




Total views : 138237







ਚੰਡੀਗੜ੍ਹ, 12 ਫਰਵਰੀ – ਪੰਜਾਬੀ ਦੇ ਵੱਡੇ ਤੇ ਚਰਚਿਤ ਕਹਾਣੀਕਾਰ ਸੁਖਜੀਤ ਅੱਜ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਕ ਨਾਮੁਰਾਦ ਬਿਮਾਰੀ ਨਾਲ ਲੜਦਿਆਂ ਅਕਾਲ ਚਲਾਣਾ ਕਰ ਗਏ, ਜਿਸ ਨਾਲ ਸਾਹਿਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ।
ਕਹਾਣੀਕਾਰ ਸੁਖਜੀਤ ਦੇ ਚਲਾਣੇ ਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ , ਭੂਪਿੰਦਰ ਸਿੰਘ ਸੰਧੂ , ਰਮੇਸ਼ ਯਾਦਵ, ਗੁਰਬਾਜ਼ ਛੀਨਾ, ਡਾ. ਰਾਣੀ , ਡਾ. ਇਕਬਾਲ ਕੌਰ, ਡਾ. ਇੰਦਰਾ ਵਿਰਕ ਤੇ ਡਾ. ਸੁਖਦੇਵ ਸਿੰਘ ਸੇਖੋਂ ਨੇ ਡੂੰਘਾ ਦੁੱਖ ਪ੍ਰਗਟ ਕਰਦਿਆ ਕਿਹਾ ਕਿ ਸੁਖਜੀਤ ਦਾ ਵਿਛੋੜਾ ਕਦੇ ਨਾ ਭੁੱਲਣ ਵਾਲਾ ਹੈ।






