Flash News
ਹੜ੍ਹ ਪ੍ਰਭਾਵਿਤ ਖੇਤਰ ਦੀਆਂ ਗਰਭਵਤੀ ਮਾਂਵਾਂ ਅਤੇ ਬੱਚਿਆਂ ਨੂੰ ਘਰ ਘਰ ਪਹੁੰਚਾਇਆ ਜਾ ਰਿਹਾ ਸਪਲੀਮੈਂਟਰੀ ਨਿਊਟਰੀਸ਼ਨ-
ਹੜਾ ਦੌਰਾਨ ਬਿਮਾਰੀਆਂ ਤੋਂ ਬਚਣ ਲਈ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜਰੀ-
ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅਰਦਾਸ ਉਪਰੰਤ ਡਾਕਟਰੀ ਸਹਾਇਤਾ ਕੈਂਪਾਂ ਦੀ ਆਰੰਭਤਾ-
ਅਫ਼ਰੀਕੀ ਸਵਾਈਨ ਬੁਖਾਰ (ASF) ਦੀ ਬਿਮਾਰੀ ਪਿੰਡ ਧਾਰੀਵਾਲ ਕਲੇਰ, ਤਹਿਸੀਲ ਅਜਨਾਲਾ, ਅੰਮ੍ਰਿਤਸਰ ਵਿੱਚ ਫੈਲਣ ਕਾਰਨ ਇਸ ਪਿੰਡ ਨੂੰ ਬਿਮਾਰੀ ਦਾ ਕੇਂਦਰ (Epicenter) ਘੋਸ਼ਿਤ- ਰੋਹਿਤ ਗੁਪਤਾ
ਰਾਵੀ ਦਰਿਆ ਵਿੱਚ ਪਏ ਪਾੜ ਭਰਨ ਦਾ ਕੰਮ ਲਗਾਤਾਰ ਜਾਰੀ – ਡਿਪਟੀ ਕਮਿਸ਼ਨਰ ਵੱਲੋਂ ਚੱਲ ਰਹੇ ਕੰਮਾਂ ਦਾ ਜਾਇਜ਼ਾ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੜ੍ਹਾਂ ਸਬੰਧੀ ਰਾਹਤ ਕਾਰਜਾਂ ਦੀ ਕੀਤੀ ਸਮੀਖਿਆ-

ਮਾਝਾ ਪ੍ਰੈੱਸ ਕਲੱਬ ਵਲੋਂ ‘ਦਾ ਅੰਮ੍ਰਿਤਸਰ ਪ੍ਰੈੱਸ ਕਲੱਬ’ ਦੀ ਹੋਣ ਵਾਲੀ ਚੋਣ ‘ਚ ਰਾਜੇਸ਼ ਗਿੱਲ ਤੇ ਜਸਵੰਤ ਜੱਸ ਦੀ ਟੀਮ ਨੂੰ ਸਮਰਥਨ –

ਖ਼ਬਰ ਸ਼ੇਅਰ ਕਰੋ
046264
Total views : 154286

ਜੰਡਿਆਲਾ ਗੁਰੂ, 14 ਮਾਰਚ (ਸਿਕੰਦਰ ਮਾਨ)-ਮਾਝਾ ਪ੍ਰੈੱਸ ਕਲੱਬ, ਅੰਮ੍ਰਿਤਸਰ ਦੀ ਹੰਗਾਮੀ ਮੀਟਿੰਗ ਪ੍ਰਧਾਨ ਗੁਰਦੀਪ ਸਿੰਘ ਨਾਗੀ ਦੀ ਪ੍ਰਧਾਨਗੀ ਹੇਠ ਜੰਡਿਆਲਾ ਗੁਰੂ ਵਿਖੇ ਹੋਈ। ਜਿਸ ਵਿਚ ਰਾਜੇਸ਼ ਗਿੱਲ ਤੇ ਜਸਵੰਤ ਸਿੰਘ ਜੱਸ ਦੀ ਅਗਵਾਈ ਹੇਠ ‘ਦਾ ਅੰਮ੍ਰਿਤਸਰ ਪ੍ਰੈੱਸ ਕਲੱਬ’ ਦੀ ਚੋਣ ਲੜ ਰਹੀ ਸਮੁੱਚੀ ਟੀਮ ਪਹੁੰਚੀ ਅਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਜੇਸ਼ ਗਿੱਲ ਤੇ ਜਸਵੰਤ ਸਿੰਘ ਜੱਸ ਨੇ ‘ਦਾ ਅੰਮ੍ਰਿਤਸਰ ਪ੍ਰੈੱਸ ਕਲੱਬ’ ਵਿਚ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਸਮੇਤ ਜਨਰਲ ਸਕੱਤਰ ਲਈ ਮਨਿੰਦਰ ਸਿੰਘ ਮੋਗਾ, ਮੀਤ ਪ੍ਰਧਾਨ ਲਈ ਵਿਪਨ ਰਾਣਾ, ਜੋਇੰਟ ਸਕੱਤਰ ਲਈ ਰਮਨ ਸ਼ਰਮਾ, ਸਕੱਤਰ ਲਈ ਸਤੀਸ਼ ਕੁਮਾਰ ਸ਼ਰਮਾ ਅਤੇ ਖਜਾਨਚੀ ਦੇ ਅਹੁਦੇ ਲਈ ਚੋਣ ਮੈਦਾਨ ਵਿਚ ਨਿੱਤਰੇ ਕਮਲ ਪਹਿਲਵਾਨ ਆਦਿ ਉਮੀਦਵਾਰਾਂ ਤੋਂ ਜਾਣੂ ਕਰਵਾਇਆ ਅਤੇ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਸਮੁੱਚੀ ਟੀਮ ਪਤਰਕਾਰ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਲਈ ਤੱਤਪਰ ਰਹੇਗੀ।

ਇਸ ਮੌਕੇ ਮਾਝਾ ਪ੍ਰੈੱਸ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਨਾਗੀ ਨੇ ਆਪਣੇ ਕਲੱਬ ਦੀ ਤਰਫੋਂ ਸ੍ਰੀ ਰਾਜੇਸ਼ ਗਿੱਲ ਤੇ ਜਸਵੰਤ ਸਿੰਘ ਜੱਸ ਦੀ ਅਗਵਾਈ ਵਾਲੀ ਸਮੁੱਚੀ ਟੀਮ ਦਾ ਇਥੇ ਪਹੁੰਚਣ ਜਿੱਥੇ ਨਿੱਘਾ ਸਵਾਗਤ ਕੀਤਾ ਉਥੇ ਮਾਝਾ ਪ੍ਰੈੱਸ ਕਲੱਬ ਦੀ ਇਕ ਇਕ ਵੋਟ ਪਾ ਕੇ ਕਾਮਯਾਬ ਕਰਨ ਦਾ ਭਰੋਸਾ ਦੁਆਇਆ। ਇਸ ਮੌਕੇ ਸੁਰਿੰਦਰ ਕੋਛੜ, ਰਾਜੇਸ਼ ਸ਼ਰਮਾ, ਰਮੇਸ਼ ਯਾਦਵ, ਸੁਰਿੰਦਰਪਾਲ ਸਿੰਘ ਵਰਪਾਲ, ਗਗਨ ਸ਼ਰਮਾ, ਅੰਮ੍ਰਿਤਪਾਲ ਸਿੰਘ, ਜਸਵੰਤ ਸਿੰਘ ਮਾਂਗਟ, ਹਰੀਸ਼ ਕੱਕੜ, ਦਿਨੇਸ਼ ਬਜਾਜ, ਕੁਲਦੀਪ ਸਿੰਘ ਭੁੱਲਰ, ਕੁਲਜੀਤ ਸਿੰਘ, ਡਾਕਟਰ ਗੁਰਮੀਤ ਸਿੰਘ ਨੰਡਾ, ਸਵਿੰਦਰ ਸਿੰਘ ਸ਼ਿੰਦਾ ਲਾਹੌਰੀਆ, ਪਰਵਿੰਦਰ ਸਿੰਘ ਮਲਕਪੁਰ, ਕੁਲਦੀਪ ਸਿੰਘ ਖਹਿਰਾ, ਸਿਮਰਤਪਾਲ ਸਿੰਘ ਬੇਦੀ, ਗੁਰਪਾਲ ਸਿੰਘ ਰਾਏ, ਸਤਿੰਦਰ ਸਿੰਘ ਅਟਵਾਲ, ਪ੍ਰਗਟ ਸਿੰਘ, ਸਤਪਾਲ ਵਿਨਾਇਕ, ਐਡਵੋਕੇਟ ਸ਼ੁਕਰਗੁਜ਼ਾਰ ਸਿੰਘ, ਹਰਜਿੰਦਰ ਸਿੰਘ, ਸੁਖਦੇਵ ਸਿੰਘ ਬੱਬੂ, ਗੁਰਵਿੰਦਰ ਸਿੰਘ ਹੈਪੀ ਆਦਿ ਹਾਜ਼ਰ ਸਨ।
ਕੈਪਸਨ , ਮਾਝਾ ਪ੍ਰੈੱਸ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਪ੍ਰਧਾਨ ਗੁਰਦੀਪ ਸਿੰਘ ਨਾਗੀ ਜੰਡਿਆਲਾ ਗੁਰੂ ਵਿਖੇ ਪਹੁੰਚੇ ਉਮੀਦਵਾਰ ਰਾਜੇਸ਼ ਗਿੱਲ, ਸ. ਜਸਵੰਤ ਜੱਸ ਅਤੇ ਟੀਮ ਨੂੰ ਸਨਮਾਨਿਤ ਕਰਦੇ ਹੋਏ।