ਦੋ ਹਫਤੇ ਦੀ ਡੇਅਰੀ ਸਿਖਲਾਈ ਦੀ ਕੌਂਸਲਿੰਗ 1 ਦਸੰਬਰ ਨੂੰ-

ਖ਼ਬਰ ਸ਼ੇਅਰ ਕਰੋ
048054
Total views : 161400

ਅੰਮ੍ਰਿਤਸਰ 30 ਨਵੰਬਰ-(ਡਾ. ਮਨਜੀਤ ਸਿੰਘ)-
ਐਸ.ਸੀ ਭਾਈਚਾਰੇ ਦੇ ਲਈ ਸਪੈਸ਼ਲ ਬੈੱਚ ਐਸ.ਸੀ.ਐਸ ਪੀ ਸਕੀਮ ਅਧੀਨ ਦੋ ਹਫਤੇ ਦੀ ਡੇਅਰੀ ਸਿਖਲਾਈ ਕਰਵਾਉਣ (ਸਾਲ 2025-26) ਦੀ ਕੌਂਸਲਿੰਗ 01-12-2025 ਨੂੰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਵੇਰਕਾ ਵਿਖੇ ਕੀਤੀ ਜਾਣੀ ਹੈ।
ਕੈਬਨਿਟ ਮੰਤਰੀ ਖੇਤੀਬਾੜੀ ਮੰਤਰੀ ਵਿਭਾਗ ਅਤੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ, ਸ੍ਰੀ ਗੁਰਮੀਤ ਸਿੰਘ ਖੁੰਡੀਆਂ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਪੰਜਾਬ ਸ਼੍ਰੀ ਕੁਲਦੀਪ ਸਿੰਘ ਜੱਸੋਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਵਰਿਆਮ ਸਿੰਘ, ਇੰਚਾਰਜ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਵੇਰਕਾ ਦੀ ਰਹਿਨੁਮਾਈ ਹੇਠ ਐਸ.ਸੀ.ਐਸ ਪੀ ਸਕੀਮ ਅਧੀਨ ਦੋ ਹਫਤੇ ਦੀ ਡੇਅਰੀ ਸਿਖਲਾਈ ਕਰਵਾਉਣ (ਸਾਲ 2025-26) ਦੀ ਮਿਤੀ 01-12-2025 ਤੋਂ 12-12-2025 ਤੱਕ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਵੇਰਕਾ ਵਿਖੇ ਚਲਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਸਿਖਲਾਈ ਸਬੰਧੀ ਕੌਂਸਲਿੰਗ 01-12-2025 ਨੂੰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਵੇਰਕਾ ਵਿਖੇ ਰੱਖੀ ਗਈ ਹੈ, ਜਿਸ ਵਿੱਚ ਦੁੱਧ ਤੋਂ ਦੁੱਧ ਪਦਾਰਥ ਬਣਾਉਣ, ਡੇਅਰੀ ਫਾਰਮ ਦਾ ਪ੍ਰਬੰਧ ,ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰ, ਅਤੇ ਸੰਤੂਲਿਤ ਪਸ਼ੂ ਖੁਰਾਕ ਸਬੰਧੀ, ਆਧੁਨਿਕ ਤਕਨੀਕ ਨਾਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਉਨਾਂ ਦੱਸਿਆ ਕਿ ਇਸ ਸਿਖਲਾਈ ਲਈ ਜਿਲਾ ਅੰਮ੍ਰਿਤਸਰ ਦੇ ਚਾਹਵਾਨ ਡੇਅਰੀ ਫਾਰਮਰ ਮਿਤੀ 01-12-2025 ਨੂੰ ਲਾਭਪਾਤਰੀਆਂ ਨੂੰ 2 ਹਫਤੇ (10 ਕੰਮ ਕਾਜੀ ਦਿੰਨ) ਦੀ ਸਿਖਲਾਈ ਦੇਣ ਲਈ ਸਿਖਿਆਰਥੀ ਪੰਜਾਬ ਦਾ ਰਹਿਣ ਵਾਲਾ ਹੋਵੇ, ਉਹ ਘੱਟੋ ਘੱਟ ਪੰਜਵੀਂ ਪਾਸ, ਉਮਰ 18 ਤੋਂ 55 ਸਾਲ , ਅਨੁਸੂਚਿਤ ਜਾਤੀ ਸਰਟੀਫਇਕੇਟ (ਡਿਜੀਟਲ) ਹੌਣਾ ਜਰੂਰੀ ਹੈ। ਇਸ ਵਿਚ 3500 ਰੁਪਏ ਦਾ ਵਜੀਫਾ ਦਿੱਤਾ ਜਾਵੇਗਾ ਅਤੇ ਇਸ ਸਿਖਲਾਈ ਦੇ ਲਈ ਕੋਈ ਵੀ ਫੀਸ ਨਹੀਂ ਹੈ। ਇਸ ਸਿਖਲਾਈ ਦੇ ਵਿਚ ਸਿਖਿਆਰਥੀ ਦਾ ਐਸ.ਸੀ ਕੈਟੇਗਰੀ ਦੇ ਹੋਣ ਦਾ ਡਿਜਿਟਲ ਸਰਟੀਫਿਕੇਟ ਹੋਣਾ ਜਰੂਰੀ ਹੈ, ਬੈਂਕ ਖਾਤਾ ਹੋਣਾ ਜਰੂਰੀ ਅਤੇ ਦਫਤਰ ਵਿਚ ਉਸਦੀ ਕਾਪੀ ਜਮਾਂ ਕਰਾਉਣਾ ਜਰੂਰੀ ਹੈ।
ਕੈਪਸ਼ਨ : ਫਾਈਲ ਫੋਟੋ ਸ: ਵਰਿਆਮ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