Total views : 131896
ਮਾਨਾਂਵਾਲਾ (ਅੰਮ੍ਰਿਤਸਰ), 13 ਮਾਰਚ-(ਸਿਕੰਦਰ ਮਾਨ)- ਜਥੇਦਾਰ ਮਨਜੀਤ ਸਿੰਘ ਹਮਜਾ ਦੇ ਜੀਜਾ ਜੀ ਅਤੇ ਦੂਰਦਰਸ਼ਨ ਕੇਂਦਰ ਜਲੰਧਰ ਦੇ ਪੇਸ਼ਕਾਰ ਰਹੇ ਕੰਵਲਜੀਤ ਸਿੰਘ ਮਾਨਾਂਵਾਲਾ ਅਤੇ ਏ. ਐਸ. ਆਈ. ਕੁਲਜੀਤ ਸਿੰਘ ਦੇ ਪਿਤਾ, ਜਥੇਦਾਰ ਭਗਵਾਨ ਸਿੰਘ ਮਾਨਾਂਵਾਲਾ ਕਲਾਂ, ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਰਹੇ ਹਨ, ਜੋ ਬੀਤੀ ਸ਼ਾਮ ਆਕਾਲ ਚਲਾਣਾ ਕਰ ਗਏ ਸਨ, ਦਾ ਅੰਤਿਮ ਸੰਸਕਾਰ ਅੱਜ ਪਿੰਡ ਮਾਨਾਂਵਾਲਾ ਵਿਖੇ ਕਰ ਦਿੱਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕੰਵਲਜੀਤ ਸਿੰਘ ਅਤੇ ਕੁਲਜੀਤ ਸਿੰਘ ਨੇ ਅਗਨੀ ਦਿਖਾਈ। ਜਥੇਦਾਰ ਭਗਵਾਨ ਸਿੰਘ ਦੀ ਅੰਤਿਮ ਯਾਤਰਾ ਵਿਚ ਜਥੇਦਾਰ ਮਨਜੀਤ ਸਿੰਘ ਹਮਜਾ, ਮਲਕੀਤ ਸਿੰਘ ਬੱਬੂ ਮਾਨਾਂਵਾਲਾ, ਸਤਪਾਲ ਸਿੰਘ ਥਿੰਦ, ਹਰਦੇਵ ਸਿੰਘ, ਸੁਰਿੰਦਰਪਾਲ ਸਿੰਘ, ਤਜਿੰਦਰ ਸਿੰਘ ਹਾਂਡਾ, ਦਵਿੰਦਰ ਸਿੰਘ, ਦਲਜੀਤ ਸਿੰਘ ਇੰਚਾਰਜ ਸੀ. ਆਈ.ਡੀ., ਜੈਪਾਲ ਸਿੰਘ, ਦਿਨੇਸ਼ ਬਜਾਜ, ਕੁਲਜੀਤ ਸਿੰਘ, ਗੁਰਦੀਪ ਸਿੰਘ ਨਾਗੀ (ਸਾਰੇ ਪੱਤਰਕਾਰ), ਗੁਰਮੇਜ ਸਿੰਘ ਰਾਜੇਵਾਲ, ਗੁਰਜੀਤ ਸਿੰਘ ਟੀਟੂ, ਹਰਜਿੰਦਰ ਸਿੰਘ, ਅੰਗਰੇਜ ਸਿੰਘ, ਸੰਦੀਪ ਸਿੰਘ, ਜਗਦੀਪ ਸਿੰਘ, ਸੁਰਜੀਤ ਸਿੰਘ, ਡਾਕਟਰ ਗੁਰਮੀਤ ਸਿੰਘ ਨੰਡਾ, ਡਾਕਟਰ ਪੀ ਐਮ. ਸਿੰਘ, ਬਰਿੰਦਰਜੀਤ ਸਿੰਘ ਸ਼ੇਰਾ, ਕੁਲਵਿੰਦਰ ਸਿੰਘ ਲਾਡੀ, ਡਾਕਟਰ ਸੁਰਿੰਦਰ ਕੁਮਾਰ ਸ਼ਰਮਾ, ਡਾ. ਪਲਵਿੰਦਰ ਸਿੰਘ, ਇਕਬਾਲ ਸਿੰਘ, ਸੁੱਖ ਖਾਨਕੋਟੀ, ਅਵਤਾਰ ਦੀਪਕ, ਦਵਿੰਦਰ ਸਿੰਘ, ਨੱਥਾ ਸਿੰਘ ਥਿੰਦ, ਜਗਮੋਹਨ ਕੁਮਾਰ, ਹਰੀ ਸ਼ਰਮਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਜਿੰਨਾਂ ਜਥੇਦਾਰ ਭਗਵਾਨ ਸਿੰਘ ਦੇ ਸਦੀਵੀ ਵਿਛੋੜਾ ਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਇਸ ਨੂੰ ਕਦੇ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਦੱਸਿਆ।