ਮਲੇਰੀਆ, ਡੇਂਗੂ ਅਤੇ ਚਿਕਨਗੁਨੀਆਂ ਤੋੰ ਬਚਾਅ ਸੰਬੰਧੀ ਘਰ ਘਰ ਜਾ ਕੇ ਕੀਤਾ ਜਾਗਰੂਕ-

ਖ਼ਬਰ ਸ਼ੇਅਰ ਕਰੋ
035611
Total views : 131858

ਜੰਡਿਆਲਾ ਗੁਰੂ, 22 ਮਾਰਚ-( ਸ਼ਿੰਦਾ ਲਾਹੌਰੀਆ)-ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਸਿਵਲ ਸਰਜਨ ਅੰਮ੍ਰਿਤਸਰ ਡਾ ਵਿਜੇ ਕੁਮਾਰ, ਜਿਲਾ ਐਪੀਡੀਮੌਲੋਜਿਸਟ ਡਾ ਹਰਜੋਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਰਾਜ ਵਿੱਚ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆਂ ਤੋੰ ਬਚਾਅ ਸੰਬੰਧੀ ਜਾਗਰੂਕਤਾ ਮੁਹਿੰਮ ਤਹਿਤ ਸਹਾਇਕ ਮਲੇਰੀਆ ਅਫਸਰ ਕੰਵਲ ਬਲਰਾਜ ਸਿੰਘ ਦੀ ਯੋਗ ਅਗਵਾਈ ਹੇਠ ਸੀ ਐਚ ਸੀ ਲੋਪੋਕੇ ਦੇ ਪਿੰਡ ਓਠੀਆਂ, ਭਠੇ ਅਤੇ ਗੁਜਰਾਂ ਦੇ ਡੇਰੇ ਤੇ ਜਾ ਕੇ ਬੁਖਾਰ ਦੇ ਮਰੀਜਾਂ ਦੀ ਆਰ ਡੀ ਟੀ ਕਿੱਟਾਂ ਨਾਲ ਜਾਂਚ ਕੀਤੀ ਗਈ।

ਏ ਐਮ ਓ ਕੰਵਲ ਬਲਰਾਜ ਸਿੰਘ ਅਤੇ ਗੁਰਵੇਲ ਚੰਦ ਹੈਲਥ ਸੁਪਰਵਾਈਜਰ ਵੱਲੋ ਸਿਹਤ ਸੰਬੰਧੀ ਜਾਣਕਾਰੀ ਦਿੱਤੀ ਅਤੇ ਮਲੇਰੀਆ, ਡੇਂਗੂ ਅਤੇ ਮੱਛਰਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਬਾਰੇ, ਵਾਧੂ ਪਾਣੀ ਖੜਾ ਨਾ ਹੋਣ ਦੇਣ ਬਾਰੇ, ਮਛਰਦਾਨੀਆਂ ਦੀ ਵਰਤੋਂ ਕਰਨ, ਪੂਰਾ ਸਰੀਰ ਢਕਣ ਬਾਰੇ,ਬੁਖਾਰ ਹੋਣ ਤੇ ਤੁਰੰਤ ਖੂਨ ਦੀ ਜਾਂਚ ਕਰਵਾਉਣ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ।ਇਸ ਦੌਰਾਨ ਭਠੇ ਅਤੇ ਗੁਜਰਾਂ ਦੇ ਮੁਖੀ ਨੇ ਜਿਲੇ ਤੋਂ ਆਈ ਟੀਮ ਦਾ ਧੰਨਵਾਦ ਕੀਤਾ।