ਰਾਇਲ ਇੰਸਟੀਚਿਊਟ ਆਫ ਨਰਸਿੰਗ ਧਾਰੜ ਵਿਖੇ ਮਨਾਇਆ ਗਿਆ ਗਠੀਆ ਜਾਗਰੂਕਤਾ ਦਿਵਸ

ਖ਼ਬਰ ਸ਼ੇਅਰ ਕਰੋ
035634
Total views : 131889

ਜੰਡਿਆਲਾ ਗੁਰੂ, 02 ਫਰਵਰੀ -( ਸਿਕੰਦਰ ਮਾਨ )- ਰਾਇਲ ਇੰਸਟੀਚਿਊਟ ਆਫ ਨਰਸਿੰਗ ਧਾਰੜ ਵਿਖੇ ਗਠੀਆ ਜਾਗਰੂਕਤਾ ਦਿਵਸ ਮਨਾਇਆ ਗਿਆ।  ਪ੍ਰੋਗਰਾਮ ਦੀ ਸ਼ੁਰੂਆਤ ਵਾਈਸ ਪਿ੍ੰਸੀਪਲ ਅਤੇ ਐਮ ਐਨ.ਐਸ. ਵਿਭਾਗ ਦੇ ਐਚ.ੳ.ਡੀ. ਪ੍ਰੋ. ਸੁਖਦੀਪ ਕੌਰ ਵੱਲੋਂ ਸਵਾਗਤੀ ਭਾਸ਼ਣ ਤੇ ਥੀਮ ਐਕਸਪਲੋਰੇਸ਼ਨ ਨਾਲ ਕੀਤੀ ਗਈ।  ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ. ਬਰਜਿੰਦਰ ਸਿੰਘ ਸ਼ਾਮਲ ਹੋਏ।

ਪ੍ਰੋਗਰਾਮ ਵਿੱਚ ਬੀ.ਐਸ. ਸੀ. ਨਰਸਿੰਗ ਚੌਥੇ ਸਾਲ ਦੀ ਵਿਦਿਆਰਥਣ ਜਸਪਿੰਦਰ ਕੋਰ ਵੱਲੋਂ ਗਠੀਏ ਬਾਰੇ ਇਕ ਪੀ.ਪੀ.ਟੀ ਬਣਾਈ ਗਈ।  ਜਿਸ ਵਿੱਚ ਗਠੀਏ ਦ ਕਾਰਣ, ਲੱਛਣ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਚੇਅਰਮੈਨ ਬਰਜਿੰਦਰ ਸਿੰਘ,  ਪ੍ਰੋ.  ਰਿੰਟੂ ਚਤੁਰਵੇਦੀ, ਸਾਰੇ ਫੈਕਲਿਟੀ ਮੈਂਬਰ,  ਜੀ.ਐਨ.ਐਮ. ਪਹਿਲੇ ਸਾਲ,  ਬੀ.ਐਸ.ਸੀ. ਪਹਿਲੇ ਸਮੈਸਟਰ,  ਤੀਸਰੇ ਸਮੈਸਟਰ ਅਤੇ ਬੀ.ਐਸ.ਸੀ. ਨਰਸਿੰਗ ਚੌਥੇ ਸਾਲ ਦੇ ਵਿਦਿਆਰਥੀ ਹਾਜ਼ਰ ਸਨ।

ਅੰਤ ਵਿੱਚ ਪ੍ਰੋ.  ਰਿੰਟੂ ਚਤੁਰਵੇਦੀ ਨੇ ਵੱਖ-ਵੱਖ ਆਟੋਇਮਊਨ ਡਿਸਆਰਡਰਾਂ ਬਾਰੇ ਚਰਚਾ ਕੀਤੀ। ਜੁਪਿੰਦਰ ਕੌਰ ਦੁਆਰਾ ਕੁਇਜ ਦਾ ਸੰਚਾਲਨ ਕੀਤਾ ਗਿਆ ਅਤੇ ਅਮਨਪ੍ਰੀਤ ਕੌਰ ਵੱਲੋਂ ਧੰਨਵਾਦ ਮਤਾ ਪੇਸ਼ ਕੀਤਾ ਗਿਆ।  ਪ੍ਰੋਗਰਾਮ ਦਾ ਸੰਚਾਲਨ ਪ੍ਰੋ.  ਸੁਖਦੀਪ ਕੌਰ,  ਅਮਨਪ੍ਰੀਤ ਕੌਰ ਅਤੇ ਗੁਰਸ਼ਰਨਜੀਤ ਕੌਰ ਨੇ ਕੀਤਾ।