Total views : 131859
ਤਰਨਤਾਰਨ, 11 ਫਰਵਰੀ-(ਡਾ. ਦਵਿੰਦਰ ਸਿੰਘ)- ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਾਂਝੇ ਤਾਲਮੇਲ ਨਾਲ ਦਿੱਲੀ ਵਿਖੇ ਧਰਨੇ ਦੇ ਸਬੰਧ ਵਿੱਚ ਅੱਜ ਹਰੀਕੇ ਹੈਡ ਤੋ ਸੈਂਕੜਿਆਂ ਦੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਸਮੇਤ ਹਜਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਮਜਦੂਰਾਂ ਨੇ ਦਿੱਲੀ ਵਿੱਚ ਕੂਚ ਕੀਤਾ।
ਇਸ ਮੌਕੇ ਸੂਬਾ ਪ੍ਰਧਾਨ ਸੁਖਵਿੰਦਰ ਸਭਰਾ , ਸੂਬਾ ਆਗੂ ਅਤੇ ਜਿਲ੍ਹਾ ਪ੍ਧਾਨ ਸਤਨਾਮ ਸਿੰਘ ਮਾਣੋਚਾਹਲ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਮਜਦੂਰਾਂ ਨਾਲ ਧੋਖਾ ਕੀਤਾ ਹੈ, ਜੋ ਕਿ ਮੰਗੀਆਂ ਹੋਈਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਇਸ ਮੌਕੇ ਸੂਬਾ ਆਗੂ ਅਤੇ ਜਿਲਾਂ ਇੰਚਾਰਜ ਹਰਪ੍ਰੀਤ ਸਿੰਘ ਸਿੱਧਵਾਂ ਸੂਬਾ ਆਗੂ ਅਤੇ ਜਿਲ੍ਹਾ ਸਕੱਤਰ, ਹਰਜਿੰਦਰ ਸਿੰਘ ਸ਼ਕਰੀ, ਜਰਨੈਲ ਸਿੰਘ ਨੂਰਦੀ, ਹਰਬਿੰਦਰਜੀਤ ਸਿੰਘ ਕੰਗ ਨੇ ਦੱਸਿਆ ਨੇ ਕਿਹਾ ਕਿ ਦੇਸ਼ ਦੇ ਹਾਕਮਾਂ ਵੱਲੋਂ 2020 ਵਿੱਚ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਬਣਾਏ ਕਾਲੇ ਖੇਤੀ ਕਾਨੂੰਨ ਨੂੰ ਤਾਂ ਦੇਸ਼ ਭਰ ਤੇ ਕਿਸਾਨਾਂ ਨੇ 700 ਦੇ ਕਰੀਬ ਸ਼ਹਾਦਤਾਂ ਦੇ ਕੇ ਮੋੜਾ ਦੇ ਦਿੱਤਾ ਸੀ ਤੇ 13 ਮਹੀਨਿਆਂ ਦੇ ਅੰਦੋਲਨ ਨੇ ਮੋਦੀ ਸਰਕਾਰ ਨੂੰ ਕਿਸਾਨੀ ਸੰਘਰਸ਼ ਦੀ ਤਾਕਤ ਦਿਖਾਈ ਤਾਂ ਮੋਦੀ ਸਰਕਾਰ ਵੱਲੋਂ 19 ਨਵੰਬਰ 2021 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਉੱਤੇ ਇਹ ਕਾਲੇ ਕਾਨੂੰਨ ਵਾਪਸ ਲੈ ਲਏ। ਪਰ ਇੰਨਾ ਕਾਨੂੰਨਾਂ ਦੇ ਨਾਲ ਹੀ ਮੋਦੀ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਦਾ ਵਿਸ਼ਵਾਸ ਵੀ ਦਵਾਇਆ ਗਿਆ ਸੀ ਜਿਨਾਂ ਵਿੱਚ ਐਮ.