ਟਰੈਫਿਕ ਪੁਲਿਸ ਵੱਲੋਂ ਰਤਨ ਸਿੰਘ ਚੌਂਕ ਤੋਂ ਫਤਿਹਗੜ੍ਹ ਚੂੜੀਆਂ ਰੋਡ ਏਰੀਆ ਵਿੱਚ ਸੜਕਾਂ ਤੇ ਕੀਤੇ ਨਜਾਇਜ਼ ਕਬਜ਼ਿਆਂ ਖਿਲਾਫ ਚਲਾਈ ਸਪੈਸ਼ਲ ਮਹਿਮ

ਖ਼ਬਰ ਸ਼ੇਅਰ ਕਰੋ
035633
Total views : 131888

ਅੰਮ੍ਰਿਤਸਰ, 28 ਫਰਵਰੀ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)- ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਸ੍ਰੀ ਹਰਪਾਲ ਸਿੰਘ, ਪੀ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਟਰੈਫਿਕ, ਅੰਮ੍ਰਿਤਸਰ ਵੱਲੋ ਸਮੇਤ ਟਰੈਫਿਕ ਜੋਨ ਇੰਚਾਰਜ ਵੱਲੋਂ ਰਤਨ ਸਿੰਘ ਚੌਕ ਤੋਂ ਫਤਿਹਗੜ੍ਹ ਚੂੜੀਆਂ ਰੋਡ ਏਰੀਆ ਵਿੱਚ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਵੱਲੋ ਸੜਕਾਂ ਤੇ ਕੀਤੇ ਗਏ ਨਜਾਇਜ ਕਬਜਿਆਂ ਨੂੰ ਹਟਾ ਕੇ ਟਰੈਫਿਕ ਆਵਾਜਾਈ ਨੂੰ ਨਿਰਵਿਘਨ ਚਲਾਇਆ ਗਿਆ, ਤਾਂ ਜੋ ਸ਼ਹਿਰ ਵਾਸੀਆਂ ਅਤੇ ਬਾਹਰੋ ਆਏ ਟੂਰਿਸਟਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਦੁਕਾਨਦਾਰਾ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਮਾਨ ਸੜਕਾਂ/ਫੁੱਟਪਾਥਾਂ ਤੇ ਨਾ ਲਗਾਉਣ। ਜੇਕਰ ਭਵਿੱਖ ਵਿੱਚ ਸਮਾਨ ਦੁਕਾਨਾ ਦੇ ਬਾਹਰ ਲਗਾਇਆ ਗਿਆ ਤਾਂ ਉਹਨਾ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Commissioner of Police Amritsar
Harpal Singh Randhawa Pps