ਸੁਰਿੰਦਰ ਸਰਾਏ ਦੀ ਕਾਵਿ- ਪੁਸਤਕ “ਰੂਹਾਂ ਦਾ ਸੰਗੀਤ” ਦੇ ਲੋਕ ਅਰਪਣ- ਲੇਖਕ/ਪੱਤਰਕਾਰ ਧਰਵਿੰਦਰ ਸਿੰਘ ਔਲਖ ਦਾ ਸਨਮਾਨ-

ਖ਼ਬਰ ਸ਼ੇਅਰ ਕਰੋ
052054
Total views : 169053

ਸਮਾਰੋਹ ਮੌਕੇ ਲੇਖਕ/ਪੱਤਰਕਾਰ ਧਰਵਿੰਦਰ ਸਿੰਘ ਔਲਖ ਸਨਮਾਨਿਤ-

ਅੰਮ੍ਰਿਤਸਰ,  17 ਮਾਰਚ-(ਡਾ. ਮਨਜੀਤ ਸਿੰਘ)- ਭਾਈ ਵੀਰ ਸਿੰਘ ਨਿਵਾਸ ਅਸਥਾਨ ਅੰਮ੍ਰਿਤਸਰ ਦੇ ਸਹਿਯੋਗ ਨਾਲ ਭਾਸ਼ਾ ਵਿਭਾਗ ਅੰਮ੍ਰਿਤਸਰ ਅਤੇ ‘ਮਾਣ ਪੰਜਾਬੀਆਂ ਦੇ ਮੰਚ’ ਵੱਲੋਂ ਪੰਜਾਬੀ ਲੇਖਿਕਾ ਸੁਰਿੰਦਰ ਸਰਾਏ ਦੀ ਕਾਵਿ- ਪੁਸਤਕ “ਰੂਹਾਂ ਦਾ ਸੰਗੀਤ” ਦੇ ਲੋਕ ਅਰਪਣ ਸਮਾਰੋਹ ਮੌਕੇ ਲੇਖਕ/ਪੱਤਰਕਾਰ ਧਰਵਿੰਦਰ ਸਿੰਘ ਔਲਖ ਨੂੰ ਸਨਮਾਨਿਤ ਕੀਤਾ ਗਿਆ।

ਜ਼ਿਲ੍ਹਾ ਭਾਸ਼ਾ ਅਫਸਰ ਡਾ. ਪਰਮਜੀਤ ਸਿੰਘ ਕਲਸੀ, ਮੰਚ ਦੇ ਪ੍ਰਧਾਨ ਰਾਜਬੀਰ ਕੌਰ ਗਰੇਵਾਲ, ਜਸਬੀਰ ਸਿੰਘ ਝਬਾਲ, ਜਸਬੀਰ ਕੌਰ ਜੱਸ ਸਿਡਾਨਾ, ਰਸ਼ਪਿੰਦਰ ਕੌਰ ਗਿੱਲ, ਇਸ ਮੌਕੇ ‘ਤੇ ਸਤਿੰਦਰਜੀਤ ਕੌਰ, ਔਜਲਾ ਬ੍ਰਦਰਜ਼, ਡਾ.ਆਤਮਾ ਸਿੰਘ ਗਿੱਲ, ਨਰੰਜਣ ਸਿੰਘ ਗਿੱਲ, ਭਗਤ ਨਰੈਣ, ਸੁਖਬੀਰ ਸਿੰਘ ਭੁੱਲਰ, ਵਿਜੇਤਾ ਰਾਜ, ਨਵਜੋਤ ਨਵੂ ਭੁੱਲਰ, ਮੱਖਣ ਭੈਣੀਵਾਲਾ ਆਦਿ ਅਦਬੀ ਸਖਸ਼ੀਅਤਾਂ ਹਾਜ਼ਰ ਸਨ।