ਜ਼ਿਲੇ੍ ਦੀਆਂ ਵੱਖ ਵੱਖ ਥਾਵਾਂ ਵਿਚ ਲਗਾਏ ਜਾਣਗੇ 15 ਆਯੁਸ਼ ਕੈਪ-ਡਿਪਟੀ ਕਮਿਸ਼ਨਰ

ਖ਼ਬਰ ਸ਼ੇਅਰ ਕਰੋ
045004
Total views : 151664

ਲੋਕਾਂ ਨੂੰ ਇੰਨ੍ਹਾਂ ਕੈਪਾਂ ਦਾ ਲਾਹਾ ਲੈਣ ਦੀ ਕੀਤੀ ਅਪੀਲ
ਅੰਮ੍ਰਿਤਸਰ 25 ਜੁਲਾਈ-(ਡਾ. ਮਨਜੀਤ ਸਿੰਘ, ਸਿਕੰਦਰ ਮਾਨ)-
ਆਯੁਰਵੇਦਿਕ ਵਿਭਾਗ ਜਿਲ੍ਹਾ ਅੰਮ੍ਰਿਤਸਰ ਵੱਲੋਂ ਜਿਲ੍ਹਾ ਅੰਮ੍ਰਿਤਸਰ ਵਿਖੇ ਵੱਖ-ਵੱਖ ਸਥਾਨਾਂ ਤੇ 30 ਜੁਲਾਈ 2025 ਤੋ 28 ਅਗਸਤ 2025 ਤੱਕ 15 ਆਯੁਸ਼ ਕੈਂਪਾਂ (ਮੈਡੀਕਲ) ਦਾ ਆਯੋਜਨ ਕੀਤਾ ਜਾ ਰਿਹਾ ਹੈ, ਇਨ੍ਹਾਂ ਕੈਂਪਾਂ ਵਿੱਚ ਆਏ ਹੋਏ ਮਰੀਜਾਂ ਨੂੰ ਆਯੁਰਵੇਦਿਕ ਅਤੇ ਹੋਮਿਓਪੈਥਿਕ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ ਅਤੇ ਹਰ ਇੱਕ ਆਯੁਸ਼ ਕੈਂਪ ਵਿੱਚ ਆਯੁਰਵੇਦਿਕ ਔਸ਼ਧ ਪ੍ਰਦਰਸ਼ਨੀ ਲਗਾਈ ਜਾਵੇਗੀ, ਜਿਸ ਵਿੱਚ ਲੋਕਾਂ/ ਮਰੀਜਾਂ ਨੂੰ ਉਨ੍ਹਾਂ ਦੇ ਚੋਗਿਰਦੇ ਵਿੱਚ ਉੱਗਣ ਵਾਲੇ ਆਯੁਰਵੇਦਿਕ ਔਸ਼ਧ ਬੂਟੀਆਂ ਦੇ ਪ੍ਰਤੀ ਜਾਗਰੁਕ ਕੀਤਾ ਜਾਵੇਗਾ ਅਤੇ ਇਨ੍ਹਾਂ ਦੇ ਲਾਭ ਦੱਸੇ ਜਾਣਗੇ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਹਰ ਇੱਕ ਆਯੁਸ਼ ਕੈਂਪ ਵਿੱਚ ਯੋਗ ਕੈਂਪ ਵੀ ਲਗਾਇਆ ਜਾਏਗਾ ਅਤੇ ਆਏ ਹੋਏ ਲੋਕਾਂ ਨੂੰ ਯੋਗ ਦੇ ਲਾਭ ਅਤੇ ਆਪਣੀ ਜਿੰਦਗੀ ਵਿੱਚ ਯੋਗ ਅਪਨਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਇੰਨ੍ਹਾਂ ਆਯੁਸ਼ ਕੈਂਪਾਂ ਵਿੱਚ ਆਏ ਹੋਏ ਮਰੀਜਾਂ/ ਲੋਕਾਂ ਨੂੰ ਆਯੁਰਵੇਦ ਦੀ ਸਹਾਇਤਾ ਨਾਲ ਚੰਗਾ ਖਾਣ-ਪੀਣ, ਦਿਨਚਰਯਾ ਅਤੇ ਰਹਿਣ ਸਹਿਣ ਬਾਰੇ ਜਾਣਕਾਰੀ ਦਿੱਤੀ ਜਾਏਗੀ ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾਂ ਵਾਸੀਆਂ ਨੂੰ ਲੱਗ ਰਹੇ ਆਯੁਸ਼ (ਮੈਡੀਕਲ) ਕੈਂਪਾਂ ਦਾ ਲਾਹਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਇੰਨ੍ਹਾਂ ਕੈਪਾਂ ਵਿਚ ਜ਼ਰੂਰ ਜਾਣ ਅਤੇ ਆਪਣੀ ਮੈਡੀਕਲ ਜਾਂਚ ਕਰਵਾਉਣ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਯੂਰਵੈਦਿਕ ਅਧਿਕਾਰੀ ਡਾ: ਦਿਨੇਸ਼ ਕੁਮਾਰ ਨੇ ਦੱਸਿਆ ਕਿ 30 ਜੁਲਾਈ 2025 ਨੂੰ ਬਲਾਕ ਹਰਸ਼ਾ ਛੀਨਾ ਦੇ ਆਯੁਸ਼ਮੈਨ ਆਰੋਗਿਆ ਕੇਂਦਰ ਮਾਛੀਨੰਗਲ, 2 ਅਗਸਤ 2025 ਨੂੰ ਬਲਾਕ ਅਟਾਰੀ ਦੇ ਆਯੁਸ਼ਮੈਨ ਆਰੋਗਿਆ ਕੇਂਦਰ ਸਾਂਘਣਾ, 5 ਅਗਸਤ ਨੂੰ ਬਲਾਕ ਜੰਡਿਆਲਾ ਗੁਰੂ ਦੇ ਪੀ.ਐਚ.ਸੀ ਜੰਡਿਆਲਾ ਗੁਰੂ ਦੀ ਹੋਮਿਊਪੈਥਿਕ ਡਿਸਪੈਸਰੀ, 6 ਅਗਸਤ ਨੂੰ ਬਲਾਕ ਮਜੀਠਾ ਦੀ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਭੰਗਾਲੀ ਕਲ੍ਹਾ, 12 ਅਗਸਤ ਨੂੰ ਬਲਾਕ ਰਈਆ ਦੀ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਜਲਾਲ ਉਸਮਾਨ, 13 ਅਗਸਤ ਬਲਾਕ ਤਰਸਿੱਕਾ ਦੀ ਸਰਕਾਰੀ ਆਯੁਰਵੈਦਿਕ ਡਿਸਪੈਸਰੀ ਧੂਲਕਾ, 14 ਅਗਸਤ ਨੂੰ ਬਲਾਕ ਵੇਰਕਾ ਦੇ ਆਯੂਸ਼ਮਾਨ ਆਰੋਗਿਆ ਕੇਦਰ ਗੁਰੂ ਨਾਨਕ ਦੇਵ ਯੂਨੀਵਰਸਿਟੀ,18 ਅਗਸਤ ਨੂੰ ਬਲਾਕ ਵੇਰਕਾ ਦੇ ਆਯੂਸ਼ਮਾਨ ਆਰੋਗਿਆ ਕੇਦਰ ਵੇਰਕਾ,19 ਅਗਸਤ ਨੂੰ ਬਲਾਕ ਹਰਸ਼ਾ ਛੀਨਾ ਦੇ ਆਯੂਸ਼ਮਾਨ ਆਰੋਗਿਆ ਕੇਦਰ ਉਘਰ ਅੋਲਖ, 20 ਅਗਸਤ ਨੂੰ ਬਲਾਕ ਜੰਡਿਆਲਾ ਗੁਰੂ ਦੇ ਆਯੂਸ਼ਮਾਨ ਆਰੋਗਿਆ ਕੇਦਰ ਛਾਪਾਰਾਮ ਸਿੰਘ, 22 ਅਗਸਤ ਨੂੰ ਬਲਾਕ ਤਰਸਿੱਕਾ ਦੇ ਆਯੂਸ਼ਮਾਨ ਆਰੋਗਿਆ ਕੇਦਰ ਟਾਹਲੀ ਸਾਹਿਬ, 23 ਅਗਸਤ ਨੂੰ ਬਲਾਕ ਮਜੀਠਾ ਦੀ ਸਰਕਾਰੀ ਆਯੂਰਵੈਦਿਕ ਡਿਸਪੈਸਰੀ ਜੇਠੂਵਾਲ, 25 ਅਗਸਤ ਨੂੰ ਬਲਾਕ ਵੇਰਕਾ ਦੀ ਆਯੂਸ਼ਮਾਨ ਆਰੋਗਿਆ ਕੇਦਰ ਸਿਵਲ ਹਸਪਤਾਲ, 27 ਅਗਸਤ ਨੂੰ ਬਲਾਕ ਰਈਆ ਦੇ ਆਯੂਸ਼ਮਾਨ ਆਰੋਗਿਆ ਕੇਦਰ ਫੇਰੂਮਾਨ ਅਤੇ 28 ਅਗਸਤ ਨੂੰ ਬਲਾਕ ਵੇਰਕਾ ਦੇ ਆਯੂਸ਼ਮਾਨ ਆਰੋਗਿਆ ਕੇਦਰ ਛੇਹਰਟਾ ਵਿਖੇ ਇਹ ਕੈਪ ਲਗਾਏ ਜਾਣਗੇ। ਜਿਸਦਾ ਵੇਰਵਾ ਵਿਭਾਗ ਦੀ ਵੈਬਸਾਈਟ ਤੇ https://amritsar.nic.in ਇਵੇਂਟ ਕਾਲਮ ਤੇ ਜਾ ਕੇ ਦੇਖਿਆ ਜਾ ਸਕਦਾ ਹੈ । ਆਯੁਰਵੇਦ ਦੀ ਸਹਾਇਤਾ ਨਾਲ ਨਸ਼ਿਆਂ ਤੋਂ ਬਚਾਅ ਅਤੇ ਉਪਚਾਰ ਬਾਰੇ ਵੀ ਵਿਸਤ੍ਰਿਤ ਚਰਚਾ ਕੀਤੀ ਜਾਵੇਗੀ ।