Total views : 131911
ਚੰਡੀਗੜ੍ਹ, 11 ਜਨਵਰੀ– ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਅੱਜ ਕਾਂਗਰਸ ਭਵਨ ਵਿਖੇ ਹਲਕਾ ਕੋਆਰਡੀਨੇਟਰਾਂ ਅਤੇ ਮਹਿਲਾਂ ਕਾਂਗਰਸ, ਐੱਨ.ਐੱਸ.ਯੂ.ਆਈ, ਇਨਟੈਕ, ਸੇਵਾ ਦਲ, ਕਿਸਾਨ ਕਮੇਟੀ, ਓ.ਬੀ.ਸੀ. ਸੈੱਲ, ਜਵਾਹਰ ਬਾਲ ਮੰਚ,ਯੂਥ ਕਾਂਗਰਸ, ਸ਼ੋਸ਼ਲ ਮੀਡੀਆ ਵਿਭਾਗ ਅਤੇ ਪੰਚਾਇਤੀ ਰਾਜ ਸੰਗਠਨ ਦੇ ਆਗੂ ਸਹਿਬਾਨਾਂ ਨਾਲ ਮੀਟਿੰਗ ਕਰਕੇ ਪਾਰਟੀ ਦੀ ਮਜ਼ਬੂਤੀ ਲਈ ਵਿਚਾਰ ਵਟਾਂਦਰੇ ਕੀਤੇ ਗਏ। ਇਸਦੇ ਨਾਲ ਹੀ ਪੰਜਾਬ ਕਾਂਗਰਸ ਦੇ ਇੰਚਾਰਜ ਸ਼੍ਰੀ ਦੇਵੇਂਦਰ ਯਾਦਵ ਨੂੰ ਅਹੁਦੇਦਾਰ ਸਹਿਬਾਨਾਂ ਨਾਲ ਜਾਣੂੰ ਵੀ ਕਰਵਾਇਆ ਗਿਆ।