Flash News
ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਦਾ ਭਾਜਪਾ ਪੰਜਾਬ ਦੇ ਕਾਰਜਕਾਰੀ ਮੈਂਬਰ ਰਾਜੀਵ ਕੁਮਾਰ ਮਾਣਾ ਦੇ ਫਾਰਮ ‘ਮਾਣਾ ਫਾਰਮ’ ਪਹੁੰਚਣ ਤੇ ਸ਼ਾਨਦਾਰ ਸਵਾਗਤ-
ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ-
ਐੱਸ. ਪ੍ਰਸ਼ੋਤਮ ਨੇ ਆਪਣੇ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਿਹ ” ਖਾਮੋਸ਼ੀਆਂ ” ਨੂੰ ਕੀਤਾ ਮੀਟਿੰਗ ਚ ਰਸਮੀ ਤੌਰ ਤੇ ਸਾਹਿਤਕਾਰਾਂ ਨੂੰ ਭੇਂਟ-
“ਪੰਥ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਇਕਜੁੱਟ ਹੋਈਏ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਮੁੱਚਾ ਪੰਥ ਇੱਕ ਮੰਚ ’ਤੇ ਆਵੇ”- ਬੀਬੀ ਜਗੀਰ ਕੌਰ
ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ (ਰਜਿ) ਵੱਲੋਂ ਜੰਡਿਆਲਾ ਗੁਰੂ ਵਿਖੇ ਸਤਿਕਾਰ ਸਹਿਤ ਮਨਾਇਆ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ-
ਪੰਜਾਬ ਪ੍ਰੈੱਸ ਕਲੱਬ ਪਹੁੰਚੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ, ਗਵਰਨਿੰਗ ਕੌਂਸਲ ਵੱਲੋਂ ਨਿੱਘਾ ਸਵਾਗਤ ਤੇ ਸਨਮਾਨ-

ਯੁਵਾ ਆਪਦਾ ਮਿੱਤਰ’ ਸਕੀਮ ਤਹਿਤ ਬਾਬਾ ਕੁਮਾ ਇੰਜੀਨੀਅਰਿੰਗ ਕਾਲਜ ਜ਼ਿਲਾ ਅੰਮ੍ਰਿਤਸਰ ਵਿਖੇ ਟ੍ਰੇਨਿੰਗ ਦਾ ਪਹਿਲਾ ਦਿਨ-

