ਜਿਲ੍ਹਾ ਪ੍ਰਧਾਨ ਮੁਨੀਸ਼ ਅਗਰਵਾਲ ਅਤੇ ਮੰਤਰੀ ਧਾਲੀਵਾਲ ਨੇ ਕੀਤਾ ਮੁੱਖ ਦਫ਼ਤਰ ਦਾ ਉਦਘਾਟਨ

ਖ਼ਬਰ ਸ਼ੇਅਰ ਕਰੋ
035610
Total views : 131857

ਆਮ ਆਦਮੀ ਪਾਰਟੀ ਸ਼ਹਰੀ ਦੇ ਮੁੱਖ ਦਫ਼ਤਰ ਦਾ ਉਦਘਾਟਨ ਹੋਈਆ – ਮੁਨੀਸ਼ ਅਗਰਵਾਲ

ਅੰਮ੍ਰਿਤਸਰ, 25 ਫਰਵਰੀ-(ਸਿਕੰਦਰ ਮਾਨ)- ਆਮ ਆਦਮੀ ਪਾਰਟੀ ਜਿਲ੍ਹਾ ਅੰਮ੍ਰਿਤਸਰ ਸ਼ਹਰੀ ਦੇ ਪ੍ਰਧਾਨ ਸ਼੍ਰੀ ਮੁਨੀਸ਼ ਅਗਰਵਾਲ ਦੇ ਯਤਨਾਂ ਸਦਕਾ ਅੰਮ੍ਰਿਤਸਰ ਸ਼ਹਿਰੀ ਦਾ ਮੁੱਖ ਦਫ਼ਤਰ ਦਫ਼ਤਰ ਖੋਲ੍ਹਿਆ ਗਿਆ ਅਤੇ ਇਸਦਾ ਉਦਘਾਟਨ ਸਤਿਕਾਰ ਯੋਗ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਕਰ ਕਮਲਾਂ ਨਾਲ ਕੀਤਾ।

ਇਸ ਮੌਕੇ ਹਲਕਾ ਬਟਾਲਾ ਦੇ ਵਿਧਾਇਕ ਸ. ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਦੱਖਣੀ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ,ਹਲਕਾ ਪੂਰਬੀ ਦੇ ਵਿਧਾਇਕਾ ਮੈਡਮ ਜੀਵਨਜੋਤ ਕੌਰ, ਹਲਕਾ ਕੇਂਦਰੀ ਦੇ ਵਿਧਾਇਕ ਡਾ. ਅਜੇ ਗੁਪਤਾ,ਹਲਕਾ ਪੱਛਮੀ ਦੇ ਵਿਧਾਇਕ ਸ. ਜਸਬੀਰ ਸਿੰਘ ਸੰਧੂ, ਸਟੇਟ ਸੇਕ੍ਰੇਟਰੀ ਸ. ਗੁਰਦੇਵ ਸਿੰਘ ਲਾਖ਼ਨਾ, ਸਟੇਟ ਮੀਡਿਆ ਕੋਆਰਡੀਨੇਟਰ ਸ. ਗੁਰਭੇਜ ਸਿੰਘ ਸੰਧੂ, ਚੇਅਰਮੈਨ ਨਗਰ ਸੁਧਾਰ ਟਰੱਸਟ ਅਸ਼ੋਕ ਤਲਵਾਰ, ਚੇਅਰਮੈਨ ਪਲਾਨਿੰਗ ਬੋਰਡ  ਜਸਪ੍ਰੀਤ ਸਿੰਘ, ਡਾਡਾਇਰੈਕਟਰ ਪਨਗ੍ਰੇਨ ਇਕਬਾਲ ਸਿੰਘ  ਭੁੱਲਰ, psssb ਮੈਂਬਰ ਅਨਿਲ ਮਹਾਜਨ, psssb ਮੈਂਬਰ ਨਰੇਸ਼ ਪਾਠਕ, ਡਾ. ਇੰਦਰਪਾਲ, ਰਵਿੰਦਰ ਹੰਸ ਮੌਜੂਦ ਸਨ।

