ਬਲਵਿੰਦਰਪਾਲ ਸ਼ਰਮਾ ਮਾਨਾਂਵਾਲਾ ਸਾਬਕਾ ਸਰਪੰਚ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ-

ਖ਼ਬਰ ਸ਼ੇਅਰ ਕਰੋ
045004
Total views : 151664

ਅੰਮ੍ਰਿਤਸਰ/ਮਾਨਾਂਵਾਲਾ, 28 ਜੁਲਾਈ (ਡਾ. ਮਨਜੀਤਸਿੰਘ, ਸਿਕੰਦਰ ਮਾਨ)- ਵਿਧਾਨ ਸਭਾ ਹਲਕਾ ਅਟਾਰੀ ਦੇ ਸੀਨੀਅਰ ਕਾਂਗਰਸੀ ਆਗੂ, ਮਾਨਾਂਵਾਲਾ ਦੇ ਸਾਬਕਾ ਸਰਪੰਚ, ਸਾਬਕਾ ਬਲਾਕ ਸੰਮਤੀ ਮੈਂਬਰ ਰਹੇ ਸ੍ਰੀ ਬਲਵਿੰਦਰਪਾਲ ਸ਼ਰਮਾ, ਜੋ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਨਮਿਤ ਅੰਤਿਮ ਅਰਦਾਸ ਅਤੇ ਰਸਮ ਪਗੜੀ ਮਾਨਾਂਵਾਲਾ ਵਿਖੇ ਹੋਈ।

ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓ ਪੀ ਸੋਨੀ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਬਲਵਿੰਦਰਪਾਲ ਸ਼ਰਮਾ ਪਿੰਡ ਮਾਨਾਂਵਾਲਾ ਕਲਾਂ ਦੇ ਹੀ ਨਹੀਂ ਬਲਕਿ ਅੰਮਿਤਸਰ ਜਿਲ੍ਹੇ ‘ਚ ਸਾਦੇ ਪਰ ਧੜੱਲੇਦਾਰ ਆਗੂ ਵਾਂਗੂ ਵਿਚਰਦਿਆਂ ਹਰੇਕ ਦੀ ਮਦਦ ਕਰਨ ਲਈ ਤੱਤਪਰ ਰਹਿੰਦੇ ਸਨ, ਜਿਸ ਕਰਕੇ ਲੋਕ ਵੀ ਇਨਾਂ ਨੂੰ ਅੰਤਾਂ ਦਾ ਮੋਹ ਕਰਦੇ ਸਨ। ਉਨਾਂ ਕਿਹਾ ਕਿ ਬਲਵਿੰਦਰਪਾਲ ਸ਼ਰਮਾ ਦੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ, ਉੱਥੇ ਹੀ ਸਮੁੱਚੇ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ।

ਇਸ ਮੌਕੇ ਸ੍ਰੀ ਬਲਵਿੰਦਰਪਾਲ ਸ਼ਰਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਲਿਆਂ ‘ਚ ਸ. ਰਾਣਾਪਲਵਿੰਦਰ ਸਿੰਘ, ਕਾਮਰੇਡ ਰਤਨ ਸਿੰਘ ਰੰਧਾਵਾ, ਇੰਦਰਜੀਤ ਸਿੰਘ ਬਾਸਰਕੇ, ਅਜੈਪਾਲ ਸਿੰਘ ਰੰਧਾਵਾ, ਭਰਪੂਰ ਸਿੰਘ ਮੈਹਣੀਆਂ, ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਰੰਧਾਵਾ, ਸਵਿੰਦਰ ਸਿੰਘ ਸ਼ਾਹ, ਮਲਕੀਤ ਸਿੰਘ ਬੱਬੂ, ਸਾਬਕਾ ਸਰਪੰਚ ਸੰਤੋਖ ਸਿੰਘ ਬਸੰਬਰਪੁਰਾ, ਸੁਰਿੰਦਰ ਸ਼ਰਮਾ ਪ੍ਰਧਾਨ ਇੰਟਕ ਪੰਜਾਬ, ਸੁਖਰਾਜ ਸਿੰਘ ਰੰਧਾਵਾ, ਕੁਲਜੀਤ ਸਿੰਘ ਹੈਪੀ, ਜਗੀਰ ਸਿੰਘ ਥਿੰਦ, ਪ੍ਰੀਕਸ਼ਤ ਸ਼ਰਮਾ, ਰਾਕੇਸ਼ ਕੁਮਾਰ ਗੋਲਡੀ, ਸਾਬਕਾ ਸਰਪੰਚ ਪਰਮੀਤ ਸਿੰਘ, ਅਮਰਦੀਪ ਸਿੰਘ ਹੈਪੀ ਰਾਜੇਵਾਲ, ਤੇਜਿੰਦਰ ਸਿੰਘ ਚੰਦੀ, ਬਲਜਿੰਦਰ ਸਿੰਘ ਬਾਵਾ, ਸੁਰਿੰਦਰਪਾਲ ਸਿੰਘ, ਰਣਜੀਤ ਸਿੰਘ ਰਾਣਾ ਜੰਡ, ਲਖਬੀਰ ਸਿੰਘ ਨਿਜ਼ਾਮਪੁਰਾ, ਸਰਪੰਚ ਸਤਨਾਮ ਸਿੰਘ ਲਾਲਾ, ਜੈ ਪਾਲ ਸਿੰਘ ਢਿੱਲੋਂ, ਕੰਵਲਜੀਤ ਸਿੰਘ ਲਾਡੀ, ਦਵਿੰਦਰ ਸਿੰਘ ਬਿੱਲਾ ਰਾਜੇਵਾਲ, ਡਾ. ਗੁਰਸ਼ਰਨ ਸਿੰਘ, ਸੰਤੋਖ ਸਿੰਘ ਸੈਣੀ, ਹਰਪਵਨ ਸਿੰਘ ਬਸੰਬਰਪੁਰਾ, ਸੁਰਿੰਦਰਪਾਲ ਸਿੰਘ, ਸਤਪਾਲ ਸਿੰਘ ਥਿੰਦ, ਇਕਬਾਲ ਸਿੰਘ, ਡਾ. ਪੀ ਐਮ ਸਿੰਘ, ਜਗਮੋਹਨ ਕੁਮਾਰ, ਨਰਿੰਦਰ ਸਿੰਘ, ਕੁਲਵੰਤ ਰਾਏ, ਭਗਵਾਨ ਦਾਸ, ਪ੍ਰਮੋਦ ਕੁਮਾਰ, ਰਣਜੀਤ ਕੁਮਾਰ ਸਾਬਾ ਆਦਿ ਦੇ ਨਾਮ ਸ਼ਾਮਲ ਹਨ। ਮਰਹੂਮ ਬਲਵਿੰਦਰਪਾਲ ਸ਼ਰਮਾ ਦੇ ਪੁੱਤਰਾਂ ਪਵਨ ਸ਼ਰਮਾ, ਇੰਦਰਜੀਤ ਅਤੇ ਹਰੀ ਨਰਾਇਣ ਨੇ ਦੁੱਖ ਸਾਂਝਾ ਕਰਨ ਵਾਲਿਆਂ ਦਾ ਤਹਿਦਿਲੋਂ ਧੰਨਵਾਦ ਕੀਤਾ।