ਰਾਸ਼ਟਰੀ ਮਹਿਲਾ ਕਮਿਸ਼ਨ-ਅੰਮ੍ਰਿਤਸਰ ਵਿੱਚ ਅੱਜ ਕਰੇਗਾ ਮਹਿਲਾ ਜਨ ਸੁਣਵਾਈ-

ਖ਼ਬਰ ਸ਼ੇਅਰ ਕਰੋ
052400
Total views : 169522

ਅੰਮ੍ਰਿਤਸਰ, 3 ਦਸੰਬਰ-(ਡਾ. ਮਨਜੀਤ ਸਿੰਘ)- ਰਾਸ਼ਟਰੀ ਮਹਿਲਾ ਆਯੋਗ ਵੱਲੋਂ ਰਾਸ਼ਟਰੀ ਮਹਿਲਾ ਆਯੋਗ ਤੁਹਾਡੇ ਦੁਆਰ-ਮਹਿਲ ਜਨ ਸੁਣਵਾਈ ਦਾ ਆਯੋਜਨ 4 ਦਸੰਬਰ 2025 ਨੂੰ ਸਵੇਰੇ 11 ਵਜੇ ਬੱਚਤ ਭਵਨ ਰਣਜੀਤ ਐਵੀਨਿਊ ਵਿਖੇ ਕੀਤਾ ਜਾ ਰਿਹਾ ਹੈ। ਇਸ ਜਨ ਸੁਣਵਾਈ ਦੀ ਪ੍ਰਧਾਨਗੀ ਸ੍ਰੀਮਤੀ ਵਿਜਯਾ ਰਹਾਟਕਰ ਮਾਨਯੋਗ ਚੇਅਰਪਰਸਨ ਰਾਸ਼ਟਰੀ ਮਹਿਲਾ ਆਯੋਗ ਦੁਆਰਾ ਕੀਤੀ ਜਾਵੇਗੀ।
ਇਸ ਸਬੰਧੀ ਚੱਲ ਰਹੀਆਂ ਤਿਆਰੀਆਂ ਦਾ ਜਾਇਜਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਮਹਿਲਾ ਜਨ ਸੁਣਵਾਈ ਦੌਰਾਨ 2023-2025 ਦੌਰਾਨ ਅੰਮ੍ਰਿਤਸਰ ਅਤੇ ਜਲੰਧਰ ਜਿਲੇ ਨਾਲ ਸਬੰਧਤ ਔਰਤਾਂ ਦੇ ਲੰਬਿਤ ਪੁਲਿਸ ਕੇਸਾਂ ਦੀ ਸੁਣਵਾਈ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਮਹਿਲਾਵਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੌਕੇ ਕੋਈ ਵੀ ਮਹਿਲਾ ਜਿਸ ਨੂੰ ਕਿ ਕੋਈ ਸ਼ਿਕਾਇਤ ਹੋਵੇ ਉਹ ਇਸ ਮੌਕੇ ਤੇ ਹਾਜਰ ਹੋ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੀ ਹੈ ਅਤੇ ਮੌਕੇ ਤੇ ਉਸ ਦੀ ਸ਼ਿਕਾਇਤ ਦੀ ਜਨ ਸੁਣਵਾਈ ਵੀ ਕੀਤੀ ਜਾਵੇਗੀ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ, ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰ ਗੁਰਮੀਤ ਸਿੰਘ, ਸੀ:ਡੀ:ਪੀ:ਓ ਜਸਪ੍ਰੀਤ ਸਿੰਘ ਅਤੇ ਗਗਨਦੀਪ ਸਿੰਘ, ਮੈਡਮ ਪ੍ਰੀਤੀ, ਡੀ:ਐਸ:ਪੀ ਸਰਤਾਜ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।
—–
ਕੈਪਸ਼ਨ
ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਲੱਗਣ ਵਾਲੀ ਮਹਿਲਾ ਜਨ ਸੁਣਵਾਈ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।