ਇਸ ਮੌਕੇ ਪੱਤਰਕਾਰਾਂ  ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੁਨੀਸ਼ ਅਗਰਵਾਲ ਨੇ ਆਏ ਹੋਏ ਸਾਰੇ ਸਾਥੀਆਂ ਨੂੰ ਦਫ਼ਤਰ ਦੀ ਵਧਾਈ ਦਿੱਤੀ ਅਤੇ ਕਿਹਾ ਕੀ ਅੰਮ੍ਰਿਤਸਰ ਦੇ ਸਾਰੇ ਹਲਕਿਆਂ ਦੇ ਵਲੰਟੀਅਰ ਸਾਥੀਆਂ ਲਈ ਰਹੇਗਾ ਨੇੜੇ। ਪਾਰਟੀ ਦੀ ਸ਼ਲਾਘਾ ਕਰਦਿਆਂ ਹੋਇਆਂ ਓਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ, ਮੁੱਢਲਾ ਢਾਂਚਾ ਅਤੇ ਸਿੱਖਿਆ ਦੇ ਖੇਤਰ ਵਿੱਚ ਜਿਕਰਯੋਗ ਸੁਧਾਰ ਕੀਤੇ ਗਏ ਹਨ। ਸਰਕਾਰੀ ਹਸਪਤਾਲਾਂ ਵਿੱਚ ਹਰ ਤਰਾਂ ਦੇ ਟੈਸਟ, ਦਵਾਈ, ਇਲਾਜ ਦੀ ਸਹੂਲਤ ਵਿੱਚ ਚੋਖਾ ਸੁਧਾਰ ਹੋਇਆ ਹੈ, ਅਲਟਰਾਸਾਊਡ ਵਰਗੇ ਟੈਸਟ ਹੁਣ ਸਰਕਾਰੀ ਰੇਟਾਂ ਤੇ ਹੋਣਗੇ, ਐਕਸ-ਰੇ ਅਤੇ ਹੋਰ ਸਹੂਲਤਾਂ, ਦਵਾਈਆਂ ਵੀ ਹੁਣ ਸਰਕਾਰੀ ਹਸਪਤਾਲਾ ਤੋ ਮਿਲਣਗੀਆਂ,
ਉਨ੍ਹਾਂ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਸੜਕਾਂ ਤੇ ਤੈਨਾਤ ਕਰ ਦਿੱਤੀ ਹੈ ਅਤੇ ਹੁਣ ਸੜਕ ਹਾਦਸਿਆਂ ਵਿੱਚ ਕੀਮਤੀ ਜਾਨਾਂ ਨੂੰ ਨਹੀ ਗਵਾਇਆ ਜਾਵੇਗਾ। ਇਹ ਉਪਰਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਦੀ ਸਹੂਲਤ ਲਈ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ 92 ਪ੍ਰਤੀਸ਼ਤ ਘਰੇਲੂ ਬਿਜਲੀ ਖਪਤਕਾਰਾ ਦਾ ਬਿਜਲੀ ਬਿੱਲ ਜੀਰੋ ਆ ਰਿਹਾ ਹੈ, ਜੋ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਲਈ ਆਰਥਿਕ ਤੌਰ ਤੇ ਇੱਕ ਚੰਗਾ ਫੈਸਲਾ ਹੈ।

ਇਸ ਮੌਕੇ ਈਵੈਂਟ ਇੰਚਾਰਜ਼ ਜਗਦੀਪ ਸਿੰਘ, ਜਿਲ੍ਹਾਂ ਮੀਡਿਆ ਇੰਚਾਰਜ਼ ਵਿਕਰਮਜੀਤ ਵਿੱਕੀ, ਮੰਦੀਪ ਮੋਂਗਾ, ਸੱਤਪਾਲ ਸੌਖੀ, ਰਵਿੰਦਰ ਡਾਵਰ, ਰਜਨੀਸ਼ ਸ਼ਰਮਾ, ਸਿਧਾਰਥ ਅਗਰਵਾਲ, ਮੋਨਿਕਾ ਤਿਆਗੀ, ਤਰਲੋਕੀ ਨਾਥ, ਸੁਮਿਤ ਸਿੰਘਾਨੀਆ, ਰਿਸ਼ੀ ਅਗਰਵਾਲ, ਅਰੁਣ ਬਜਾਜ, ਸਰਬਜੀਤ ਸਿੰਘ ਬਿੱਟੂ, ਅਜੈ ਪੋਦਾਰ, ਜਤਿਨ ਕਪੂਰ, ਡਾ ਯਾਦਵਿੰਦਰ, ਗੁਰਨਾਮ, ਅਜੈ ਨੋਇਲ, ਨਵਨੀਤ ਸ਼ਰਮਾ, ਮਨਪ੍ਰੀਤ ਸਿੰਘ ਅਤੇ ਹੋਰਨਾਂ ਅਨੇਕਾਂ ਸਾਥੀ ਮੌਜ਼ੂਦ ਸਨ।