7 ਫਰਵਰੀ ਨੂੰ ਵੀ ਹਰੇਕ ਸਬ ਡਵੀਜਨ ਵਿੱਚ ਲੱਗਣਗੇ ‘ਸਰਕਾਰ ਆਪ ਕੇ ਦੁਆਰ’ ਦੇ ਵਿਸ਼ੇਸ਼ ਕੈਂਪ –ਡਿਪਟੀ ਕਮਿਸ਼ਨਰ

ਖ਼ਬਰ ਸ਼ੇਅਰ ਕਰੋ
035611
Total views : 131858

ਅੰਮ੍ਰਿਤਸਰ, 5 ਫਰਵਰੀ -(ਡਾ. ਮਨਜੀਤ ਸਿੰਘ)- ਜ਼ਿਲ੍ਹੇ ਵਿਚ ‘ਆਪ ਦੀ ਸਰਕਾਰ ਆਪ ਦੇ ਦੁਆਰ’ ਬਾਰੇ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਫਰਵਰੀ ਨੂੰ ਅੰਮ੍ਰਿਤਸਰ-1 ਸਬ ਡੀਵਜਨ ਵਿੱਚ ਸੁਲਤਾਨਵਿੰਡ ਸਿਕਣੀ, ਬੰਡਾਲਾ, ਸੁਲਤਾਨਵਿੰਡ, ਅੰਮ੍ਰਿਤਸਰ-2 ਸਬ ਡੀਵਜਨ ਵਿੱਚ ਪਿੰਡ ਮੀਰਾਂ ਕੋਟ ਖੁਰਦ, ਮੀਰਾਂ ਕੋਟ ਕਲਾਂ, ਭੈਣੀ ਗਿੱਲਾਂ, ਪੰਡੋਰੀ ਵੜੈਚ, ਸਬ ਡੀਵਜਨ ਮਜੀਠਾ ਵਿੱਚ ਪਿੰਡ ਸ਼ਹਿਜਾਦਾ, ਲੇਹਾਰਕਾ, ਅਬਦਾਲ, ਸਾਹਨੇਵਾਲੀ, ਅਜਨਾਲਾ ਸਬ ਡੀਵਜਨ ਵਿੱਚ ਭੋਏਵਾਲੀ, ਚਮਿਆਰੀ, ਟੇਰੀ, ਪੰਡੋਰੀ ਸੁੱਖਾ ਸਿੰਘ, ਸਬ ਡੀਵਜਨ ਲੋਪੋਕੇ ਵਿੱਚ ਰਾਜਾਸਾਂਸੀ ਵਾਰਡ ਨੰਬਰ 3, 4, ਬੱਗਾ, ਲਾਲਾ ਅਫਗਾਨਾ, ਹਰਸ਼ਾਛੀਨਾ ਅਤੇ ਸਬ ਡੀਵਜਨ ਬਾਬਾ ਬਕਾਲਾ ਦੇ ਪਿੰਡ ਮਹਿਤਾਬ ਕੋਟ, ਵਜੀਰ ਭੁੱਲਰ, ਬਿਆਸ (ਗੁਰੂ ਨਾਨਕ ਪੁਰਾ ਅਜੀਤ ਨਗਰ) ਅਤੇ ਪਿੰਡ ਬੁੱਢਾ ਥੇਹ ਵਿੱਚ ਕੈਂਪ ਲੱਗਣਗੇ।
ਅੱਜ ਲੱਗਣ ਵਾਲੇ ਕੈਂਪਾਂ ਦਾ ਵੇਰਵਾ :
6 ਫਰਵਰੀ ਨੂੰ ਅਜਨਾਲਾ ਸਬ ਡੀਵਜਨ ਦੇ ਸੂਫੀਆਂ, ਡਿਆਲ ਭੱਟੀ, ਗੱਗੋਮਾਹਲ, ਦੂਜੇਵਾਲ ਵਿਖੇ ਕੈੋਂਪ ਲੱਗਣਗੇ। ਇਸੇ ਤਰਾਂ ਅੰਮ੍ਰਿਤਸਰ 2 ਸਬ ਡੀਵਜਨ ਵਿਚ ਰੱਖ ਸ਼ਿਕਾਰ ਗਾਹ, ਨੰਗਲੀ, ਮੁਰਾਦਪੁਰਾ ਤੇ ਨੌਸ਼ਿਹਰਾ ਵਿਖੇ, ਮਜੀਠਾ ਸਬ ਡੀਵਜਨ ਦੇ ਪਿੰਡ ਮੱਦੀਪੁਰ, ਕੋਟਲਾ ਗੁਜ਼ਰਾਂ, ਦਾਦੂਪੁਰਾ ਇਨਾਇਤਪੁਰਾ, ਗੱਲੋਵਾਲੀ ਕੁਲੀਆਂ, ਲੋਪੋਕੇ ਸਬ ਡੀਵਜਨ ਵਿਚ ਮੁਗਲਾਨੀ ਕੋਟ, ਸੈਦੋਪੁਰ, ਝੰਝੋਟੀ, ਰਾਜਾਸਾਂਸੀ , ਸਬ ਡੀਵਜਨ ਅੰਮ੍ਰਿਤਸਰ 1 ਵਿੱਚ ਜੰਡਿਆਲਾ ਗੁਰੂ ਈ ਓ ਦਫਤਰ, ਭਰਾੜੀਵਾਲ, ਮੂਲੇਚੱਕ , ਬਾਬਾ ਬਕਾਲਾ ਸਬ ਡੀਵਜਨ ਵਿੱਚ ਰਈਆ, ਬਾਬਾ ਬਕਾਲਾ, ਵਿਖੇ ਵਿਸ਼ੇਸ ਤੌਰ ਉਤੇ ਇਹ ਕੈਂਪ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮਜ਼ ਨੂੰ ਕਿਹਾ ਕਿ ਆਪੋ-ਆਪਣੇ ਖੇਤਰਾਂ ਵਿਚ ’ਆਪ ਦੀ ਸਰਕਾਰ ਆਪ ਦੇ ਦੁਆਰ’ ਕੈਂਪਾਂ ਦੀ ਲੋੜੀਂਦੀ ਤਿਆਰੀ ਨੂੰ ਸਮੇਂ ਸਿਰ ਮੁਕੰਮਲ ਕਰਵਾਉਣ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਦਾ ਲਾਭ ਲੈਂਦਿਆਂ ਲੋੜੀਂਦੀਆਂ ਨਾਗਰਿਕ ਸੇਵਾਵਾਂ ਪ੍ਰਾਪਤ ਕਰਨ।
ਉਨਾਂ ਦੱਸਿਆ ਕਿ ਇਨਾਂ ਕੈਂਪਾਂ ਵਿੱਚ 43 ਨਾਗਰਿਕ ਸੇਵਾਵਾਂ ਤੋਂ ਇਲਾਵਾ ਕੈਂਪ ਵਿੱਚ ਸਰਪੰਚ ਪਟਵਾਰੀ, ਨੰਬਰਦਾਰ, ਸੀ.ਡੀ.ਪੀ.ਓ., ਪੀ.ਐਸ.ਪੀ.ਸੀ.ਐਲ., ਸਬੰਧਤ ਐਸ.ਐਚ.ਓ., ਜਿਲ੍ਹਾ ਖੁਰਾਕ ਤੇ ਸਪਲਾਈ ਅਫਸਰ ਦੇ ਨੁਮਾਇੰਦੇ ਵੀ ਬੈਠਣਗੇ ਅਤੇ ਮੌਕੇ ਤੇ ਹੀ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣ ਕੇ ਉਸ ਦਾ ਨਿਪਟਾਰਾ ਕਰਨਗੇ। ਉਨਾਂ ਦੱਸਿਆ ਕਿ ਸਭ ਡਵੀਜਨਾਂ ਵਿੱਚ ਲੱਗੇ ਕੈਂਪਾਂ ਦੀ ਅਗਵਾਈ ਐਸ.ਡੀ.ਐਮ. ਵਲੋਂ ਪਿੰਡਾ ਅਤੇ ਵਾਰਡਾਂ ਵਿੱਚ ਲੱਗੇ ਕੈਂਪਾਂ ਦੀ ਅਗਵਾਈ ਸਬੰਧਤ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਤੇ ਹੋਰ ਅਧਿਕਾਰੀ ਕਰਨਗੇ।