Flash News
ਸ਼ਹਿਰਾਂ ਅਤੇ ਕਸਬਿਆਂ ਦੀਆਂ ਸੜਕਾਂ ” ਅਡਾਪਟ” ਕਰਨਗੇ ਜ਼ਿਲੇ ਵਿੱਚ ਤੈਨਾਤ ਅਧਿਕਾਰੀ -ਡਿਪਟੀ ਕਮਿਸ਼ਨਰ
ਨੀਤੀ ਆਯੋਗ ਨੇ ਅਭਿਲਾਸ਼ੀ ਬਲਾਕ ਪ੍ਰੋਗਰਾਮ ਤਹਿਤ ਬਲਾਕ ਹਰਸ਼ਾ ਛੀਨਾ ਨੂੰ 3 ਕਰੋੜ ਰੁਪਏ ਦੀ ਦਿੱਤੀ ਇਨਾਮ ਰਾਸ਼ੀ-
ਹਰਭਜਨ ਸਿੰਘ ਈ.ਟੀ.ੳ ਵੱਲੋਂ ਜੰਡਿਆਲਾ ਗੁਰੂ ਵਿਖੇ ਕਰੀਬ 1 ਕਰੋੜ 16 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਸਕੂਲਾਂ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਦੇ ਰੱਖੇ ਨੀਂਹ ਪੱਥਰ-
ਲੋਕ ਨਿਰਮਾਣ ਮੰਤਰੀ ਨੇ ਰਾਜਾਸਾਂਸੀ ਵਿੱਖੇ ਸ਼ਹੀਦ ਮਨਿੰਦਰ ਸਿੰਘ ਯਾਦਗਾਰੀ ਗੇਟ ਦਾ ਰੱਖਿਆ ਨੀਂਹ ਪੱਥਰ-
ਲੋਕ ਨਿਰਮਾਣ ਮੰਤਰੀ ਨੇ ਵਿਧਾਨਸਭਾ ਹਲਕਾ ਜੰਡਿਆਲਾ ਗੁਰੂ ਵਿਖੇ 3 ਕਰੋੜ ਰੁਪਏ ਦੀ ਲਾਗਤ ਹੋਣ ਵਾਲੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ
ਚੇਅਰਮੈਨ ਨਗਰ ਸੁਧਾਰ ਟਰੱਸਟ ਅਤੇ ਡਿਪਟੀ ਕਮਿਸ਼ਨਰ ਨੇ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਪੈਨੋਰਮਾ ਦਾ ਕੀਤਾ ਦੌਰਾ-

ਚੇਅਰਮੈਨ ਸ਼ੂਗਰਫੈਡ ਪੰਜਾਬ ਨੇ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਦਾ ਦੌਰਾ ਕਰਕੇ ਮਿੱਲ ਦੇ ਪਿੜਾਈ ਸੀਜਨ ਦਾ ਲਿਆ ਜਾਇਜਾ

