Total views : 131862
ਲੁਧਿਆਣਾ, 11 ਜਨਵਰੀ — ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ ਮੈਂਬਰਸ਼ਿਪ ਸੂਚੀ-2024 ਅੱਜ ਇਥੇ ਪੰਜਾਬੀ ਭਵਨ ਵਿੱਚ ਸਾਬਕਾ ਪ੍ਰਧਾਨ ਪ੍ਰੋਃ ਗੁਰਭਜਨ ਸਿੰਘ ਗਿੱਲ, ਕੇਂਦਰੀ ਪੰਜਾਬੀ ਲੇਖਕ ਸਭਾ(ਸੇਖੋਂ) ਦੇ ਜਨਰਲ ਸਕੱਤਰ ਪ੍ਰੋਃ ਸੰਧੂ ਵਰਿਆਣਵੀ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਤੇ ਸਕੱਤਰ ਗੁਰਚਰਨ ਕੌਰ ਕੋਚਰ ਨੇ ਲੋਕ ਅਰਪਨ ਕੀਤੀ। ਇਸ ਮੌਕੇ ਪੰਜਾਬੀ ਲੇਖਕ ਜਗਦੀਸ਼ ਰਾਣਾ, ਅਨੀਤਾ ਪਟਿਆਲਵੀ ਤੇ ਸਾਹਿਬਾ ਜੀਟਨ ਕੌਰ ਫਗਵਾੜਾ ਵੀ ਹਾਜ਼ਰ ਸਨ।
ਡਾਃ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਸਾਰੇ ਮੈਂਬਰ ਸਾਹਿਬਾਨ ਨੂੰ ਮੈਂਬਰਸ਼ਿਪ ਸੂਚੀ ਡਾਕ ਰਾਹੀਂ ਭੇਜੀ ਜਾ ਰਹੀ ਹੈ। ਜਿਹੜੇ ਮੈਂਬਰ ਸਾਹਿਬਾਨ ਨੂੰ ਇਹ ਸੂਚੀ 25 ਜਨਵਰੀ ਤੀਕ ਨਾ ਪਹੁੰਚੇ ਉਹ ਦਫ਼ਤਰ ਨਾਲ ਸੰਪਰਕ ਕਰਕੇ ਹਾਸਲ ਕਰ ਸਕਦੇ ਹਨ।
ਇਸੇ ਮੈਂਬਰਸ਼ਿਪ ਦੇ ਆਧਾਰ ਤੇ ਹੀ ਅਗਲੇ ਦੋ ਸਾਲਾਂ ਲਈ ਤਿੰਨ ਮਾਰਚ ਨੂੰ ਚੋਣ ਹੋਵੇਗੀ।