ਹਸਪਤਾਲਾਂ ਵਿੱਚ ਹਰ ਤਰਾਂ ਦੇ ਟੈਸਟ, ਦਵਾਈ, ਇਲਾਜ ਦੀ ਸਹੂਲਤ ਵਿੱਚ ਚੋਖਾ ਸੁਧਾਰ ਹੋਇਆ ਹੈ, ਅਲਟਰਾਸਾਊਡ ਵਰਗੇ ਟੈਸਟ ਹੁਣ ਸਰਕਾਰੀ ਰੇਟਾਂ ਤੇ ਹੋਣਗੇ, ਐਕਸ-ਰੇ ਅਤੇ ਹੋਰ ਸਹੂਲਤਾਂ, ਦਵਾਈਆਂ ਵੀ ਹੁਣ ਸਰਕਾਰੀ ਹਸਪਤਾਲਾ ਤੋ ਮਿਲਣਗੀਆਂ।
ਇਹ ਪ੍ਰਗਟਾਵਾ ਸ.ਹਰਭਜਨ ਸਿੰਘ ਈ ਟੀ ਓ ਨੇ ਅੱਜ ਖਲਚੀਆਂ, ਮੀਆਂ ਵਿੰਡ ਰਤਨਗੜ੍ਹ, ਨਾਗੋਕੇ ਸੜਕ ਦਾ ਨੀਂਹ ਪੱਥਰ ਰੱਖਣ ਮਗਰੋਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਕਰੀਬ 12 ਕਿਲੋਮੀਟਰ ਲੰਮੀ ਇਸ ਸੜਕ ਨੂੰ ਲਗਭਗ ਸਾਢੇ ਛੇ ਕਰੋੜ ਰੁਪਏ ਨਾਲ ਨੌ ਮਹੀਨੇ ਵਿੱਚ ਪੂਰਾ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਸੜਕਾਂ ਤੇ ਤੈਨਾਤ ਕਰ ਦਿੱਤੀ ਹੈ ਅਤੇ ਹੁਣ ਸੜਕ ਹਾਦਸਿਆਂ ਵਿੱਚ ਕੀਮਤੀ ਜਾਨਾਂ ਨੂੰ ਨਹੀ ਗਵਾਇਆ ਜਾਵੇਗਾ। ਇਹ ਉਪਰਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਦੀ ਸਹੂਲਤ ਲਈ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ 92 ਪ੍ਰਤੀਸ਼ਤ ਘਰੇਲੂ ਬਿਜਲੀ ਖਪਤਕਾਰਾ ਦਾ ਬਿਜਲੀ ਬਿੱਲ ਜੀਰੋ ਆ ਰਿਹਾ ਹੈ, ਜੋ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਲਈ ਆਰਥਿਕ ਤੌਰ ਤੇ ਇੱਕ ਚੰਗਾ ਫੈਸਲਾ ਹੈ। ਸਰਕਾਰੀ ਸਕੂਲਾਂ ਵਿੱਚ ਵਾਈਫਾਈ ਦੀ ਸਹੂਲਤ, ਬੁਨਿਆਦੀ ਢਾਚੇ ਦਾ ਵਿਕਾਸ, ਕਲਾਸਰੂਮ ਦਾ ਨਿਰਮਾਣ, ਪਖਾਨੇ, ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾ ਲਈ ਟ੍ਰਾਸਪੋਰਟ ਦੀ ਸਹੂਲਤ, ਸਕੂਲਾਂ ਵਿਚ ਸੁਰੱਖਿਆ ਗਾਰਡ ਦੀ ਤੈਨਾਤੀ, ਕੈਂਪਸ ਮੈਨੇਜਰ, ਸਕੂਲ ਆਫ ਐਮੀਨੈਂਸ, ਸਕੂਲਾਂ ਦੇ ਖੇਡ ਮੈਦਾਨਾਂ ਦਾ ਨਵੀਨੀਕਰਨ ਵਰਗੇ ਵੱਡੇ ਫੈਸਲੇ ਸਿੱਖਿਆ ਕ੍ਰਾਂਤੀ ਦੀ ਦਿਸ਼ਾ ਵਿੱਚ ਪੁੱਟੀਆਂ ਪੁਲਾਘਾ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਮਿਆਰੀ ਸਿਹਤ ਸਹੂਲਤਾ ਇਲਾਜ, ਦਵਾਈ ਤੇ ਟੈਸਟ ਮੁਫਤ ਮੁਹੱਇਆ ਕਰਵਾ ਰਹੇ ਹਨ। ਸਾਡੇ ਹਲਕੇ ਵਿੱਚ 10 ਆਮ ਆਦਮੀ ਕਲੀਨਿਕ ਸਫਲਤਾਪੂਰਵਕ ਚੱਲ ਰਹੇ ਹਨ।
———-
ਕੈਪਸ਼ਨ
ਖਰਚੀਆਂ ਨਾਗੋਕੇ ਸੜਕ ਦਾ ਨੀਂਹ ਪੱਥਰ ਰੱਖਦੇ ਹੋਏ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ।