Flash News
ਰੱਖੜ ਪੁੰਨਿਆ ਦੇ ਮੇਲੇ ਦੇ ਮੱਦੇਨਜ਼ਰ ਬਾਬਾ ਬਕਾਲਾ ਸਾਹਿਬ ਖੇਤਰ ਦੇ 18 ਸਕੂਲਾਂ ਵਿੱਚ 27 ਤੋਂ 29 ਅਗਸਤ ਤੱਕ ਛੁੱਟੀ-
ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਦਾ ਭਾਜਪਾ ਪੰਜਾਬ ਦੇ ਕਾਰਜਕਾਰੀ ਮੈਂਬਰ ਰਾਜੀਵ ਕੁਮਾਰ ਮਾਣਾ ਦੇ ਫਾਰਮ ‘ਮਾਣਾ ਫਾਰਮ’ ਪਹੁੰਚਣ ਤੇ ਸ਼ਾਨਦਾਰ ਸਵਾਗਤ-
ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ-
ਐੱਸ. ਪ੍ਰਸ਼ੋਤਮ ਨੇ ਆਪਣੇ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਿਹ ” ਖਾਮੋਸ਼ੀਆਂ ” ਨੂੰ ਕੀਤਾ ਮੀਟਿੰਗ ਚ ਰਸਮੀ ਤੌਰ ਤੇ ਸਾਹਿਤਕਾਰਾਂ ਨੂੰ ਭੇਂਟ-
“ਪੰਥ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਇਕਜੁੱਟ ਹੋਈਏ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਮੁੱਚਾ ਪੰਥ ਇੱਕ ਮੰਚ ’ਤੇ ਆਵੇ”- ਬੀਬੀ ਜਗੀਰ ਕੌਰ
ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ (ਰਜਿ) ਵੱਲੋਂ ਜੰਡਿਆਲਾ ਗੁਰੂ ਵਿਖੇ ਸਤਿਕਾਰ ਸਹਿਤ ਮਨਾਇਆ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ-

ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਹਰਭਜਨ ਸਿੰਘ ਈ ਟੀ ਓ ਨੇ ਸਮੁੱਚੀ ਲੋਕਾਈ ਨੂੰ ਦਿੱਤੀ ਮੁਬਾਰਕਬਾਦ

ਖ਼ਬਰ ਸ਼ੇਅਰ ਕਰੋ
051858
Total views : 168773

ਕੈਬਨਿਟ ਮੰਤਰੀ ਸਿ਼ਵਾਲਾ ਮੰਦਰ ਵਿੱਚ ਹੋਏ ਨਤਮਸਤਕ
ਅੰਮ੍ਰਿਤਸਰ 26 ਫਰਵਰੀ (ਡਾ. ਮਨਜੀਤ ਸਿੰਘ, ਸਿਕੰਦਰ ਮਾਨ)
ਕੈਬਨਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਸਮੁੱਚੀ ਲੋਕਾਈ ਨੂੰ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ ਹੈ। ਉਹ ਅੱਜ ਸ਼ਿਵਰਾਤਰੀ ਦੇ ਸ਼ੁਭ ਦਿਹਾੜੇ ਮੌਕੇ ਸ਼ਿਵਾਲਾ ਮੰਦਰ ਵਿਖੇ ਨਤਮਸਤਕ ਹੋਏ।
ਇਸ ਮੌਕੇ ਸ. ਹਰਭਜਨ ਸਿੰਘ ਨੇ ਕਿਹਾ ਕਿ ਨੋਜਵਾਨਾਂ ਅਤੇ ਬੱਚਿਆਂ ਨੂੰ ਧਾਰਮਿਕ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਸਮੂਲੀਅਤ ਕਰਨੀ ਚਾਹੀਦੀ ਹੈ, ਸਾਡੇ ਧਾਰਮਿਕ ਸਮਾਗਮਾਂ ਵਿੱਚ ਹਰ ਵਰਗ ਦੀ ਸਮੂਲੀਅਤ ਤੋ ਇਹ ਪ੍ਰਤੀਤ ਹੋ ਰਿਹਾ ਹੈ ਕਿ ਸਾਡੇ ਪੰਜਾਬ ਦੇ ਲੋਕ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਅਤੇ ਸਾਰੇ ਤਿਉਹਾਰ ਰਲ ਮਿਲ ਕੇ ਮਨਾਉਦੇ ਹਨ। ਉਨ੍ਹਾਂ ਨੇ ਕਿਹਾ ਕਿ ਸ਼ਿਵਰਾਤਰੀ ਦੇ ਮਹਾਪਰਵ ਮੌਕੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਹੈ, ਧਾਰਮਿਕ ਸਥਾਨਾਂ ਤੇ ਮੱਥਾਂ ਟੇਕਣ ਲਈ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ, ਸੰਤ-ਮਹਾਪੁਰਸ਼ ਪਰਵਚਨ ਕਰਕੇ ਸੰਗਤਾਂ ਨੂੰ ਸਾਡੇ ਧਰਮ ਬਾਰੇ ਜਾਣਕਾਰੀ ਦੇ ਰਹੇ ਹਨ। ਉਨ੍ਹਾਂ ਵੱਲੋਂ ਧਾਰਮਿਕ ਗ੍ਰੰਥਾਂ ਦੀ ਵਿਆਖਿਆਂ ਕਰਕੇ ਸਮੁੱਚੀ ਜਾਣਕਾਰੀ ਸਰਲ ਅਰਥਾਂ ਵਿੱਚ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਧਰਮ ਅਤੇ ਵਿਰਸੇ ਬਾਰੇ ਜਾਣਕਾਰੀ ਬੱਚਿਆ ਤੱਕ ਪਹੁੰਚਣੀ ਬਹੁਤ ਜਰੂਰੀ ਹੈ। ਉਨ੍ਹਾ ਨੇ ਕਿਹਾ ਕਿ ਅੱਜ ਮਹਾਂਪਰਵ ਮੌਕੇ ਧਾਰਮਿਕ ਸਥਾਨ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਸਕੂਲ ਮਿਲਿਆ ਹੈ। ਉਨ੍ਹਾਂ ਨੇ ਰਾਜ ਦੀ ਖੁਸ਼ਹਾਲੇ ਲਈ ਦੁਆ ਕਰਦੇ ਕਾਮਨਾ ਕੀਤੀ ਕਿ ਪੰਜਾਬ ਵਾਸੀ ਇਸੇ ਤਰ੍ਹਾਂ ਰਲ ਮਿਲ ਕੇ ਸਾਰੇ ਦਿਨ ਤਿਉਹਾਰ ਮਨਾਉਂਦੇ ਰਹਿਣ।