




Total views : 151664







ਅੰਮ੍ਰਿਤਸਰ, 27 ਜੁਲਾਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)’
ਕੈਬਨਟ ਮੰਤਰੀ ਹਰਭਜਨ ਸਿੰਘ ਈ.ਟੀ.ੳ ਨੇ ਅੱਜ ਜੰਡਿਆਲਾ ਗੁਰੂ ਹਲਕੇ ਵਿੱਚ 6.85 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੇ ਨੀਂਹ ਪੱਥਰ ਰੱਖੇ ।
ਇੰਨਾ ਸੜਕਾਂ ਵਿੱਚ ਪਿੰਡ ਰਸੂਲਪੁਰ ਕਲਾਂ ਵਿਖੇ 4.4 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਲਿੰਕ ਸੜਕਾਂ, ਪਿੰਡ ਮਾਲੋਵਾਲ ਵਿੱਚ 2.17 ਕਰੋੜ ਰੁਪਏ ਅਤੇ ਨੰਗਲ ਗੁਰੂ ਪਿੰਡ ਵਿੱਚ 28 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕਾਂ ਸ਼ਾਮਿਲ ਹਨ।ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਲਵਦੀਪ ਸਿੰਘ ਥਿੰਦ ਵੱਲੋ ਪਿੰਡ ਮਾਲੋਵਾਲ ਵਿਖੇ ਕਰਵਾਏ ਇਕੱਠ ਦੌਰਾਨ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਹਲਕੇ ਵਿਚ ਵਿਕਾਸ ਦੇ ਨਾਮ ਤੇ ਵੋਟਾਂ ਮੰਗਾਂਗੇ। ਉਨਾਂ ਪਿਛਲੇ ਸਮੇਂ ਦੇ ਵਿਧਾਇਕਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਸਾਡੇ ਵੱਲੋ ਹਲਕੇ ਦਾ ਵੱਧ ਵਿਕਾਸ ਅਤੇ ਹੁਣ ਤੱਕ ਦੀਆਂ ਸਭ ਤੋ ਵੱਧ ਗਰਾਟਾਂ ਦਿੱਤੀਆਂ ਗਈਆਂ ਹਨ।ਉੱਨਾਂ ਕਿਹਾ ਕਿ ਮਾਲੋਵਾਲ ਨਹਿਰ ਦਾ ਪੁਲ ਜੋ ਕਿ ਇੱਕ ਸਾਲ ਦਾ ਸਮਾਂ ਸੀ ਉਸ ਨੂੰ ਸੱਤ ਮਹੀਨੇ ਵਿੱਚ ਮੁਕੰਮਲ ਕਰਕੇ ਉਦਘਾਟਨ ਕਰ ਰਹੇ ਹਾਂ ਅਤੇ ਇਸ ਵਿੱਚੋਂ ਬਚੇ ਪੈਸੇ ਹੋਰ ਵਿਕਾਸ ਕੰਮਾਂ ਤੇ ਖਰਚ ਕਰਾਂਗੇ । ਇਸ ਮੌਕੇ ਐਸ ਐਸ ਬੋਰਡ ਦੇ ਮੈਂਬਰ ਨਰੇਸ਼ ਪਾਠਕ, ਗੁਰਮੁਖ ਸਿੰਘ ਸਰਪੰਚ ਸਰਜਾ, ਬਲਰਾਜ ਸਿੰਘ ਤਰਸਿਕਾ, ਕੁਲਵੰਤ ਸਿੰਘ ਸੰਗਰਾਵਾਂ , ਬੂਟਾ ਸਿੰਘ ਜਲਾਲ, ਹਰਪਾਲ ਸਿੰਘ ਚੌਹਾਨ, ਨੇ ਵੀ ਸੰਬੋਧਨ ਕੀਤਾ । ਇਸ ਮੌਕੇ ਭਰਾਤਾ ਈਟੀਓ ਸਤਿੰਦਰ ਸਿੰਘ, ਬੀਡੀਪੀਓ ਮਲਕੀਤ ਸਿੰਘ ਹਾਂਡਾ, ਬਲਾਕ ਪ੍ਰਧਾਨ ਭੁਪਿੰਦਰ ਸਿੰਘ, ਡਾ ਗੁਰਦੀਪ ਸਿੰਘ ਸਰਪੰਚ ਕੋਟਲਾ , ਦਵਿੰਦਰ ਸਿੰਘ ਮੰਨੂ ਸਰਪੰਚ, ਜਗਦੀਪ ਸਿੰਘ ਸਰਪੰਚ ,ਮੱਸਾ ਸਿੰਘ ਰਾਏਪੁਰ, ਸਰਪੰਚ ਚਰਨਜੀਤ ਸਿੰਘਕੋਟ ਹਯਾਤ, ਪਰਮਿੰਦਰ ਸਿੰਘ ਸਰਪੰਚ ਡੇਹਰੀਵਾਲ, ਜਗਦੀਪ ਸਿੰਘ ਮਿਟੂ, ਕੁਲਵਿੰਦਰ ਸਿੰਘ, ਪ੍ਰਦੀਪ ਸਿੰਘ ਮਾਲੋਵਾਲ, ਚਰਨਜੀਤ ਸਿੰਘ ਮਾਲੋਵਾਲ, ਕੰਵਲਜੀਤ ਨਿਜਾਮਪੁਰ, ਕਵਲਜੀਤ ਡਿਪਟੀ, ਮਨਜਿੰਦਰ ਸਿੰਘ ਮਨੀ, ਜਰਮਨਜੀਤ ਸਿੰਘ ,ਲਖਵਿੰਦਰ ਸਿੰਘ ਪੰਚ, ਗੁਰਮੇਜ ਸਿੰਘ, ਮਲਵਿੰਦਰ ਸਿੰਘ, ਜਸਪਾਲ ਸਿੰਘ , ਸੁਮਨ ਸਿੰਘ ਚਾਰੇ ਪੰਚ ਮਾਲੋਵਾਲ, ਜੋਧਾ, ਵੰਸ਼ , ਬਾਜ, ਕੰਵਰਲਾਲ ਥਿੰਦ ਆਦਿ ਹਾਜ਼ਰ ਸਨ। ਇਸ ਮੌਕੇ ਪਿੰਡ ਵਿਚ ਚਾਰ ਪੰਚਾਇਤ ਮੈਂਬਰਾਂ ਨੇ ਐਡਵੋਕੇਟ ਲਵਦੀਪ ਸਿੰਘ ਥਿੰਦ ਮਾਲੋਵਾਲ ਨਾਲ ਇਕ ਜੁਟਤਾ ਦਿਖਾਈ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਅਤੇ ਨੇ ਚਾਰੇ ਮੈਂਬਰਾਂ ਅਤੇ ਦੋ ਸਾਬਕਾ ਸਰਪੰਚਾਂ ਨੂੰ ਸਤਮਾਨਿਤ ਕਰਦਿਆਂ ਜੀ ਆਇਆਂ ਕਿਹਾ ।






