ਤੇਲ ਟੈਂਕਰ ਆਪ੍ਰੇਟਰਾਂ ਵਲੋਂ ਹੜਤਾਲ ਖਤਮ, ਸ਼ਾਮ ਤੋਂ ਪੈਟਰੋਲ/ਡੀਜ਼ਲ ਪੰਪਾਂ ’ਤੇ ਆਮ ਵਾਂਗ ਮਿਲੇਗਾ: ਡਿਪਟੀ ਕਮਿਸ਼ਨਰ

ਖ਼ਬਰ ਸ਼ੇਅਰ ਕਰੋ
035609
Total views : 131856

ਕਪੂਰਥਲਾ 2 ਜਨਵਰੀ –ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਦੱਸਿਆ ਕਿ ਇੰਡੀਅਨ ਆਇਲ ਟਰਮਿਨਲ ਦੇ ਤੇਲ ਟੈਂਕਰ ਆਪ੍ਰੇਟਰਾਂ ਵਲੋਂ ਸ਼ੁਰੂ ਕੀਤੀ ਹੜਤਾਲ ਖਤਮ ਕਰ ਦਿੱਤੀ ਗਈ ਹੈ ਜਿਸ ਦੇ ਸਿੱਟੇ ਵਜੋਂ ਅੱਜ ਸ਼ਾਮ ਤੋਂ ਹੀ ਪੈਟਰੋਲ ਪੰਪਾਂ ’ਤੇ ਸਪਲਾਈ ਆਮ ਵਾਂਗ ਸ਼ੁਰੂ ਹੋ ਜਾਵੇਗੀ।
ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਲ ਟੈਂਕਰ ਆਪ੍ਰੇਟਰਾਂ ਨਾਲ ਜਲੰਧਰ ਵਿਖੇ ਹੋਈ ਮੀਟਿੰਗ ਉਪਰੰਤ ਹੜਤਾਲ ਖਤਮ ਕਰਨ ਦਾ ਫੈਸਲਾ ਲਿਆ ਗਿਆ। ਉਨ੍ਹਾਂ ਨੇ ਜ਼ਿਲ੍ਵਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗੱਡੀਆਂ ਵਿਚ ਪੈਟਰੋਲ/ਡੀਜ਼ਲ ਭਰਵਾਉਣ ਨੂੰ ਲੈ ਕੇ ਕਾਹਲ ਵਿਚ ਨਾ ਪੈਣ ਕਿਉਂਕਿ ਕੁਝ ਹੀ ਘੰਟਿਆਂ ’ਚ ਪੈਟਰੋਲ ਪੰਪਾਂ ’ਤੇ ਤੇਲ ਦੀ ਪ੍ਰਾਪਤੀ ਆਮ ਵਾਂਗ ਸ਼ੁਰੂ ਹੋ ਜਾਵੇਗੀ।