




Total views : 161395






Total views : 161395ਹੁਸ਼ਿਆਰਪੁਰ, 18 ਜਨਵਰੀ — ਜ਼ਿਲ੍ਹਾ ਟ੍ਰੈਫਿਕ ਪੁਲਿਸ ਹੁਸ਼ਿਆਰਪੁਰ ਵੱਲੋਂ ਐਸ. ਐਸ. ਪੀ ਸੁਰਿੰਦਰ ਲਾਂਬਾ ਅਤੇ ਐਸ. ਪੀ ਟ੍ਰੈਫਿਕ ਨਵਨੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਨੈਸ਼ਨਲ ਰੋਡ ਸੇਫਟੀ ਸੜਕ ਸੁਰੱਖਿਆ ਮਹੀਨਾ 2024 ਮਿਤੀ 15-01-2024 ਤੋ 14-02-2024 ਤੱਕ ਮਨਾਇਆ ਜਾ ਰਿਹਾ। ਇਸ ਦੌਰਾਨ ਅੱਜ ਇੰਚਾਰਜ ਸਿਟੀ ਟ੍ਰੈਫਿਕ ਹੁਸ਼ਿਆਰਪੁਰ ਵੱਲੋਂ ਪ੍ਰਭਾਤ ਚੌਕ ਅਤੇ ਇੰਚਾਰਜ ਟ੍ਰੈਫਿਕ ਸਬ ਡਵੀਜ਼ਨ ਗੜ੍ਹਸ਼ੰਕਰ, ਟਾਂਡਾ ਅਤੇ ਦਸੂਹਾ ਵੱਲੋਂ ਆਪਣੇ ਆਪਣੇ ਏਰੀਆ ਵਿਖੇ ਭਾਰ ਢੋਣ ਵਾਲੀਆਂ ਗੱਡੀਆਂ ਦੇ ਪਿਛੇ ਡਾਲੇ ਅਤੇ ਆਟੋ ਰਿਕਸ਼ਾ ‘ਤੇ ਰਿਫਲੈਕਟਰ ਟੇਪ ਲਗਾਈ ਗਈ ਅਤੇ ਆਪਣੇ ਵਾਹਨਾਂ ਤੇ ਹਾਈ ਸਿਕਿਓਰਿਟੀ ਨੰਬਰ ਪਲੇਟਾਂ ਲਗਵਾਉਣ, ਲਾਲ ਬੱਤੀ ਦੀ ਉਲੰਘਣਾ ਨਾ ਕਰਨ ਬਾਰੇ,ਸਾਰੇ ਟਰੈਫਿਕ ਨਿਯਮਾਂ ਦੀ ਇੰਨ ਬਿੰਨ ਪਾਲਣਾ ਕਰਨ ਬਾਰੇ ਸੈਮੀਨਾਰ ਲਗਾਇਆ ਗਿਆ।







