Total views : 131859
ਅੰਮ੍ਰਿਤਸਰ 17 ਸਤੰਬਰ-(ਡਾ. ਮਨਜੀਤ ਸਿੰਘ,ਸਿਕੰਦਰ ਮਾਨ)-
ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸਮੂਹ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮਾਨਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ, ਨਵੀਂ ਦਿੱਲੀ ਦੇ ਹੁਕਮਾਂ ਅਨੁਸਾਰ ਝੋਨੇ ਦੀ ਕਟਾਈ ਉਪਰੰਤ ਪਰਾਲੀ ਨੂੰ ਅੱਗ ਲਾ ਕੇ ਸਾੜਨ ਦੀ ਪੂਰਨ ਮਨਾਹੀ ਹੈ। ਇਸ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਮੈਡਮ ਸਾਕਸ਼ੀ ਸਾਹਨੀ ਨੇ ਖੇਤੀਬਾੜੀ ਵਿਭਾਗ ਦੇ ਨੋਡਲ ਅਫਸਰਾਂ ਦੇ ਨਾਮ ਅਤੇ ਸੰਪਰਕ ਨੰਬਰ ਕਿਸਾਨਾਂ ਦੀ ਸਹੂਲੀਅਤ ਲਈ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਫਸਲੀ ਰਹਿੰਦ ਖੂੰਹਦ ਦੇ ਪ੍ਰਬੰਧਨ ਸਬੰਧੀ ਖੇਤੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਕਿਸਾਨ ਇਨ੍ਹਾਂ ਨਾਲ ਸੰਪਰਕ ਸਥਾਪਤ ਕਰ ਸਕਦੇ ਹਨ। ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ ਕੀਤਾ ਜਾਵੇ ਅਤੇ ਇਸਦੀ ਸੰਭਾਲ ਖੇਤਾਂ ਵਿੱਚ ਹੀ ਪਰਾਲੀ ਨੂੰ ਵਾਹ ਕੇ ਜਾਂ ਪਰਾਲੀ ਦੀਆਂ ਗੱਠਾਂ ਬਣਾ ਕੇ ਖੇਤ ਤੋ ਬਾਹਰ ਕੱਢ ਕੇ ਕੀਤੀ ਜਾਵੇ। ਉਨਾਂ ਕਿਹਾ ਕਿ ਕਿਸਾਨਾਂ ਨੂੰ ਕਸਟਮ ਹਾਇਰਿੰਗ ਸੈਂਟਰਾਂ ਵਿੱਚ ਮੌਜੂਦ ਖੇਤੀ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਅਤੇ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਦੀ ਸ਼ੁੱਧਤਾ ਬਰਕਰਾਰ ਰੱਖਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਮੁੱਖ ਖੇਤੀਬਾੜੀ ਅਧਿਕਾਰੀ ਸ੍ਰ ਤਜਿੰਦਰ ਸਿੰਘ ਹੁੰਦਲ ਨੋਡਲ ਅਧਿਕਾਰੀਆਂ ਦੇ ਮੋਬਾਇਲ ਨੰਬਰ ਜਾਰੀ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਲਈ ਨੋਡਲ ਅਫਸਰ ਸ੍ਰ ਜੋਗਰਾਜਬੀਰ ਸਿੰਘ ਡਿਪਟੀ ਡਾਇਰੈਕਟਰ ਮੋਬਾ: ਨੰਬਰ 8872007540, ਬਲਾਕ ਤਰਸਿੱਕਾ ਲਈ ਹਰਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਮੋਬਾ: ਨੰਬਰ 9646566262, ਬਲਾਕ ਚੋਗਾਵਾਂ ਲਈ ਜਗਬੀਰ ਸਿੰਘ ਖੇਤੀਬਾੜੀ ਉਪ ਨਰੀਖਕ ਮੋਬਾ: ਨੰਬਰ 9592689897, ਬਲਾਕ ਮਜੀਠਾ ਲਈ ਰਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਮੋਬਾ:ਨੰਬਰ 9855819697, ਬਲਾਕ ਜੰਡਿਆਲਾ ਗੁਰੂ ਲਈ ਉਪਕਾਰ ਸਿੰਘ ਖੇਤੀਬਾੜੀ ਉਪ ਨਰੀਖਕ ਮੋਬਾ: ਨੰਬਰ 8872220005, ਬਲਾਕ ਵੇਰਕਾ ਦੇ ਸਹਾਇਕ ਤਕਨੀਕੀ ਮੈਨੇਜਰ ਸ੍ਰੀ ਮੋਹਿਤ ਕੁਮਾਰ ਦੇ ਮੋਬਾ: ਨੰਬਰ 9888711976, ਬਲਾਕ ਅਟਾਰੀ ਦੇ ਖੇਤੀਬਾੜੀ ਉਪ ਨਰੀਖਕ ਮਾਣਿਕ ਦੇਵਗਨ ਮੋਬਾ: ਨੰਬਰ 8437962059, ਬਲਾਕ ਰਈਆ ਦੇ ਬਲਾਕ ਤਕਨੀਕੀ ਮੈਨੇਜਰ ਸੁਦੀਪ ਸਿੰਘ ਦੇ ਮੋਬਾ: ਨੰਬਰ 9888848525, ਬਲਾਕ ਅਜਨਾਲਾ ਦੇ ਜੂਨੀਅਰ ਟੈਕਨੀਸ਼ੀਅਨ ਸੁਖਮੀਤ ਸਿੰਘ ਦੇ ਮੋਬਾ: ਨੰਬਰ 9914559300 ਅਤੇ ਬਲਾਕ ਹਰਸ਼ਾ ਛੀਨਾ ਦੇ ਖੇਤੀਬਾੜੀ ਵਿਕਾਸ ਅਫਸਰ ਸ੍ਰ ਮਨਜੀਤ ਸਿੰਘ ਦੇ ਮੋਬਾਇਲ ਨੰਬਰ 8872366257 ਤੇ ਸੰਪਰਕ ਕੀਤਾ ਜਾ ਸਕਦਾ ਹੈ।