Total views : 131856
ਜੰਡਿਆਲਾ ਗੁਰੂ, 14 ਜਨਵਰੀ — ਗੁਰਦੁਆਰਾ ਬਾਬਾ ਹੰਦਾਲ ਸਾਹਿਬ ਜੀ, ਜੰਡਿਆਲਾ ਗੁਰੂ ਵਿਖੇ ਮਾਘੀ ਦਾ ਦਿਹਾੜਾ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਸੰਚਾਲਕ ਬਾਬਾ ਪ੍ਰਮਾਨੰਦ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਮੌਕੇ ਇੱਕੀ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਭਾਈ ਹਰਜੀਤ ਸਿੰਘ ਕੀਰਤਨੀ ਜੱਥਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵੱਲੋਂ ਆਈਆਂ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਤੇ ਬਾਬਾ ਪ੍ਰਮਾਨੰਦ ਨੇ ਆਈਆਂ ਸੰਗਤਾਂ ਨੂੰ ਕਥਾ ਵਿਚਾਰਾਂ ਰਾਹੀਂ ਗੁਰੂ ਘਰ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ।
ਇਸ ਮੌਕੇ ਹੋਰਨਾਂ ਤੋ ਇਲਾਵਾ ਡਾ. ਕੰਵਰ ਕੁਲਦੀਪ ਸਿੰਘ ਸੁਪਰਡੈਂਟ, ਅਜੈਪਾਲ ਸਿੰਘ ਮੀਰਾਂਕੋਟ ਸਾਬਕਾ ਵਿਧਾਇਕ, ਬਾਬਾ ਗੁਰਭੇਜ ਸਿੰਘ ਖੁਜਾਲਾ ਵਾਲੇ, ਰਾਜ ਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ, ਛਨਾਖ ਸਿੰਘ ਚੇਅਰਮੈਨ ਮਾਰਕੀਟ ਕਮੇਟੀ, ਸਤਿੰਦਰ ਸਿੰਘ, ਸੁਖਵਿੰਦਰ ਸਿੰਘ, ਜਸਜੀਤ ਸਿੰਘ ਢਿਲੋਂ ਮੈਨੇਜਰ, ਸਰਬਜੀਤ ਸਿੰਘ ਡਿੰਪੀ, ਰੁਪਿੰਦਰ ਸਿੰਘ ਰੂਬੀ ਨਿੱਝਰਪੁਰਾ, ਐਡਵੋਕੇਟ ਸਰਬਜੀਤ ਸਿੰਘ ਜੋਸਨ, ਧਰਮਵੀਰ ਬਿੱਟੂ, ਬਾਬਾ ਗੁਰਭੇਜ ਸਿੰਘ ਖੁਜਾਲਾ ਵਾਲੇ, ਰਾਕੇਸ਼ ਕੁਮਾਰ ਰਿੰਪੀ, ਰਾਕੇਸ਼ ਕੁਮਾਰ ਗੋਲਡੀ, ਸਿੰਘ ਮਾਲੋਵਾਲ , ਭਾਈ ਪ੍ਰਕਾਸ਼ ਸਿੰਘ ਮੁੱਖ ਗ੍ਰੰਥੀ, ਕੰਵਲਜੀਤ ਸਿੰਘ ਧਾਰੜ, ਮਨਮੋਹਨ ਸਿੰਘ ਲਾਹੌਰੀਆ, ਜਗਰੂਪ ਸਿੰਘ ਧਾਰੜ, ਬੱਲ ਸਿੰਘ ਜਾਣੀਆਂ, ਸਵਰਨ ਸਿੰਘ ਭੌਰ ਕਵੀਸ਼ਰ, ਗੁਲਜਾਰ ਸਿੰਘ ਖੇੜਾ ਕਵੀਸ਼ਰ, ਕੁਲਵੰਤ ਸਿੰਘ ਮਲਹੋਤਰਾ, ਕੰਵਲਜੀਤ ਸਿੰਘ ਜਾਣੀਆਂ, ਸੁੱਖਾ ਬੰਮਾ, ਰਣਜੀਤ ਸਿੰਘ ਰਾਣਾ, ਰਛਪਾਲ ਸਿੰਘ ਕਾਲੇ ਸ਼ਾਹ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।