ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ

ਖ਼ਬਰ ਸ਼ੇਅਰ ਕਰੋ
035608
Total views : 131855

ਸਕੂਲ ਦੀ ਚੜ੍ਹਦੀਕਲਾ ਤੇ ਨਵੇਂ ਸੈਸ਼ਨ ਦੀ ਆਰੰਭਤਾ ਸਬੰਧੀ ਸਕੂਲ ਵਿੱਚ ਪਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ–

ਜੰਡਿਆਲਾ ਗੁਰੂ, 08 ਫਰਵਰੀ-(ਸਿਕੰਦਰ ਮਾਨ, ਸ਼ਿੰਦਾ ਲਾਹੌਰੀਆ)- ਮਿਸਲ ਸ਼ਹੀਦਾਂ ਤਰਨਾ ਦਲ ਦੀ ਰਹਿਨੁਮਾਈ ਹੇਠ ਚੱਲ ਰਹੀ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮੱਲ੍ਹੀਆਂ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ ਅਤੇ ਕਵੀਸ਼ਰੀ ਆਦਿ ਗਾਇਨ ਕੀਤੇ ਗਏ।

ਇਸ ਸਮਾਗਮ ਵਿੱਚ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਤਰਨਾ ਦਲ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਜੀ ਉਚੇਚੇ ਤੌਰ ‘ ਤੇ ਪਹੁੰਚੇ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਡਾ.ਪਲਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਸਲਾਨਾ ਪ੍ਰੀਖਿਆਵਾਂ ਵਿੱਚੋ ਚੰਗੇ ਨੰਬਰ ਲੈ ਕੇ ਪਾਸ ਹੋਣ, ਸਕੂਲ ਦੀ ਚੜ੍ਹਦੀਕਲਾ ਅਤੇ ਨਵੇਂ ਸੈਸ਼ਨ ਦੀ ਆਰੰਭਤਾ ਲਈ ਹਰ ਸਾਲ ਸਕੂਲ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਪਰਮਾਤਮਾ ਦਾ ਓਟ ਆਸਰਾ ਲਿਆ ਜਾਂਦਾ ਹੈ। ਉਹਨਾਂ ਨੇ ਇਸ ਸਮਾਰੋਹ ਵਿੱਚ ਆਈ ਹੋਈ ਸਮੂਹ ਸਾਧ ਸੰਗਤ ਦਾ ਧੰਨਵਾਦ ਕੀਤਾ।

ਉਪਰੰਤ ਸਲਾਨਾ ਪ੍ਰੀਖਿਆਵਾਂ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਤੇ ਉਚੇਚੇ ਤੌਰ ਤੇ ਪਹੁੰਚੇ ਬਾਬਾ ਅਮਰ ਸਿੰਘ ਜੀ ਜੱਬੋਵਾਲ, ਪ੍ਰਿੰਸੀਪਲ ਸਤਪਾਲ ਸਿੰਘ ਜੀ ਫੋਰ.ਐਸ ਸਕੂਲ, ਸ਼੍ਰੀਮਤੀ ਮਨਿੰਦਰ ਕੌਰ ਚੀਫ ਖਾਲਸਾ ਦੀਵਾਨ ਰਸੂਲਪੁਰ (ਪ੍ਰਿੰਸੀਪਲ), ਰਿਟਾਇਰ ਸੁਪਰੀਆਡੈਂਟ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਸ. ਇੰਦਰਪਾਲ ਸਿੰਘ, ਸ. ਅਮਰਜੀਤ ਸਿੰਘ, ਸਾਬਕਾ ਇੰਸਪੈਕਟਰ ਪ੍ਰਭਦਿਆਲ ਸਿੰਘ, ਸ਼੍ਰੀ ਰਾਜੀਵ ਕੁਮਾਰ ਮਾਣਾ, ਇੰਚਾਰਜ ਸਾਂਝ ਕੇਂਦਰ ਏ.ਐਸ.ਆਈ., ਰਣਜੀਤ ਸਿੰਘ,  ਦਵਿੰਦਰ ਸਿੰਘ ਜੰਡਿਆਲਾ ਗੁਰੂ, ਰਣਜੋਧ ਸਿੰਘ ਪੰਚਾਇਤ ਅਫਸਰ, ਗੁਲਸ਼ਨ ਜੈਨ, ਪ੍ਰਿੰਸ ਜੈਨ, ਅਰਪਿਤ ਜੈਨ, ਪਰਮਿੰਦਰ ਸਿੰਘ, ਸੋਨੂ ਮਿਗਲਾਨੀ, ਪ੍ਰਿੰਸੀਪਲ ਦਸ਼ਮੇਸ਼ ਜੀ ਅਮੇਰੀਕਨ ਸਕੂਲ, ਭੁਪਿੰਦਰ ਸਿੰਘ ਪ੍ਰਧਾਨ ਗੰਡਾ ਸਿੰਘ ਕਾਲੋਨੀ, ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਆ ਦੇ ਪ੍ਰਤੀਨਿਧ ਹਾਜ਼ਰ ਸਨ।

