ਸਪੀਕਰ ਸੰਧਵਾਂ ਨੇ ਸਦਰ ਥਾਣਾ ਕੋਟਕਪੂਰਾ ਵਿਖੇ ਨਵੇਂ ਸਾਲ ਦੇ ਆਗਮਨ ਪੁਰਬ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਵਿੱਚ ਕੀਤੀ ਸ਼ਿਰਕਤ

ਖ਼ਬਰ ਸ਼ੇਅਰ ਕਰੋ
048054
Total views : 161406

ਸਦਰ ਥਾਣਾ ਕੋਟਕਪੂਰਾ ਵਿਖੇ ਜਿੰਮ ਦੇ ਨਿਰਮਾਣ ਲਈ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਕੀਤਾ ਐਲਾਨ —-

ਕੋਟਕਪੂਰਾ 01 ਜਨਵਰੀ —  ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਨਵੇਂ ਸਾਲ ਦੇ ਆਗਮਨ ਪੁਰਬ ਮੌਕੇ ਸਦਰ ਥਾਣਾ ਕੋਟਕਪੂਰਾ ਵਿਖੇ ਰੱਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਹਾਜ਼ਰੀਨ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਅਤੇ ਕੰਮ ਨੂੰ ਵਧੇਰੇ ਮਿਹਨਤ ਅਤੇ ਇਮਾਨਦਾਰੀ ਨਾਲ ਕਰਨ ਲਈ ਕਿਹਾ।

ਇਸ ਮੌਕੇ ਉਨ੍ਹਾਂ ਪੁਲਿਸ ਕਰਮੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਜੇਕਰ ਤੁਸੀਂ ਤੁੰਦਰੁਸਤ ਰਹੋਗੇ ਤਾਂ ਸਾਰਾ ਹਲਕਾ ਤੰਦਰੁਸਤ ਰਹੇਗਾ। ਉਨ੍ਹਾਂ ਕਿਹਾ ਕਿ ਪੁਲਿਸ ਕਰਮਚਾਰੀ 24 ਘੰਟੇ ਡਿਊਟੀ ਤੇ ਰਹਿੰਦੇ ਹਨ। ਇਸ ਲਈ ਉਨ੍ਹਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਪੀਕਰ ਸੰਧਵਾਂ ਨੇ ਸਦਰ ਥਾਣਾ ਕੋਟਕਪੂਰਾ ਵਿਖੇ ਜਿੰਮ ਦੇ ਨਿਰਮਾਣ ਲਈ 5 ਲੱਖ ਰੁਪਏ ਦੀ ਗਰਾਂਟ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕੰਮ ਦੇ ਨਾਲ ਨਾਲ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।

ਇਸ ਮੌਕੇ ਡੀ.ਐਸ.ਪੀ ਸ.ਸ਼ਮਸ਼ੇਰ ਸਿੰਘ ਸ਼ੇਰਗਿੱਲ, ਐਸ.ਐਚ.ਓ ਸ. ਚਮਕੌਰ ਸਿੰਘ ਅਤੇ ਸਦਰ ਥਾਣਾ ਕੋਟਕਪੂਰਾ ਦਾ ਸਟਾਫ ਹਾਜ਼ਰ ਸੀ।