ਨਸ਼ਾ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਜਾਗਰੂਕਤਾ ਸੈਮੀਨਰ

ਖ਼ਬਰ ਸ਼ੇਅਰ ਕਰੋ
048060
Total views : 161427

ਫਤਿਹਗੜ੍ਹ ਚੂੜੀਆਂ (ਬਟਾਲਾ), 19 ਜਨਵਰੀ — ਮਾਨਯੋਗ ਡੀ ਜੀ ਪੀ ਕਮਿਊਨਟੀ ਪੰਜਾਬ ਚੰਡੀਗੜ੍ਹ ਦੇ ਹੁਕਮਾਂ ਨਾਲ ਅਤੇ ਐੱਸ ਐੱਸ ਪੀ ਬਟਾਲਾ, ਡੀ ਸੀ ਪੀ ਓ (ਐੱਸ ਪੀ,ਐੱਚ) ਜਗਬਿੰਦਰ ਸਿੰਘ ਅਤੇ ਜ਼ਿਲ੍ਹਾ ਸਾਂਝ ਇੰਚਾਰਜ ਇੰਸਪੈਕਟਰ ਸੁਖਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਹਿੱਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ, ਸੀਨੀਅਰ ਮਿਡਲ ਸਕੂਲ ਗੁਜਰਪੁਰਾ ਅਤੇ ਸਬ ਡਵੀਜ਼ਨ ਸਾਂਝ ਕੇਂਦਰ ਫ਼ਤਹਿਗੜ੍ਹ ਚੂੜੀਆਂ ਵੱਲੋ ਸਾਂਝ ਕੇਂਦਰ ਫ਼ਤਹਿਗੜ੍ਹ ਚੂੜੀਆ ਵਿਖੇ ਜਾਗਰੂਕਤਾ ਸੈਮੀਨਰ ਲਗਾਇਆ ਗਿਆ।

ਇਸ ਮੌਕੇ ਐਸ.ਆਈ ਪ੍ਰਭਪਾਲ ਸਿੰਘ ਨੇ ਅੱਠਵੀਂ ਅਤੇ ਨੌਵੀ ਜਮਾਤ ਦੇ ਵਿਦਿਆਰਥੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ, ਸ਼ੋਸਲ ਮੀਡੀਆ ਦੇ ਲਾਭ ਅਤੇ ਨੁਕਸਾਨ, ਸਾਇਬਰ ਕਰਾਇਮ ਬਾਰੇ, ਔਂਰਤਾਂ ਦੀ ਸੁਰੱਖਿਆ ਅਤੇ ਟਰੈਫਿਕ ਨਿਯਮਾ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਐਸ.ਐਸ.ਪੀ ਬਟਾਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੋਕਾਂ ਅਤੇ ਖਾਸਕਰਕੇ ਨੋਜਵਾਨ ਵਰਗ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਵੱਧ ਤੋਂ ਵੱਧ ਜਾਗਰੂਕਤਾ ਸੈਮੀਨਾਰ ਲਗਾਏ ਜਾ ਰਹੇ ਹਨ ਤਾਂ ਜੋ ਲੋਕ ਇਸ ਬੁਰਾਈ ਤੋਂ ਦੂਰ ਰਹਿਣ। ਉਨਾਂ ਹੈਲਪਲਾਈਨ ਨੰਬਰ 112 ਬਾਰੇ ਵੀ ਜਾਗਰੂਕ ਕੀਤਾ ਤੇ ਕਿਹਾ ਕਿ ਸਹਾਇਤਾ ਲੈਣ ਲਈ ਇਸੇ ਨੰਬਰ ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।

ਇਸ ਮੌਕੇ ਏਐਸਆਈ ਨਿਰਮਲ ਸਿੰਘ, ਏਐਸਆਈ ਕੁਲਵਿੰਦਰ ਸਿੰਘ, ਐਚਸੀ ਗੁਰਨਾਮ ਸਿੰਘ, ਐਚ.ਸੀ ਲਖਬੀਰ ਸਿੰਘ, ਐਚ.ਸੀ ਅਮਰੀਕ ਸਿੰਘ ਅਤੇ ਐਚ.ਸੀ ਅਮਨਦੀਪ ਕੌਰ ਅਤੇ ਸਾਂਝ ਸਟਾਫ ਅਤੇ ਸਕੂਲ ਸਟਾਫ ਹਾਜ਼ਰ ਸੀ ।