ਕੱਲ੍ਹ 24 ਜਨਵਰੀ ਨੂੰ ਰਾਜੀਵ ਗਾਂਧੀ ਸਟੇਡੀਅਮ, ਪੋਲੀਟੈਕਨਿਕ ਕਾਲਜ ਬਟਾਲਾ ਵਿਖੇ ਹੋਵੇਗੀ ਫੁੱਲ ਡਰੈੱਸ ਰਿਹਰਸਲ

ਖ਼ਬਰ ਸ਼ੇਅਰ ਕਰੋ
035611
Total views : 131858

ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਜਾਵੇਗਾ ਦੇਸ਼ ਭਗਤੀ ਤੇ ਆਧਾਰਿਤ ਸੱਭਿਆਚਾਰਕ ਸਮਾਗਮ

ਬਟਾਲਾ, 23 ਜਨਵਰੀ — ਕੱਲ੍ਹ 24 ਜਨਵਰੀ ਨੂੰ ਰਾਜੀਵ ਗਾਂਧੀ ਸਟੇਡੀਅਮ, ਪੋਲੀਟੈਕਨਿਕ ਕਾਲਜ ਬਟਾਲਾ ਵਿਖੇ ਸਵੇਰੇ 10 ਵਜੇ ਫੁੱਲ ਡਰੈੱਸ ਰਿਹਰਸਲ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਡਾ. ਸ਼ਾਇਰੀ ਭੰਡਾਰੀ ਐਸ.ਡੀ.ਐਮ ਬਟਾਲਾ ਨੇ ਦੱਸਿਆ ਕਿ ਗਣਤੰਤਰ ਦਿਵਸ ਦੀਆਂ ਤਿਆਰੀਆਂ ਵੱਖ-ਵੱਖ ਵਿਭਾਗਾਂ ਵਲੋਂ ਪੂਰੇ ਉਤਸ਼ਾਹ ਨਾਲ ਕੀਤੀਆਂ ਗਈਆਂ ਹਨ ਤੇ ਕੱਲ੍ਹ 24 ਜਨਵਰੀ ਨੂੰ ਫੁੱਲ ਡਰੈੱਸ ਰਿਹਰਸਲ ਹੋਵੇਗੀ। ਉਨਾਂ ਸਬੰਧਤ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਫੁੱਲ ਡਰੈੱਸ ਰਿਹਰਸਲ ਸਮਾਗਮ ਵਿੱਚ ਸਵੇਰੇ 9.30 ਵਜੇ ਤੱਕ ਪਹੁੰਚਣ ਲਈ ਕਿਹਾ।

ਐਸ.ਡੀ.ਐਮ ਬਟਾਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਤੀਸ਼ ਕੁਮਾਰ, ਨਾਇਬ ਤਹਿਸੀਲਦਾਰ ਦੀ ਪ੍ਰਧਾਨਗੀ ਹੇਠ ਸੱਭਿਆਚਾਰਕ ਕਮੇਟੀ ਵਲੋਂ ਸਥਾਨਕ ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ ਵਿਖੇ ਰਿਹਰਸਲਾਂ ਦਾ ਜਾਇਜ਼ਾ ਲਿਆ ਗਿਆ ਸੀ ਅਤੇ ਵੱਖ-ਵੱਖ ਸਕੂਲਾਂ ਦੇ ਟੀਮਾਂ ਦੀ ਚੋਣ ਕੀਤੀ ਗਈ। ਗਣਤੰਤਰ ਦਿਵਸ ਸਮਾਗਮ ਵਿੱਚ ਦੇਸ਼ ਭਗਤੀ ਤੇ ਆਧਾਰਿਤ ਸੱਭਿਆਚਰਕ ਪ੍ਰੋਗਰਾਮ ਵਿਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵਲੋਂ ਕੋਰੀਓਗ੍ਰਾਫੀ, ਗਰੁੱਪ ਗੀਤ, ਸੋਲੋ ਡਾਂਸ, ਗਿੱਧਾ ਤੇ ਭੰਗੜਾ ਦੀਆਂ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ।

ਸੱਭਿਆਚਾਰਕ ਕਮੇਟੀ ਵਿੱਚ ਨਾਇਬ ਤਹਿਸੀਲਦਾਰ ਸਤੀਸ਼ ਕੁਮਾਰ, ਸ਼ਸ਼ੀ ਭੂਸ਼ਨ ਵਰਮਾ ਐਮ ਡੀ ਐਫ.ਸੀ ਵਰਮਾ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭੰਡਾਰੀ ਗੇਟ ਬਟਾਲਾ, ਡੀਪੀਆਰਓ ਹਰਜਿੰਦਰ ਸਿੰਘ ਕਲਸੀ, ਡਾ. ਸਤਿੰਦਰਜੀਤ ਕੋਰ ਤੇ ਮੈਡਮ ਨੀਟਾ ਭਾਟੀਆ ਸ਼ਾਮਿਲ ਹਨ।

————————