




Total views : 151664







ਅੰਮ੍ਰਿਤਸਰ/ਮਾਨਾਵਾਲਾ- ਅੰਮਿਤਸਰ ਜਿਲ੍ਹੇ ਦੇ ਪਿੰਡ ਮਾਨਾਂਵਾਲਾ ਕਲਾਂ ਦੇ ਸੀਨੀਅਰ ਕਾਂਗਰਸੀ ਆਗੂ ਬਲਵਿੰਦਰਪਾਲ ਸ਼ਰਮਾ ਦਾ ਜਨਮ 5 ਅਕਤੂਬਰ 1953 ਨੂੰ ਮਾਤਾ ਸੋਮਾ ਦੇਵੀ ਦੀ ਕੁੱਖੋਂ ਪਿਤਾ ਦੇਸ ਰਾਜ ਦੇ ਗ੍ਰਹਿ ਪਿੰਡ ਮਾਨਾਂਵਾਲਾ ਕਲਾਂ ਵਿਖੇ ਹੋਇਆ। ਬਲਵਿੰਦਰਪਾਲ ਸ਼ਰਮਾ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਕੀਤੀ, ਫਿਰ ਟਾਉਨ ਹਾਲ, ਅੰਮਿਤਸਰ ਤੋਂ ਦਸਵੀਂ ਜਮਾਤ ਪਾਸ ਕੀਤੀ ਤਾਂ ਅਚਾਨਕ ਪਿਤਾ ਜੀ ਦੇ ਦੇਹਾਂਤ ਕਾਰਨ ਪਰਿਵਾਰ ਦਾ ਸਾਰਾ ਬੋਝ ਬਲਵਿੰਦਰਪਾਲ ਸ਼ਰਮਾ ‘ਤੇ ਆ ਪਿਆ। ਪਰ ਬਲਵਿੰਦਰਪਾਲ ਸ਼ਰਮਾ ਨੇ ਸੂਝ-ਬੂਝ ਤੇ ਅਗਾਂਹਵਧੂ ਸੋਚ ਕਾਰਨ ਆਪਣੇ ਪਰਿਵਾਰ ਤੇ ਨਾਲ-ਨਾਲ ਪਿਤਾ ਦੇ ਕਾਰੋਬਾਰ ਨੂੰ ਵੀ ਬਾਖੂਬੀ ਸੰਭਾਲਿਆ। ਬਲਵਿੰਦਰਪਾਲ ਸ਼ਰਮਾ ਦੇ ਅੱਗਾਂਹਵਧੂ ਜ਼ਜ਼ਬੇ ਕਾਰਨ ਉਨਾਂ 1980 ਟਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ ਤੇ ਖੂਬ ਤੱਰਕੀ ਕੀਤੀ। ਉਹ ਟੈਕਸੀ ਤੇ ਮਿੰਨੀ ਬੱਸ ਯੂਨੀਅਨ ਦੇ ਕਰੀਬ 20 ਸਾਲ ਪ੍ਰਧਾਨ ਰਹੇ ।
ਬਲਵਿੰਦਰਪਾਲ ਸ਼ਰਮਾ ਦਾ ਵਿਆਹ ਸ਼੍ਰੀਮਤੀ ਸ਼ਕੁੰਤਲਾ ਦੇਵੀ ਨਾਲ ਹੋਇਆ ਤੇ ਉਨਾਂ ਦੇ ਘਰ ਤਿੰਨ ਲੜਕਿਆ ਤੇ ਇਕ ਲੜਕੀ ਨੇ ਜਨਮ ਲਿਆ। ਮੁੱਢ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਣ ਕਰਕੇ 1992 ਵਿਚ ਬਣੀ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਬਲਵਿੰਦਰਪਾਲ ਸ਼ਰਮਾ ਪਿੰਡ ਮਾਨਾਂਵਾਲਾ ਕਲਾਂ ਦੇ ਸਰਪੰਚ ਬਣੇ, ਉਸ ਤੋਂ ਬਾਅਦ ਕਾਂਗਰਸ ਕਮੇਟੀ ਅੰਮਿਤਸਰ ਦਿਹਾਤੀ ਦੇ ਜਨਰਲ ਸਕੱਤਰ ਦੇ ਪ੍ਰਧਾਨ ਬਣੇ। ਇਸ ਤੋਂ ਇਲਾਵਾ 2002 ‘ਚ ਬਣੀ ਕਾਂਗਰਸ ਸਰਕਾਰ ਸਮੇੰ ਬਲਾਕ ਸੰਮਤੀ ਜੰਡਿਆਲਾ ਗੁਰੂ ਦੇ ਮੈਂਬਰ ਅਤੇ ਪਨਸੀਡ ਦੇ ਡਾਇਰੈਟਰ ਵੀ ਰਹੇ। ਬਲਵਿੰਦਰਪਾਲ ਸ਼ਰਮਾ 17 ਜੁਲਾਈ 2025 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ, ਪਰ ਉਨ੍ਹਾਂ ਦੀਆਂ ਯਾਦਾਂ ਹਮੇਬਾਂ ਲੋਕਾਂ ਦੇ ਮਨਾਂ ਵਿਚ ਉਕਰੀਆਂ ਰਹਿਣਗੀਆਂ।
ਬਲਵਿੰਦਰਪਾਲ ਸ਼ਰਮਾ ਨਮਿਤ ਅੰਤਿਮ ਅਰਦਾਸ ਤੇ ਰਸਮ ਪਗੜੀ ਅੱਜ ਮਿਤੀ 27 ਜੁਲਾਈ 2025 ਨੂੰ ਗੁਰਦੁਆਰਾ ਸਾਹਿਬ, ਮਾਨਾਂਵਾਲਾ ਕਲਾਂ ਜਿਲ੍ਹਾ ਅੰਮਿਤਸਰ ਵਿਖੇ ਬਾਅਦ ਦੁਪਹਿਰ 1 ਤੱ 2 ਵਜੇ ਤੱਕ ਹੋਵੇਗੀ।






