




Total views : 161406






Total views : 161406ਜੰਡਿਆਲਾ ਗੁਰੂ, 24 ਫਰਵਰੀ -( ਸਿਕੰਦਰ ਮਾਨ)- ਡਵੀਜਨ ਜੰਡਿਆਲਾ ਗੁਰੂ ਅਧੀਨ ਕੰਮ ਕਰਦੇ ਮੀਟਰ ਰੀਡਰ, ਸੁਪਰਵਾਈਜ਼ਰ ਅਤੇ ਡਵੀਜਨ ਇੰਚਾਰਜ ਅਤੇ ਯੂਨੀਅਨ ਦੇ ਪੰਜਾਬ ਪ੍ਰਧਾਨ ਗਗਨਦੀਪ ਸਿੰਘ ਅਤੇ ਸਾਥੀਆਂ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਲਾਨਾ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸ਼ਨੀਵਾਰ ਪਾਏ ਗਏ।
ਇਸ ਮੌਕੇ ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਦੇ ਭਰਾ ਸਤਿੰਦਰ ਸਿੰਘ, ਸੁਖਵਿੰਦਰ ਸਿੰਘ ਸੋਨੀ ਅਤੇ ਨਰੇਸ਼ ਪਾਠਕ ਮੈਂਬਰ ਪੰਜਾਬ ਸਰਵਿਸ ਸਿਲੈਕਸ਼ਨ ਬੋਰਡ, ਛਨਾਖ ਸਿੰਘ ਚੈਅਰਮੈਨ ਮਾਰਕੀਟ ਕਮੇਟੀ, ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ , ਓਕਾਰ ਕੰਡਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਇਸ ਮੌਕੇ ਸਬ ਡਵੀਜ਼ਨ ਜੰਡਿਆਲਾ ਗੁਰੂ ਦੇ ਐਸ ਡੀ ਓ ਸੁਖਜੀਤ ਸਿੰਘ, ਜੇ.ਈ ਲਖਵਿੰਦਰ ਸਿੰਘ, ਐਮ ਐਸ ਯੂ ਦੇ ਪ੍ਰਧਾਨ ਅਮਨਪ੍ਰੀਤ ਸਿੰਘ, ਲਾਈਨਮੈਨ ਕੰਵਲ ਪ੍ਰਕਾਸ਼ ਸਿੰਘ, ਮਨਿੰਦਰ ਸਿੰਘ ਮਨੀ ਪ੍ਧਾਨ, ਲਾਈਨਮੈਨ ਸੰਦੀਪ ਸਿੰਘ , ਲਾਈਨਮੈਨ ਰੁਪਿੰਦਰ ਸਿੰਘ , ਪ੍ਰਮੋਦ ਕੁਮਾਰ ,ਅਸ਼ੋਕ ਕੁਮਾਰ ਟਿੰਮਾ, ਸਬ ਡਿਵੀਜ਼ਨ ਕਲਰਕ ਸਚਿਨ, ਲਾਲੀ , ਮੀਟਰ ਰੀਡਰ ਸੁਖਬੀਰ ਸਿੰਘ, ਵਰਿੰਦਰ ਸਿੰਘ, ਪ੍ਰਦੀਪ ਸਿੰਘ ਹਰਪ੍ਰੀਤ ਸਿੰਘ ਫਤਿਹਪੁਰ, ਕੁਲਸ਼ੇਰ ਸਿੰਘ, ਲਵਲਦੀਪ ਸਿੰਘ , ਸੁਖਦੀਪ ਸਿੰਘ ਐਸ ਐਸ ਏ ਮੋਗਾ, ਪਰਮਜੀਤ ਸਿੰਘ ਖੱਖ ਆਦਿ ਸਾਥੀਆਂ ਨੇ ਪਹੁੰਚ ਕੇ ਗੁਰੂ ਚਰਨਾਂ ਵਿੱਚ ਆਪਣੀ ਹਾਜਰੀ ਲਵਾਈ ਅਤੇ ਮੀਟਰ ਰੀਡਰ ਯੂਨੀਅਨ ਦੇ ਪੰਜਾਬ ਪ੍ਰਧਾਨ ਗਗਨਦੀਪ ਸਿੰਘ ਨੇ ਪਹੁੰਚੇ ਆਗੂਆ ਤੇ ਸੰਗਤਾਂ ਦਾ ਤਹਿਦਿਲੋ ਧੰਨਵਾਦ ਕੀਤਾ।