ਐਸ ਪੀ ਦੀ ਗਾਰੰਟੀਸ਼ੁਦਾ ਕਾਨੂੰਨ, ਲਖੀਮਪੁਰ ਖੀਰੀ ਘਟਨਾ ਦੇ ਦੋਸ਼ੀਆਂ ਨੂੰ ਸਜਾਵਾਂ, ਅੰਦੋਲਨ ਦੌਰਾਨ ਕਿਸਾਨਾਂ ਤੇ ਹੋਏ ਮੁਕੱਦਮੇ ਵਾਪਸ ਲੈਣਾ ਤੇ 26 ਜਨਵਰੀ 2021 ਨੂੰ ਹੋਏ ਕਿਸਾਨਾਂ ਦੇ ਟਰੈਕਟਰ ਤੇ ਹੋਰ ਸਮਾਨ ਦੀ ਟੁੱਟ ਭੱਜ ਦਾ ਮੁਆਵਜ਼ਾ, ਅੰਦੋਲਨ ਦੌਰਾਨ 700 ਸ਼ਹੀਦਾਂ ਦੇ ਪਰਿਵਾਰਾਂ ਦੇ ਇੱਕ ਜੀਅ ਨੂੰ ਨੌਕਰੀ ਤੇ ਬਿਜਲੀ ਐਕਟ ਰੱਦ ਕਰਨ ਆਦਿ ਮੰਗਾਂ ਸਨ। ਪਰ ਅੱਜ ਤਿੰਨ ਸਾਲ ਬੀਤ ਜਾਣ ਤੇ ਵੀ ਮੰਗਾਂ ਜਿਉਂ ਦੀਆਂ ਤਿਉਂ ਖੜੀਆਂ ਹਨ। ਇਸ ਲਈ ਹੁਣ 13 ਫਰਵਰੀ ਨੂੰ ਪੰਜਾਬ ਤੇ ਉੱਤਰ ਭਾਰਤ ਦੀਆਂ 18 ਕਿਸਾਨ ਮਜ਼ਦੂਰ ਜਥੇਬੰਦੀਆਂ ਤੇ 86 ਹੋਰ ਸਾਰੇ ਦੇਸ਼ ਦੀਆਂ ਜਥੇਬੰਦੀਆਂ ਵੱਲੋਂ ਦੁਬਾਰਾ ਦਿੱਲੀ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ।
ਇਸ ਮੌਕੇ ਹੋਰਨਾਂ ਤੋ ਇਲਾਵਾ ਦਿਆਲ ਸਿੰਘ ਮੀਆਂਵਿੰਡ, ਰੇਸਮ ਸਿੰਘ ਘੁਰਕਵਿੰਡ, ਬਲਵਿੰਦਰ ਸਿੰਘ ਚੋਹਲਾ ਸਾਹਿਬ, ਧੰਨਾ ਸਿੰਘ ਲਾਲੂਘੁੰਮਣ, ਗਿਆਨ ਸਿੰਘ ਚੋਹਲਾ ਖੁਰਦ, ਕੁਲਵੰਤ ਸਿੰਘ ਭੈਲ, ਨਿਰਵੈਲ ਸਿੰਘ ਧੁੰਨ, ਪਰਮਜੀਤ ਸਿੰਘ ਛੀਨਾ, ਸਲਵਿੰਦਰ ਸਿੰਘ ਜੀਉਬਾਲਾ, ਮੇਹਰ ਸਿੰਘ ਤਲਵੰਡੀ, ਸੁਖਵਿੰਦਰ ਸਿੰਘ ਦੁੱਗਲਵਾਲਾ, ਦਿਲਬਾਗ ਸਿੰਘ ਪਹੁਵਿੰਡ , ਜਵਾਹਰ ਸਿੰਘ ਟਾਂਡਾ, ਸਰਵਨ ਸਿੰਘ ਵਲੀਪੁਰ, ਨਰੰਜਣ ਸਿੰਘ ਬਗਰਾੜੀ, ਮੁਖਤਾਰ ਸਿੰਘ ਬਿਹਾਰੀਪੁਰ, ਵੀਰ ਸਿੰਘ ਕੋਟ, ਮਨਜਿੰਦਰ ਸਿੰਘ ਗੋਹਲਵੜ, ਭਗਵਾਨ ਸਿੰਘ ਸੰਘਰ, ਸਵਰਣ ਸਿੰਘ ਹਰੀਕੇ ਆਦਿ ਆਗੂ ਹਾਜਰ ਸਨ।