ਸਰਕਾਰ ਦੀ ਸ਼ਹਿ ਤੇ ਨਹਿਰ ਵਿਭਾਗ ਵੱਲੋਂ ਕੀਤੇ ਜਾ ਰਹੇ ਧੱਕੇ ਖਿਲਾਫ ਕਿਸਾਨਾਂ ਦੀ ਹੋਈ ਜਿੱਤ

ਖ਼ਬਰ ਸ਼ੇਅਰ ਕਰੋ
035635
Total views : 131891

ਕਿਸਾਨ ਮਜਦੂਰ ਜਥੇਬੰਦੀ ਨੇ ਜਮੀਨਾ ਤੇ ਜਬਰੀ ਕੀਤੇ ਜਾ ਰਹੇ ਕਬਜ਼ੇ ਰੋਕੇ

ਅੰਮ੍ਰਿਤਸਰ, 02 ਫਰਵਰੀ — ਅੰਮ੍ਰਿਤਸਰ ਤੋਂ ਜਲੰਧਰ ਹਾਈਵੇ ਤੇ ਪੈਂਦੇ ਰਈਆ ਤੋਂ ਨਿਕਲਦੀ ਨਹਿਰ ਨੂੰ ਪੱਕੇ ਕਰਨ ਦੇ ਕੰਮ ਦੀ ਆੜ ਹੇਠ ਕਿਸਾਨਾਂ ਦੀਆ ਜਮੀਨਾਂ ਤੇ ਸਰਕਾਰ ਦੀ ਸ਼ਹਿ ਤੇ, ਨਹਿਰੀ ਵਿਭਾਗ ਵੱਲੋਂ ਧੱਕੇ ਨਾਲ ਕੀਤੇ ਜਾ ਰਹੇ ਕਬਜ਼ੇ ਖਿਲਾਫ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਆਗੂ ਜਰਮਨਜੀਤ ਸਿੰਘ ਬੰਡਾਲਾ ਅਤੇ ਜੋਨ ਪ੍ਰਧਾਨ ਚਰਨ ਸਿੰਘ ਕਲੇਰ ਘੁੰਮਾਣ ਦੀ ਅਗਵਾਈ ਹੇਠ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸਦੇ ਚਲਦੇ ਨਹਿਰੀ ਵਿਭਾਗ ਵੱਲੋਂ ਕੰਮ ਰੋਕ ਦਿੱਤਾ ਗਿਆ।

ਇਸ ਮੌਕੇ ਆਗੂਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਕਿਸਾਨਾਂ ਅਤੇ ਨਹਿਰ ਵਿਭਾਗ ਵਿਚਕਾਰ ਵਿਵਾਦ ਬਣਿਆ ਹੋਇਆ ਸੀ। ਜਿਸਦਾ ਮੁੱਖ ਕਾਰਨ ਨਹਿਰ ਦੀ ਪਟੜੀ ਹੇਠ ਕਿਸਾਨਾਂ ਦੀ ਨਿੱਜੀ ਜਮੀਨ ਦਾ ਆਉਣਾ ਹੈ। ਓਹਨਾ ਦੱਸਿਆ ਕਿ ਮਾਲ ਵਿਭਾਗ ਵੱਲੋਂ ਕੰਪਿਊਟਰਾਇਜ਼ ਨਿਸ਼ਾਨਦੇਹੀ ਕਰਕੇ ਨਿਸ਼ਾਨੀਆਂ ਲਗਾਈਆ ਗਈਆਂ ਸਨ, ਜ਼ੋ ਕਿ ਨਹਿਰ ਵਿਭਾਗ ਵੱਲੋਂ ਪੁੱਟ ਦਿੱਤੀਆਂ ਗਈਆਂ ਸਨ। ਓਹਨਾ ਕਿਹਾ ਕਿ ਕਿਸਾਨ ਨਹਿਰ ਬਣਾਉਣ ਲਈ ਜਮੀਨ ਦੇਣ ਦੇ ਵਿਰੋਧ ਵਿੱਚ ਨਹੀਂ, ਪਰ ਪ੍ਰਸ਼ਾਸ਼ਨ ਬਿਨਾਂ ਯੋਗ ਮੁਆਵਜਾ ਦਿੱਤੇ ਧੱਕੇ ਨਾਲ ਕਬਜ਼ਾ ਨਹਿਰ ਉਸਾਰ ਰਿਹਾ ਹੈ। ਓਹਨਾ ਦੱਸਿਆ ਕਿ ਅੱਜ ਦੇ ਪ੍ਰਦਰਸ਼ਨ ਪਿੱਛੋਂ ਡੀ.ਐਸ.ਪੀ ਬਾਬਾ ਬਕਾਲਾ ਸਾਹਿਬ ਅਤੇ ਐਸ ਡੀ ਓ ਨਹਿਰੀ ਵਿਭਾਗ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਜਮੀਨ ਮਾਲਕਾਂ ਨੂੰ ਮੁਆਵਜ਼ੇ ਦਿੱਤੇ ਜਾਣ ਤੱਕ ਕੰਮ ਰੋਕ ਦਿੱਤਾ ਗਿਆ ਹੈ। ਓਹਨਾ ਕਿਹਾ ਕਿ ਜਲਦ ਤੋਂ ਜਲਦ ਕਿਸਾਨਾਂ ਦੇ ਖਾਤਿਆਂ ਵਿੱਚ ਬਣਦਾ ਮੁਆਵਜ਼ਾ ਰਾਸ਼ੀ ਪਾਉਣ ਦਾ ਕੰਮ ਸਿਰੇ ਲਗਾਇਆ ਜਾਵੇਗਾ। ਓਹਨਾ ਸਭ ਜਥੇਬੰਦਕ ਅਤੇ ਗੈਰ ਜਥੇਬੰਦਕ ਲੋਕਾਂ ਨੂੰ ਦਿੱਲੀ ਅੰਦੋਲਨ ਲਈ 13 ਫਰਵਰੀ ਦੇ ਦਿੱਲੀ ਕੂਚ ਦੀਆਂ ਵੱਡੀਆਂ ਤਿਆਰੀਆਂ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਅਮਰੀਕ ਸਿੰਘ ਜਮਾਲਪੁਰ, ਪ੍ਰਗਟ ਸਿੰਘ ਲੋਹਗੜ੍ਹ, ਜੱਸਾ ਸਿੰਘ ਨਿਰਜੰਨਪੁਰ, ਬਲਦੇਵ ਸਿੰਘ ਕਾਲੇਕੇ, ਲਖਵਿੰਦਰ ਸਿੰਘ ਮੱਦ, ਜੋਗਿੰਦਰ ਸਿੰਘ ਬੇਦਾਦਪੁਰ, ਸੂਬਾ ਸਿੰਘ ਵਜ਼ੀਰਭੁੱਲਰ ਤੋਂ ਇਲਾਵਾ ਸੈਕੜੇ ਕਿਸਾਨ ਮਜਦੂਰ ਅਤੇ ਬੀਬੀਆਂ ਹਾਜ਼ਿਰ ਰਹੀਆਂ।