ਸੰਤ ਨਿਰੰਕਾਰੀ ਮਿਸ਼ਨ ਵੱਲੋਂ ਜੰਡਿਆਲਾ ਗੁਰੂ ‘ਚ ਲਾਇਆ ਗਿਆ ਵਿਸ਼ਾਲ ਖੂਨਦਾਨ ਕੈਂਪ-

ਖ਼ਬਰ ਸ਼ੇਅਰ ਕਰੋ
035610
Total views : 131857

207 ਸ਼ਰਧਾਲੂਆਂ ਨੇ ਕੀਤਾ ਖੂਨਦਾਨ-

ਜੰਡਿਆਲਾ ਗੁਰੂ, 29 ਸਤੰਬਰ-(ਸਿਕੰਦਰ ਮਾਨ)- ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜ ਪਿਤਾ ਰਮਿਤ ਜੀ ਦੀ ਰੂਹਾਨੀ ਮਾਰਗਦਰਸ਼ਨ ਹੇਠ ਸੰਤ ਨਿਰੰਕਾਰੀ ਮਿਸ਼ਨ ਦੀ ਸਮਾਜਿਕ ਸਾਖਾ, ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੁਆਰਾ, ਨਿਰੰਕਾਰੀ ਸਤਿਸੰਗ ਭਵਨ ਜੰਡਿਆਲਾ ਗੁਰੂ ਵਿਖੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸੰਤ ਨਿਰੰਕਾਰੀ ਸੇਵਾਦਲ ਦੇ ਭੈਣਾਂ-ਭਰਾਵਾਂ, ਸਾਧ ਸੰਗਤ ਅਤੇ ਸਮੂਹ ਸ਼ਹਿਰ ਵਾਸੀਆਂ ਵਲੋਂ ਖੂਨਦਾਨ ਕਰਨ ਲਈ ਬੜਾ ਉਤਸ਼ਾਹ ਦਿਖਾਈ ਦਿੱਤਾ।

ਇਸ ਖੂਨਦਾਨ ਕੈਪ ‘ਚ ਸ੍ਰੀ ਰਕੇਸ਼ ਸੇਠੀ (ਜੋਨਲ ਇੰਚਾਰਜ, ਜੋਨ ਅੰਮ੍ਰਿਤਸਰ) ਨੇ ਸਰਬੱਤ ਸਾਧ ਸੰਗਤ ਨੂੰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਪਾਵਨ ਪਵਿੱਤਰ ਅਸ਼ੀਰਵਾਦ ਪ੍ਰਦਾਨ ਕੀਤਾ। ਇਸ ਖੂਨਦਾਨ ਕੈਪ ਵਿਚ ਸ਼੍ਰੀ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਅਤੇ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਬਲੱਡ ਬੈਂਕ ਦੀਆਂ ਟੀਮਾਂ ਨੇ ਬੜੇ ਸਚੁੱਜੇ ਢੰਗ ਨਾਲ 207 ਯੂਨਿਟ ਖੂਨ ਇਕੱਤਰ ਕੀਤਾ।

ਸ੍ਰੀ ਰਕੇਸ਼ ਸੇਠੀ (ਜੋਨਲ ਇੰਚਾਰਜ,ਜੋਨ ਅੰਮ੍ਰਿਤਸਰ) ਨੇ ਦੱਸਿਆ ਕਿ ਸੰਤ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਵਿਚ ਖੂਨਦਾਨ ਕਰਨ ਦਾ ਬੜਾ ਉਤਸ਼ਾਹ ਹੈ। ਉਹਨਾਂ ਦੁਆਰਾ ਕੀਤੇ ਗਏ ਖੂਨਦਾਨ ਨਾਲ ਕਿਸੇ ਇਨਸਾਨ ਦੀ ਅਣਮੁੱਲੀ ਜਾਨ ਬਚਾਈ ਜਾ ਸਕਦੀ ਹੈਂ। ਮਾਨਵਤਾ ਦੀ ਸੇਵਾ ਵਿੱਚ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈਂ । ਉਹਨਾ ਜਿਕਰ ਕਰਦਿਆਂ ਦੱਸਿਆ ਕਿ ਸੰਤ ਨਿਰੰਕਾਰੀ ਮਿਸ਼ਨ ਦੇ ਸ਼ਰਧਾਲੂਆਂ ਵਲੋਂ ਪਹਿਲਾਂ ਵੀ ਦੇਸ਼ ਭਰ ਵਿਚ ਮਾਨਵਤਾ ਦੀ ਭਲਾਈ ਲਈ ਅਨੇਕਾਂ ਕਾਰਜਾਂ ਵਿੱਚ ਆਪਨਾ ਯੋਗਦਾਨ ਪਾਇਆ ਜਾ ਰਿਹਾ ਹੈ ।

ਸੰਤ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਜੰਡਿਆਲਾ ਗੁਰੂ ਦੇ ਸੰਯੋਜਕ ਸ਼੍ਰੀ ਅਵਤਾਰ ਸਿੰਘ ਨੇ ਦੱਸਿਆ ਕਿ ਸਤਿਗੁਰੂ ਮਾਤਾ ਸੁਦਿਕਸਾ ਜੀ ਮਹਾਰਾਜ ਦੇ ਦਿਸ਼ਾ ਨਿਰਦੇਸ਼ ਤਹਿਤ ਹੁਣ ਤੱਕ ਸੰਤ ਨਿਰੰਕਾਰੀ ਮਿਸ਼ਨ ਦੇ ਦੀਆਂ ਲਗਭਗ ਸਾਰੀਆਂ ਬ੍ਰਾਂਚਾਂ ਵਿਚ ਅਨੇਕਾਂ ਖੂਨਦਾਨ ਕੈਂਪ ਲਗਾਏ ਜਾ ਚੁੱਕੇ ਹਨ। ਉਹਨਾਂ ਦੱਸਿਆ ਕਿ ਸੰਤ ਨਿਰੰਕਾਰੀ ਮਿਸ਼ਨ ਵਲੋਂ ਮਾਨਵਤਾ ਦੀ ਭਲਾਈ ਅਤੇ ਸਮਾਜ ਦੀ ਉੱਨਤੀ ਲਈ ਕਈ ਕਾਰਜ ਕੀਤੇ ਜਾਂਦੇ ਹਨ। ਜਿਹਨਾਂ ਵਿਚ ਸਾਦਾ ਸ਼ਾਦੀਆਂ , ਨਸ਼ਾ ਮੁਕਤੀ , ਸਫਾਈ ਅਭਿਆਨ, ਪੌਦੇ ਲਗਾਉਣਾ, ਪ੍ਰੋਜੈਕਟ ਅੰਮਿ੍ਤ ਅਤੇ ਨੌਜਵਾਨਾਂ ਨੂੰ ਖੇਡਾਂ ਵਲ ਪ੍ਰੇਰਿਤ ਕਰਨਾ ਆਦਿ ਮੁੱਖ ਹਨ। ਸਤਿਗੁਰੂ ਬਾਬਾ ਹਰਦੇਵ ਜੀ ਮਹਾਰਾਜ ਦੇ ਪ੍ਰੇਰਨਾ ਦਾਇਕ ਸੰਦੇਸ਼ “ਖੂਨ ਨਾੜੀਆਂ ਵਿਚ ਵਹਿਣਾ ਚਾਹੀਦਾ ਹੈ, ਨਾਲੀਆਂ ਵਿਚ ਨਹੀਂ” ਦੇ ਰਾਹੀਂ ਸਮੂਹ ਸੰਗਤਾਂ ਨੂੰ ਇਕ ਨਵੀਂ ਸਕਰਾਤਮਕ ਸੇਧ ਮਿਲਦੀ ਹੈਂ। ਹਰ ਨਿਰੰਕਾਰੀ ਸ਼ਰਧਾਲੂ ਮਨੁੱਖਤਾ ਦੇ ਭਲੇ ਲਈ ਉਸੇ ਪ੍ਰੇਰਨਾਦਾਇਕ ਸੰਦੇਸ਼ ਨੂੰ ਆਪਣੇ ਜੀਵਨ ਵਿਚ ਅਪਣਾ ਕੇ ਹਮੇਸ਼ਾ ਲੋਕ ਭਲਾਈ ਲਈ ਸੇਵਾਵਾਂ ਪ੍ਰਦਾਨ ਕਰਦੇ ਰਹਿੰਦੇ ਹਨ।
ਇਸ ਦੇ ਨਾਲ ਹੀ ਅਵਤਾਰ ਸਿੰਘ ਨੇ ਆਏ ਹੋਏ ਡਾਕਟਰਾਂ ਸਾਹਿਬਾਨ ਅਤੇ ਟੀਮ, ਖੂਨਦਾਨੀਆਂ, ਸਮੂਹ ਸਾਧਸੰਗਤ ਅਤੇ ਸ਼ਹਿਰ ਵਾਸੀਆਂ ਦਾ ਸਵਾਗਤ ਅਤੇ ਧੰਨਵਾਦ ਕੀਤਾ ।