ਖ਼ਬਰ ਸ਼ੇਅਰ ਕਰੋ
051768
Total views : 168654

ਅੰਮ੍ਰਿਤਸਰ 20 ਜਨਵਰੀ-(ਡਾ. ਮਨਜੀਤ ਸਿੰਘ)- ਅਪ ਸਕੇਲਿੰਗ ਆਫ਼ ਆਪਦਾ ਮਿੱਤਰ ਯੁਵਾ ਆਪਦਾ ਮਿੱਤਰ ਸਕੀਮ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਪੰਜਾਬ ਦੇ ਯੂਥ ਨੂੰ ਟ੍ਰੇਨਿੰਗ ਦੇਣ ਸਬੰਧੀ ਟ੍ਰੇਨਿੰਗ ਪ੍ਰੋਗਰਾਮ ਚਲਾਏ ਗਏ ਹਨ । ਜਿਸ ਸਬੰਧੀ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਸ਼ਨ ਆਫ ਪਬਲਿਕ ਐਡਮਿਨਿਸਟਰੇਸ਼ਨ ਵੱਲੋਂ ਪਹਿਲੇ ਦਿਨ ਅੰਮ੍ਰਿਤਸਰ ਵਿਖੇ ਟੀਮ ਭੇਜੀ ਗਈ । ਜਿੱਥੇ 400ਐਨ.ਸੀ. ਸੀ .ਵਲੰਟੀਅਰਾਂ ਦਾ ਰਜਿਸਟਰੇਸ਼ਨ ਕੀਤਾ ਗਿਆ। ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਵਲੰਟੀਅਰਾਂ ਨੂੰ ਆਪਦਾਵਾਂ ਨਾਲ ਨਜਿੱਠਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਜਿਸ ਵਿੱਚ ਵਲੰਟੀਅਰਾਂ ਨੂੰ ਦੱਸਿਆ ਜਾਵੇਗਾ ਕਿ ਕਿਸ ਤਰ੍ਹਾਂ ਅਸੀਂ ਆਪਦਾ ਦੇ ਆਉਣ ਤੋਂ ਪਹਿਲਾਂ ਹੀ ਤਿਆਰੀ ਕਰ ਲਈਏ ਕੀ ਆਪਦਾ ਜਦ ਵੀ ਆਵੇ ਸਾਡਾ ਕੋਈ ਵੀ ਜਾਨ ਜਾਂ ਮਾਲ ਦਾ ਨੁਕਸਾਨ ਨਾ ਕਰ ਪਾਵੇ ਜੇਕਰ ਨੁਕਸਾਨ ਹੁੰਦਾ ਵੀ ਹੈ ਤਾਂ ਉਹ ਘੱਟ ਤੋਂ ਘੱਟ ਹੋਵੇ ਅਸੀਂ ਉਸ ਨੂੰ ਕਮਿਊਨਿਟੀ ਪੱਧਰ ਤੇ ਹੀ ਰੋਕ ਸਕੀਏ ਇਸ ਸਬੰਧੀ ਟ੍ਰੇਨਿੰਗ ਦੇ ਪਹਿਲੇ ਦਿਨ ਕੋਰਸ ਕੋਆਰਡੀਨੇਟਰ ਅੰਕੁਰ ਸ਼ਰਮਾਂ ਯੁਵਾ ਆਪਦਾ ਮਿੱਤਰ ਸਕੀਮ ਅੰਮ੍ਰਿਤਸਰ ,ਵੱਲੋਂ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਵਲੰਟੀਅਰਾਂ ਨੂੰ ਸਮਝਾਇਆ ਕਿ ਕਿਸ ਤਰੀਕੇ ਨਾਲ ਅਸੀਂ ਸਿੱਖਣਾ ਹੈ ਅਤੇ ਆਪਦਾਵਾਂ ਨੂੰ ਆਪਣੇ ਆਪ ਤੇ ਹਾਵੀ ਹੋਣ ਤੋਂ ਰੋਕਣਾ ਹੈ। ਇਸ ਟ੍ਰੇਨਿੰਗ ਦੇ ਪਹਿਲੇ ਦਿਨ 400 ਵਲੰਟੀਅਰਾਂ ਨੇ ਰਜਿਸਟਰੇਸ਼ਨ ਕੀਤਾ ਵਲੰਟੀਅਰਾਂ ਨੂੰ ਸਮੂਹ ਮੈਗਸੀਪਾ ਟੀਮ ਵੱਲੋਂ ਵੱਖ-ਵੱਖ ਆਪਦਾਵਾਂ ਦੀ ਜਾਣਕਾਰੀ ਦਿੱਤੀ ਗਈ ਜਿਸ ਬਾਰੇ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨੂੰ ਵਿਸਥਾਰ ਪੂਰਵਕ ਸਮਝਾਇਆ ਜਾਵੇਗਾ। ਜਿਸ ਦੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਵੀ ਕਰਵਾਏ ਜਾਣਗੇ। ਇਸ ਟਰੇਨਿੰਗ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਸ਼ੁਰੂ ਕਰਾਉਣ ਵਿੱਚ ਨਾਇਬ ਸੂਬੇਦਾਰ ਬਲਜਿੰਦਰ ਸਿੰਘ, ਕਰਨਲ ਪਵਨਦੀਪ ਬਲ, ਸੂਬੇਦਾਰ ਮੇਜਰ ਲਵ ਸਿੰਘ ਅਤੇ ਸਮੂਹ ਮੈਗਸੀਪਾ ਇੰਸਟਰਕਟਰ ਸਚਿਨ ਸ਼ਰਮਾ, ਸੁਨੀਲ ਕੁਮਾਰ, ਸ਼ੁਭਮ ਵਰਮਾ, ਆਯੂਸ਼, ਪ੍ਰੀਤੀ ਦੇਵੀ ਸ਼ਾਨੂੰ, ਕਸ਼ਿਸ਼ ਸ਼ਰਮਾ, ਪਵਨ, ਪ੍ਰਿਆਸ਼ੂ, ਅੰਜਲੀ ਮੁਸਕਾਨ, ਅੰਜਨਾ, ਸ਼ਾਈਨਾ, ਸਲੋਨੀ, ਯੋਗੇਸ਼ ਆਦਿ ਇੰਸਟਰਕਟਰ ਸ਼ਾਮਿਲ ਸਨ।
==-