Total views : 131858
ਨਾਮਵਰ ਨਾਟਕਕਾਰ ਜਗਦੀਸ਼ ਸਚਦੇਵਾ ਦਾ ਹੋਵੇਗਾ ਵਿਸ਼ੇਸ਼ ਸਨਮਾਨ – ਰਜਿੰਦਰ ਬੰਟੂ
ਅੰਮ੍ਰਿਤਸਰ, 06 ਮਾਰਚ-( ਸਵਿੰਦਰ ਸਿੰਘ )-ਇਨਸਾਨ ਆਪਣੀ ਜਿੰਦਗੀ ਦੇ ਵਿੱਚ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਇੱਕ ਸਮਾਜ ਨੂੰ ਇੱਕ ਚੰਗੀ ਸੇਧ ਦੇ ਸਕੇ। ਭਾਵੇਂ ਉਹ ਕਿਸੇ ਵੀ ਖੇਤਰ ‘ਚ ਹੋਵੇ।
ਅੰਮ੍ਰਿਤਸਰ ਤੋਂ ਤਕਰੀਬਨ 28 ਕਿਲੋਮੀਟਰ ਦੂਰ ਫ਼ਤਹਿਗੜ੍ਹ ਚੂੜੀਆ ਇੱਕ ਛੋਟਾ ਜਿਹਾ ਕਸਬਾ ਹੈ ਤੇ ਇਥੋਂ ਦੇ ਜੰਮਪਲ ਲਿਖਾਰੀ ਰਜਿੰਦਰ ਬੰਟੂ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਅਦਾਕਾਰੀ ਦੇ ਨਾਲ ਨਾਲ ਇੱਕ ਚੰਗੇ ਲੇਖਕ ਦੀ ਭੂਮਿਕਾ ਵੀ ਨਿਭਾਉਂਦੇ ਨਜ਼ਰ ਆਉਂਦੇ ਹਨ। ਰਜਿੰਦਰ ਬੰਟੂ ਹੁਣ ਤੱਕ ਬਹੁਤ ਸਾਰੀਆਂ ਲਘੂ ਫ਼ਿਲਮ ਦੀਆਂ ਕਹਾਣੀਆਂ ਲਿਖ ਚੁੱਕੇ ਹਨ ਜਿਸ ਦੀ ਬਦੌਲਤ ਉਨਾਂ ਨੂੰ ਸੋਸ਼ਲ ਮੀਡਿਆ ਤੇ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਹੈ।
ਹੁਣ ਰਜਿੰਦਰ ਬੰਟੂ ਵੱਲੋਂ ਕਹਾਣੀਆਂ ਦੇ ਨਾਲ ਨਾਲ ਇੱਕ ਕਿਤਾਬ “ਸ਼ਾਹੀ ਮੰਗਤਾ” ਨਾਂਅ ਦੀ ਲਿਖੀ ਗਈ ਹੈ। ਜੋ ਸੱਚੀਆਂ ਕਹਾਣੀਆਂ ਦੇ ਅਧਾਰਿਤ ਹੈ। ਸ਼ਾਹੀ ਮੰਗਤਾ ਕਿਤਾਬ ਦੇ ਲੇਖਕ ਰਜਿੰਦਰ ਬੰਟੂ ਨੇ ਦੱਸਿਆ ਕੇ 9 ਮਾਰਚ 2024 ਨੂੰ ਦਿਨ ਸ਼ਨੀਵਾਰ ਦੁਪਿਹਰ 3 ਵਜੇ ਕੇ. ਟੀ ਕਲਾ ਲਾਰੰਸ ਰੋਡ ਅੰਮ੍ਰਿਤਸਰ, ਵਿਖੇ “ਸਵਰਗਵਾਸੀ ਸਰਦਾਰ ਦਲਬੀਰ ਸਿੰਘ ਥਾਪਾ ਨੂੰ ਸਮਰਪਿਤ” ਲਿਖੀ ਗਈ ਕਿਤਾਬ ‘ਸ਼ਾਹੀ ਮੰਗਤਾ’ ਦਾ ਲੋਕ ਅਰਪਨ ਅਤੇ ਸਨਮਾਨ ਸਮਾਰੋਹ ਆਯੋਜਿਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਪ੍ਰਸਿੱਧ ਨਾਟਕਕਾਰ ਜਗਦੀਸ਼ ਸਿੰਘ ਸਚਦੇਵਾ ਨੂੰ ਵਿਸ਼ੇਸ਼ ਸਨਮਾਨ ਦੇ ਨਾਲ ਨਿਵਾਜਿਆ ਜਾਵੇਗਾ। ਇਸ ਸਨਮਾਨ ਸਮਾਰੋਹ ਵਿੱਚ ਫ਼ਿਲਮ ਅਦਾਕਾਰ ਪ੍ਰਿਤਪਾਲ ਪਾਲੀ, ਗਾਇਕ ਪ੍ਰਿੰਸਜੋਤ, ਪੰਜਾਬੀ ਗੀਤਾ ਦੇ ਪ੍ਰਸਿੱਧ ਗੀਤਕਾਰ ਨਿੰਮਾ ਲੋਹਾਰਕਾ ਅਤੇ ਫਿਲਮ ਡਾਇਰੈਕਟਰ ਗੁਰਪ੍ਰੀਤ ਸੰਧੂ ਵਿਸ਼ੇਸ਼ ਤੋਰ ਤੇ ਸ਼ਾਮਲ ਹੋਣਗੇ।