ਸਕੂਲਾਂ ਦੀ ਛੁੱਟੀ ਸਮੇੰ ਟਰੈਫਿਕ ਪੁਲਿਸ ਨੇ ਨਾਕਾ ਲਾ ਕੇ ਕੱਟੇ ਚਲਾਨ-

ਖ਼ਬਰ ਸ਼ੇਅਰ ਕਰੋ
035608
Total views : 131855

ਜੰਡਿਆਲਾ ਗੁਰੂ, 29 ਅਗਸਤ-(ਸਿਕੰਦਰ ਮਾਨ)- ਜੰਡਿਆਲਾ ਗੁਰੂ ਸ਼ਹਿਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਟਰੈਫਿਕ ਪੁਲਿਸ ਜੰਡਿਆਲਾ ਵੱਲੋਂ ਵਿਸ਼ੇਸ਼ ਨਾਕਾ ਲਾ ਕੇ ਅੱਜ ਚਲਾਨ ਕੱਟੇ ਗਏ। ਪ੍ਰਿੰਸੀਪਲ ਮੈਡਮ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਵੱਲੋਂ ਦਿੱਤੀਆਂ ਗਈਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਕਿ ਕੰਨਿਆ ਸਕੂਲ ਦੀ ਛੁੱਟੀ ਸਮੇਂ ਤੰਗ ਪ੍ਰੇਸ਼ਾਨ ਕਰਦੇ ਹਨ।  ਜਿਸ ਕਾਰਨ ਕਈ ਵਾਰ ਲੜਕੀਆਂ ਦੇ ਮਾਂ ਬਾਪ ਨੇ ਪ੍ਰਿੰਸੀਪਲ ਮੈਡਮ ਨੂੰ ਸ਼ਿਕਾਇਤ ਕੀਤੀ ਜਿਸ ਤੋ ਬਾਅਦ ਅੱਜ ਟਰੈਫਿਕ ਪੁਲਿਸ ਨੇ ਵੱਡੀ ਕਾਰਵਾਈ ਕਰਕੇ ਚੈਕਿੰਗ ਦੌਰਾਨ ਮੌਕੇ ਉੱਪਰ ਤਕਰੀਬਨ 10 ਚਲਾਨ ਕੱਟੇ।

ਇਸ ਮੌਕੇ ਇੰਸਪੈਕਟਰ ਚਰਨਜੀਤ ਸਿੰਘ ਟਰੈਫਿਕ ਪੁਲਿਸ ਨੇ ਕਿਹਾ ਜੋ 18 ਸਾਲ ਤੋਂ ਘੱਟ ਵਾਲਾ ਟੂ ਵੀਲਰ ਚਲਾਉਂਦਾ ਫੜਿਆ ਗਿਆ, ਉਸਦਾ ਵੀ ਚਲਾਨ ਕੀਤਾ ਜਾਏਗਾ। ਉਹਨਾਂ ਨੇ ਬੱਚਿਆਂ ਦੇ ਮਾਂ ਬਾਪ ਨੂੰ ਅਪੀਲ ਕੀਤੀ ਕਿ 18 ਸਾਲ ਤੋਂ ਘੱਟ ਵਾਲੇ ਬੱਚੇ ਟੂ ਵੀਲਰ ਨਾ ਚਲਾਉਣ ਲਈ ਦੇਣ। ਉਹਨਾਂ ਤਾੜਨਾ ਕਰਦਿਆ ਕਿਹਾ ਕਿ ਸਰਕਾਰੀ ਕੰਨਿਆ ਸਕੂਲ ਦੀ ਛੁੱਟੀ ਸਮੇਂ ਜੋ ਵੀ ਅਵਾਰਾਗਰਦੀ ਕਰਦਾ ਫੜਿਆ ਗਿਆ, ਉਹਨਾਂ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ।