ਮਾਨ ਸਰਕਾਰ ਨੇ ਗੋਇੰਦਵਾਲ ਵਿਖੇ ਚੱਲ ਰਿਹਾ ਬਿਜਲੀ ਥਰਮਲ ਪਲਾਂਟ ਖਰੀਦ ਕੇ ਜਨਤਾ ਦੀ ਝੋਲੀ ਵਿੱਚ ਪਾ ਕੇ ਵੱਡਾ ਤੋਹਫਾ ਦਿੱਤਾ —

ਖ਼ਬਰ ਸ਼ੇਅਰ ਕਰੋ
035610
Total views : 131857

ਚੰਡੀਗੜ੍ਹ,  19 ਜਨਵਰੀ – ( ਸਿਕੰਦਰ  ਮਾਨ )- ਆਮ ਆਦਮੀ ਪਾਰਟੀ ਜੰਡਿਆਲਾ ਗੁਰੂ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ ਨੇ ਕਿਹਾ ਕਿ ਪੰਜਾਬ ਅੰਦਰ ਰਾਜ ਕਰ ਰਹੀ ਮੌਜੂਦਾ ਮਾਨ ਸਰਕਾਰ ਨੇ ਨਵੇਂ ਸਾਲ ਮੌਕੇ ਗੋਇੰਦਵਾਲ ਵਿਖੇ ਚੱਲ ਰਿਹਾ ਬਿਜਲੀ ਦਾ ਥਰਮਲ ਪਲਾਂਟ ਜੀ ਵੀ ਕੇ ਜੀ 1080 ਕਰੋੜ ਵਿੱਚ ਖਰੀਦ ਕੇ ਜਨਤਾ ਦੀ ਝੋਲੀ ਵਿੱਚ ਪਾ ਕੇ ਬਹੁਤ ਵੱਡਾ ਤੋਹਫਾ ਦਿੱਤਾ।

ਸ. ਸਰਬਜੀਤ ਸਿੰਘ ਡਿੰਪੀ ਨੇ ਕਿਹਾ ਕਿ ਇਹ ਫਾਰਮਰ ਪਲਾਂਟ ਰੋਜਾਨਾ 540 ਮੈਗਾਵਾਟ ਬਿਜਲੀ ਤਿਆਰ ਕਰਦਾ ਹੈ ਅਤੇ ਇਹ 1100 ਏਕੜ ਵਿੱਚ ਬਣਿਆ ਹੋਇਆ ਹੈ ਇਸ ਨੂੰ ਖਰੀਦਣ ਵਿੱਚ ਦੂਰ ਅੰਦੇਸ਼ੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਦਾ ਬਹੁਤ ਵੱਡਾ ਯੋਗਦਾਨ ਹੈ।  ਇਸ ਪਲਾਂਟ ਨੂੰ ਖਰੀਦਣ ਨਾਲ ਜਨਤਾ ਨੂੰ ਜਿੱਥੇ ਨਿਰਵਕਤਤਾ ਸਹਿਤ ਬਿਜਲੀ ਮਿਲੇਗੀ ਉੱਥੇ ਬਿਜਲੀ ਦੇ ਰੇਟ ਵੀ ਘੱਟ ਜਾਣਗੇ। ਵਰਣਨਯੋਗ ਹੈ ਕਿ ਪੰਜਾਬ ਵਿੱਚ ਤਿੰਨ ਥਰਮਲ ਪਲਾਂਟ ਪ੍ਰਾਈਵੇਟ ਚੱਲ ਰਹੇ ਹਨ ਅਤੇ ਉਹਨਾਂ ਨਾਲ ਪਹਿਲੀਆਂ ਸਰਕਾਰਾਂ ਮਹਿੰਗੇ ਭਾਅ ਦੀ ਬਿਜਲੀ ਖਰੀਦਣ ਦੇ ਸਮਝੌਤੇ ਕਰ ਗਈਆਂ ਸਨ। ਤਿੰਨਾਂ ਵਿੱਚੋਂ ਇੱਕ ਥਰਮਲ ਪਲਾਂਟ ਖਰੀਦ ਕੇ ਮਾਨ ਸਰਕਾਰ ਨੇ 33% ਸਮਝੌਤਾ ਆਪਣੇ ਹੱਕ ਵਿੱਚ ਕਰ ਲਏ ਹਨ।

ਉਨਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰਾਂ ਹੁਣ ਤੱਕ ਸਰਕਾਰੀ ਅਦਾਰੇ ਕੌਡੀਆਂ ਭਾਅ ਵੇਚਦੀਆਂ ਆਈਆਂ ਹਨ ਅਤੇ ਪਹਿਲੀ ਵਾਰ ਮਾਨ ਸਰਕਾਰ ਨੇ ਆਪਣੀ ਇਮਾਨਦਾਰੀ ਦਾ ਸਬੂਤ ਦਿੰਦੇ ਹੋਏ ਇਸ ਪਲਾਂਟ ਨੂੰ ਕੌਡੀਆਂ ਭਾਅ ਵਿਚ ਖਰੀਦਿਆ ਹੈ।  ਜਿਸ ਨਾਲ ਸਾਰੇ ਭਾਰਤ ਦੇ ਲੀਡਰ ਇਹ ਸੋਚਣ ਲਈ ਮਜਬੂਰ ਹੋ ਗਏ ਹਨ ਕਿ ਨੀਅਤ ਹੋਵੇ ਤਾਂ ਸਭ ਕੁਝ ਸੰਭਵ ਹੈ। ਇੱਥੇ ਵਰਨਣਯੋਗ ਹੈ ਕਿ ਜਦੋਂ ਦੀ ਮਾਨ ਸਰਕਾਰ ਆਈ ਹੈ ਉਦੋਂ ਤੋਂ ਹੀਂ 90% ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਹਨ। ਇਸ ਬਿਜਲੀ ਸੰਚਾਰੂ ਵਿਭਾਗ ਵਿੱਚ ਬਿਜਲੀ ਮੰਤਰੀ ਅਤੇ ਲੋਕ ਨਿਰਮਾਣ ਮੰਤਰੀ ਸਰਦਾਰ ਹਰਭਜਨ ਸਿੰਘ ਜੀ ਈ.ਟੀ.ਓ ਦਾ ਬਹੁਤ ਵੱਡਾ ਸਾਥ ਹੈ ਉਮੀਦ ਕਰਦੇ ਹਾਂ ਜਲਦੀ ਹੀ ਬਾਕੀ ਪ੍ਰਾਈਵੇਟ ਪਲਾਂਟ ਸਰਕਾਰ ਖਰੀਦ ਕੇ ਜਨਤਾ ਦੀ ਝੋਲੀ ਵਿੱਚ ਪਾਏਗੀ ਤੇ ਕੀਤੇ ਹੋਏ ਸਮਝੌਤੇ ਕੁਦਰਤੀ ਤੌਰ ਤੇ ਰੱਦ ਹੋ ਜਾਣਗੇ।