ਇਸ ਦੌਰਾਨ ਬਾਬਾ ਜੀ ਵੱਲੋਂ ਸਮੂਹ ਸਾਧ ਸੰਗਤ ਜੀ ਨੂੰ ਸਿਰੋਪਾਓ ਦਿੱਤੇ ਗਏ। ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਵਿਸ਼ਿਆਂ ਦੇ ਮਾਡਲਜ਼ ਦੀ ਪ੍ਰਦਰਸ਼ਨੀ ਲਾਈ ਗਈ।

ਇਸ ਮੌਕੇ ਤੇ ਸਕੂਲ ਦੇ ਕੋਆਰਡੀਨੇਟਰ ਅਮਨਦੀਪ ਕੌਰ ਮਾਨ, ਹਰਮੀਤ ਕੌਰ, ਸਟੇਜ ਸਕੱਤਰ ਅਮਨਜੀਤ ਕੌਰ ਅਤੇ ਸ਼ਰਨਜੀਤ ਕੌਰ, ਮਿਊਜਿਕ ਟੀਚਰ ਅਮਨਦੀਪ ਕੌਰ ਅਤੇ ਸਤਬੀਰ ਸਿੰਘ, ਅਨੁਸ਼ਾਸਨ ਕਮੇਟੀ ਅਮਨਦੀਪ ਕੌਰ, ਦਿਲਜੀਤ ਕੌਰ, ਲਵਪ੍ਰੀਤ ਕੌਰ, ਪਰਮਜੀਤ ਕੌਰ, ਕੰਵਲਜੀਤ ਕੌਰ, ਰਣਜੀਤ ਕੌਰ, ਕੁਲਵਿੰਦਰ ਕੌਰ, ਬਲਜੀਤ ਕੌਰ, ਰਾਜਵਿੰਦਰ ਕੌਰ, ਮਨਿੰਦਰ ਕੌਰ, ਰੁਬਿੰਦਰ ਕੌਰ, ਲਵਜੀਤ ਕੌਰ, ਰੁਪਿੰਦਰ ਕੌਰ, ਸਰਨਜੀਤ ਕੌਰ, ਸ਼ੈਲੀ ਮੈਡਮ ਅਤੇ ਪਲਵੀ ਮੈਡਮ, ਡੀ.ਪੀ ਅਧਿਆਪਕਾ ਰਮਨਦੀਪ ਕੌਰ ਅਤੇ ਯੁਗਰਾਜ ਸਿੰਘ, ਐਗਜੀਬਿਸ਼ਨ ਇੰਚਾਰਜ ਮਨਦੀਪ ਕੌਰ ਰਣਜੀਤ ਕੌਰ( ਆਰਟ) ਇਨਾਮ ਵੰਡ ਇੰਚਾਰਜ ਅੰਮ੍ਰਿਤ ਪਾਲ ਕੌਰ, ਲੰਗਰ ਇੰਚਾਰਜ ਮਨਦੀਪ ਸਿੰਘ ਰਾਜਦੀਪ ਸਿੰਘ ਆਦਿ ਸਮੂਹ ਸਟਾਫ ਮੈਂਬਰ ਵੱਲੋਂ ਪੂਰੀ ਤਨਦੇਹੀ ਨਾਲ ਆਪਣੀ-ਆਪਣੀ ਸੇਵਾ ਨਿਭਾਈ।