




Total views : 160051






Total views : 160051ਜੰਡਿਆਲਾ ਗੁਰੂ, 20 ਮਾਰਚ-(ਸਿਕੰਦਰ ਮਾਨ)- ਪੁਲਿਸ ਥਾਣਾ ਜੰਡਿਆਲਾ ਗੁਰੂ ਦੇ ਨਵੇਂ ਐੱਸ.ਐੱਚ.ਓ ਪਰਮਿੰਦਰ ਸਿੰਘ ਨੇ ਬਤੌਰ ਐਸ ਐਚ ਓ ਜੰਡਿਆਲਾ ਗੁਰੂ ਦਾ ਚਾਰਜ ਸੰਭਾਲ ਲਿਆ ਹੈ।
ਨਵਨਿਯੁਕਤ ਐੱਸ.ਐੱਚ.ਓ ਪਰਮਿੰਦਰ ਸਿੰਘ ਨੇ ਕਿਹਾ ਕਿ ਮਾਣਯੋਗ ਚੋਣ ਕਮਿਸ਼ਨਰ ਅਤੇ ਐਸ.ਐਸ. ਪੀ. ਅੰਮ੍ਰਿਤਸਰ (ਦਿਹਾਤੀ) ਸ਼੍ਰੀ ਸਵਪਨ ਸ਼ਰਮਾ ਦੀਆਂ ਹਦਾਇਤਾਂ ਦੀ ਇਨਬਿਨ ਪਾਲਣਾ ਕੀਤੀ ਜਾਵੇਗੀ ਅਤੇ ਸ਼ਰਾਰਤੀ ਅਨਸਰਾਂ ਦਾ ਕੋਈ ਲਿਹਾਜ ਨਹੀ ਕੀਤਾ ਜਾਵੇਗਾ। ਉਨਾਂ ਕਿਹਾ ਕਿ ਚੋਣ ਕਮਿਸ਼ਨ ਦੀਆ ਹਦਾਇਤਾਂ ਦੇ ਮੱਦੇਨਜ਼ਰ ਅਸਲਾਧਾਰਕ ਆਪਣਾ ਲਾਇਸੈਂਸੀ ਅਸਲਾ ਤੁਰੰਤ ਪੁਲਿਸ ਥਾਣੇ ਜਾਂ ਅਸਲਾ ਡੀਲਰਾਂ ਕੋਲ ਜਮਾਂ ਕਰਵਾਉਣ।
ਉਨਾਂ ਕਿਹਾ ਕਿ ਨਸ਼ਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾ ਕੇ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਿਆ ਜਾਵਗਾ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਬੇਝਿਜਕ ਨਸ਼ਿਆਂ ਬਾਰੇ ਜਾਣਕਾਰੀ ਦੇ ਸਕਦੇ ਹਨ ਅਤੇ ਉਨ੍ਹਾਂ ਦੀ ਸੂਚਨਾ ਗੁਪਤ ਰੱਖੀ ਜਾਵੇਗੀ।
———-







