ਸ਼ਹੀਦ ਕਿਸਾਨ ਸ਼ੁੱਭਕਰਨ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ – ਹਰਪਵਨ ਸਿੰਘ ਬਸ਼ੰਬਰਪੁਰਾ

ਖ਼ਬਰ ਸ਼ੇਅਰ ਕਰੋ
035611
Total views : 131858

ਜੰਡਿਆਲਾ ਗੁਰੂ, 04 ਮਾਰਚ- (ਸ਼ਿੰਦਾ ਲਾਹੌਰੀਆ)- ਬੇ ਸਹਾਰਾ ਮਨੁੱਖਤਾ ਸੰਭਾਲ ਸੁਸਾਇਟੀ’ ਦੇ ਮੁੱਖ ਸੇਵਾਦਾਰ ਅਤੇ ਕਿਸਾਨ ਆਗੂ ਹਰਪਵਨ ਸਿੰਘ ਬਸ਼ੰਬਰਪੁਰਾ ਨੇ ਕਿਹਾ ਕਿ ਹੱਕੀ ਮੰਗਾਂ ਲਈ ਸ਼ੰਘਰਸ਼ ਕਰਦੇ ਦੇਸ਼ ਦੇ ਅੰਨਦਾਤਾ ਕਿਸਾਨ ਉੱਤੇ ਅੱਥਰੂ ਗੈਸ ਦੇ ਗੋਲੇ ਦਾਗਣੇ, ਗੋਲੀਆਂ ਚਲਾਉਣੀਆਂ ਅਤੇ ਗੋਲੀਆਂ ਮਾਰ ਕੇ ਸ਼ੁੱਭਕਰਨ ਸਿੰਘ ਵਰਗੇ ਨੌਜਵਾਨ ਨੂੰ ਸ਼ਹੀਦ ਕਰ ਦੇਣਾ ਬਹੁਤ ਹੀ ਮੰਦਭਾਗਾ ਹੈ । ਉਹਨਾਂ ਕਿਹਾ ਕਿ ਸ਼ਹੀਦ ਸ਼ੁੱਭਕਰਨ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਹਰਪਵਨ ਸਿੰਘ ਬਸ਼ੰਬਰਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਸ਼ੁੱਭਕਰਨ ਸਿੰਘ ਦੀ ਬੇਵਕਤੀ ਮੌਤ ਲਈ ਜਿੰਮੇਵਾਰ ਲੋਕਾਂ ਦੇ ਖਿਲਾਫ ਤੁਰੰਤ ਕਾਨੂੰਨੀ ਕਰਕੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਇਸ ਮੌਕੇ ਸਾਬਕਾ ਸਰਪੰਚ ਗੁਰਵੇਲ ਸਿੰਘ, ਮੇਘ ਸਿੰਘ, ਸ਼ਹਿਬਾਜ ਸਿੰਘ, ਗੁਰਮੇਜ ਸਿੰਘ ਇਟਲੀ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।

ਕੈਪਸ਼ਨ: ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਹਰਪਵਨ ਸਿੰਘ ਬਸ਼ੰਬਰਪੁਰਾ  ਤੇ ਹੋਰ।