Total views : 131856
ਚੰਡੀਗੜ੍ਹ, 01 ਜਨਵਰੀ–ਸੜਕ ਸੁਰੱਖਿਆ ਫੋਰਸ ਦੀ ਨਵੀਂ ਵਰਦੀ ਫਾਈਨਲ ਹੋ ਗਈ ਹੈ। ਇਸ ਵਰਦੀ ਨੂੰ ‘ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਡਿਜ਼ਾਈਨਿੰਗ’ ਨੇ ਡਿਜ਼ਾਈਨ ਕੀਤਾ ਹੈ। ਐਸ.ਐਸ.ਐਫ ‘ਚ ਤਾਇਨਾਤ ਮੁਲਾਜ਼ਮਾਂ ਦੀ ਵਰਦੀ ਖਾਕੀ ਕਮੀਜ਼ ਅਤੇ ਸਲੇਟੀ ਰੰਗ ਦੀ ਪੈਂਟ ਹੋਵੇਗੀ।
ਪੁਲਿਸ ਵਿਭਾਗ ਨੇ ਦੱਸਿਆ ਕਿ ਹਾਦਸੇ ਜ਼ਿਆਦਾਤਰ ਸ਼ਾਮ ਨੂੰ 6 ਵਜੇ ਤੋਂ 9 ਵਜੇ ਦੇ ਸਮੇਂ ਦਰਮਿਆਨ ਵਾਪਰਦੇ ਹਨ। ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਸੜਕ ਸੁਰੱਖਿਆ ਫੋਰਸ ਦੀ ਨਵੀਂ ਵਰਦੀ ਨੂੰ ਫਾਈਨਲ ਕੀਤਾ ਗਿਆ ਹੈ।ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਰਾਤ ਸਮੇਂ ਸੜਕਾਂ ‘ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਹੁਣ ਸਖ਼ਤੀ ਨਾਲ ਨਜਿੱਠਿਆ ਜਾਵੇਗਾ ਤਾਂ ਜੋ ਸੜਕ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ।