ਸੱਤ ਗੇੜਾਂ ਵਿੱਚ ਪੈਣਗੀਆਂ ਵੋਟਾਂ- ਪੰਜਾਬ ਵਿੱਚ 1 ਜੂਨ ਨੂੰ ਹੋਵੇਗੀ ਵੋਟਿੰਗ –

ਖ਼ਬਰ ਸ਼ੇਅਰ ਕਰੋ
035609
Total views : 131856

ਨਵੀ ਦਿੱਲੀ, 16 ਮਾਰਚ 2024 – ਦੇਸ਼ ਭਰ ਵਿੱਚ ਚੋਣ ਜਾਬਤਾ ਲਾਗੂ ਲੋਕ ਸਭਾ ਚੋਣਾਂ ਦਾ ਐਲਾਨ।  ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆ ਕਿਹਾ ਕਿ 7 ਗੇੜਾਂ ਵਿੱਚ ਵੋਟਾਂ ਪੈਣਗੀਆਂ। 19 ਅਪ੍ਰੈਲ ਨੂੰ ਪਹਿਲੇ ਗੇੜ ਲਈ ਪੋਲਿੰਗ ਸ਼ੁਰੂ ਹੋਵੇਗੀ।ਜਦੋ ਕਿ ਪੰਜਾਬ ਵਿੱਚ ਪੋਲਿੰਗ 1 ਜੂਨ ਨੂੰ ਹੋਵੇਗੀ, ਵੋਟਾਂ ਦੀ ਗਿਣਤੀ 4 ਜੂਨ ਹੋਵੇਗੀ।

ਦੂਸਰਾ ਗੇੜ 26 ਅਪ੍ਰੈਲ, ਤੀਸਰਾ ਗੇੜ 7 ਮਈ, ਚੌਥਾ ਗੇੜ 13 ਮਈ, ਪੰਜਵਾਂ ਗੇੜ 20 ਮਈ, ਛੇਵਾਂ ਗੇੜ 26 ਮਈ ਅਤੇ ਸੱਤਵਾਂ ਗੇੜ 1 ਜੂਨ ਨੂੰ ਹੋਵੇਗਾ।

ਲੋਕ ਸਭਾ ਦੀਆਂ ਚੋਣਾਂ ਵਿੱਚ 96. 8 ਕਰੋੜ ਵੋਟਰ ਹਨ। ਜਿਹਨਾਂ ਚ 47 ਕਰੋੜ ਮਹਿਲਾ ਵੋਟਰ ਦਸੇ ਗਏ ਹਨ। ਜਦੋ ਕਿ 12 ਰਾਜਾ ਵਿੱਚ ਮਹਿਲਾਵਾ ਦੀ ਵੋਟ ਮਰਦਾ ਦੇ ਮੁਕਾਬਲੇ ਵੱਧ ਹੈ। ਇਸ ਵਾਰ 1. 82 ਕਰੋੜ ਵੋਟਰ ਪਹਿਲੀ ਵਾਰ ਵੋਟ ਪਾਉਣਗੇ। ਇਹ ਪਹਿਲੀ ਵਾਰ ਹੈ ਕਿ 82 ਲੱਖ ਵੋਟਰ 85 ਸਾਲ ਤੋਂ ਵੱਧ ਉਮਰ ਦੇ ਲੋਕ ਘਰ ਵਿੱਚ ਵੋਟ ਪਾ ਸਕਣਗੇ । ਇਹਨਾਂ ਚੋਣਾਂ ਵਿੱਚ 55 ਲੱਖ ਈ ਵੀ ਐਮ ਮਸ਼ੀਨਾਂ ਦਾ ਚੋਣਾਂ ਵਿੱਚ ਇਸਤੇਮਾਲ ਹੋਵੇਗਾ।

ਮੁੱਖ ਚੋਣ ਕਮਿਸ਼ਨ ਨੇ ਕਿਹਾ ਕਿ ਲੋਕ ਸ਼ੋਸ਼ਲ ਮੀਡੀਆ ਤੋਂ ਕੋਈ ਵੀ ਜਾਣਕਾਰੀ ਲੈਣ ਤੋਂ ਪਹਿਲਾ ਉਸ ਦੇ ਤੱਥਾਂ ਨੂੰ ਜਰੂਰ ਚੈਕ ਕਰਨ ਅਤੇ ਬਿਨਾ ਕਿਸੇ ਸਹੀ ਜਾਣਕਾਰੀ ਦੇ ਗਲਤ ਜਾਣਕਾਰੀ ਨੂੰ ਅੱਗੇ ਨਾ ਵਧਾਓ। ਟੀ ਵੀ ਸ਼ੋਸ਼ਲ ਮੀਡੀਏ ਤੇ ਚੋਣ ਕਮਿਸ਼ਨ ਦੀ ਪੂਰੀ ਨਜ਼ਰ ਰਹੇਗੀ। ਰਾਜਨੀਤਿਕ ਪਾਰਟੀਆਂ ਨੂੰ ਇਕ ਦੂਸਰੇ ਤੇ ਨਿੱਜੀ ਅਟੈਕ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਬਾਰੇ ਵੀ ਕਿਹਾ ਗਿਆ।