ਖ਼ਬਰ ਸ਼ੇਅਰ ਕਰੋ
043974
Total views : 148935

ਨਵਾਂਸ਼ਹਿਰ, 23 ਜਨਵਰੀ — ਸ਼ੂਗਰਫੈਡ ਪੰਜਾਬ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ ਵੱਲੋਂ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਦਾ ਦੌਰਾ ਕੀਤਾ ਗਿਆ ਅਤੇ ਮਿੱਲ ਦੇ ਪਿੜਾਈ ਸੀਜਨ ਸਬੰਧੀ ਵੇਰਵੇ ਹਾਸਲ ਕੀਤੇ ਗਏ। ਇਸ ਮੌਕੇ ਤੇ ਚੇਅਰਮੈਨ ਮਾਰਕੀਟ ਕਮੇਟੀ ਨਵਾਂਸ਼ਹਿਰ ਗਗਨ ਅਗਨੀਹੋਤਰੀ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਵਨੀਤ ਰਾਣਾ, ਮਿੱਲ ਦੇ ਬੋਰਡ ਆਫ ਡਾਇਰੈਟਰਜ਼ ਦੇ ਮੈਂਬਰ ਮਹਿੰਦਰ ਸਿੰਘ, ਕਸ਼ਮੀਰ ਸਿੰਘ, ਚਰਨਜੀਤ ਸਿੰਘ, ਹਰੀਪਾਲ ਸਿੰਘ ਜਾਡਲੀ, ਸਰਤਾਜ ਸਿੰਘ, ਗੁਰਸੇਵਕ ਸਿੰਘ ਲਿੱਧੜ, ਜਗਤਾਰ ਸਿੰਘ, ਸੋਹਣ ਸਿੰਘ ਉੱਪਲ, ਬੀਬੀ ਸੁਰਿੰਦਰ ਕੌਰ, ਹਰਿੰਦਰ ਕੌਰ, ਕੁਲਦੀਪ ਸਿੰਘ ਬਜੀਦਪੁਰ, ਅਤਿੰਦਰਪਾਲ ਸਿੰਘ, ਮੁੱਖ ਰਸਾਇਣਕਾਰ ਅਨੁਰਾਗ ਕਵਾਤਰਾ, ਮੁੱਖ ਇੰਜੀਨੀਅਰ ਹਰਦੇਵ ਸਿੰਘ, ਕਿਰਤ ਭਲਾਈ ਅਫਸਰ ਸ਼ਾਮ ਸੁੰਦਰ ਆਦਿ ਹਾਜ਼ਰ ਸਨ।
ਚੇਅਰਮੈਨ ਸ਼ੂਗਰਫੈਡ ਪੰਜਾਬ ਨਵਦੀਪ ਸਿੰਘ ਜੀਦਾ ਵੱਲੋਂ ਮਿੱਲ ਦੇ ਪਿੜਾਈ ਨਤੀਜਿਆਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਮਿੱਲ ਅਧਿਕਾਰੀਆਂ/ਕਰਮਚਾਰੀਆਂ ਨੂੰ ਹੋਰ ਵੀ ਮਿਹਨਤ ਨਾਲ ਕੰਮ ਕਰਨ ਲਈ ਕਿਹਾ ਗਿਆ ਤਾਂ ਜੋ ਖੰਡ ਮਿੱਲ ਪਿੜਾਈ ਸੀਜਨ 2023-24 ਹੋਰ ਵੀ ਵਧੀਆ ਨਤੀਜੇ ਪ੍ਰਾਪਤ ਕਰ ਸਕੇ। ਇਸ ਮੌਕੇ ‘ਤੇ ਮਿੱਲ ਦੇ ਜਨਰਲ ਮੈਨੇਜਰ ਸੁਰਿੰਦਰ ਪਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਸਮੇਂ ਮਿੱਲ ਦਾ ਪਿੜਾਈ ਸੀਜਨ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਅਤੇ ਮਿੱਲ ਵੱਲੋਂ 11,30,000 ਕੁਇੰਟਲ ਗੰਨੇ ਦੀ ਪਿੜਾਈ ਕੀਤੀ ਜਾ ਚੁੱਕੀ ਹੈ ਅਤੇ ਗੰਨੇ ਦੀ ਰਿਕਵਰੀ 9.60% ਪ੍ਰਾਪਤ ਹੋ ਰਹੀ ਹੈ। ਮਿੱਲ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ 20 ਜਨਵਰੀ, 2024 ਤੱਕ ਖਰੀਦੇ ਕੀਤੇ ਗਏ ਗੰਨੇ ਦੀ ਬਣਦੀ ਅਦਾਇਗੀ ਆਨਲਾਇਨ ਵਿਧੀ ਰਾਂਹੀ ਕੀਤੀ ਜਾ ਚੁੱਕੀ ਹੈ ਜੋ ਕਿ ਕੁੱਲ ਖਰੀਦ ਦਾ 91.87% ਬਣਦੀ ਹੈ।