Total views : 131895
ਅੰਮ੍ਰਿਤਸਰ 22 ਮਾਰਚ -(ਡਾ. ਮਨਜੀਤ ਸਿੰਘ)- ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਸਾਲ 2024-25 ਦੇ ਸੈਸ਼ਨ ਲਈ ਸਪੋਰਟਸ ਵਿੰਗਜ ਸਕੂਲ ਡੇ-ਸਕਾਲਰੇ ਰੈਜੀਡੈਸ਼ੀਅਲ ਵਿੱਚ ਅੰਡਰ 14, 17 ਤੇ 19 ਸਾਲ ਦੇ ਹੋਣਹਾਰ ਖਿਡਾਰੀਆਂ/ ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ 23 ਮਾਰਚ 2024 ਤੱਕ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਪੋਰਟਸ ਅਫਸਰ ਸ੍ਰੀ ਸੁਖਚੈਨ ਸਿੰਘ ਕਾਹਲੋਂ ਨੇ ਦਸਿੱਆ ਕਿ ਇਹ ਟਰਾਇਲ ਜਿਲਾ੍ਹ ਅੰਮਿ੍ਰਤਸਰ ਵਿਚ ਵੱਖ- ਵੱਖ ਸਥਾਨਾਂ ਤੇ ਜਿਵਂੇ ਕਿ ਖਾਲਸਾ ਕਾਲਜੀਏਟ ਸੀਨੀ:ਸੈਕੰ:ਸਕੂਲ ਵਿਚ ਐਥਲੈਟਿਕਸ, ਫੁੱਟਬਾਲ, ਜੂਡੋ, ਹੈਂਡਬਾਲ ,ਹਾਕੀ ਅਤੇ ਬਕਸਿੰਗ ਦੇ ਟਰਾਇਲ ਸ:ਸ:ਸ:ਸ:ਸਕੂਲ ਛੇਹਰਟਾ, ਅੰਮਿ੍ਰਤਸਰ ਵਿਖੇ ਹੋਏ। ਜਿਸ ਵਿਚ 234 ਲੜਕੇ ਅਤੇ 77 ਲੜਕੀਆਂ ਨੇ ਟਰਾਇਲ ਦਿੱਤੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਉਹਨਾ ਦੱਸਿਆ ਕਿ ਵਿਭਾਗ ਵੱਲੋ ਡੇ ਸਕਾਲਰ ਵਿੰਗ ਲਈ 440 ਅਤੇ ਰੈਜੀਡੈਸ਼ੀਅਲ ਵਿੰਗ ਲਈ 123 ਸੀਟਾਂ ਅਲਾਟ ਹੋਈਆ ਹਨ। ਚੁਣੇ ਹੋਏ ਖਿਡਾਰੀਆਂ ਨੂੰ ਵਿਭਾਗ ਵੱਲੋ ਰੈਜੀਡੈਸ਼ੀਅਲ/ਡੇ-ਸਕਾਲਰ ਵਿੰਗ ਲਈ ਖੁਰਾਕ/ਰਿਫਰੈਸਮੈਂਟ, ਖੇਡ ਸਮਾਨ ਅਤੇ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ। ਟਰਾਇਲਾਂ ਨੂੰ ਸੁਚਝੇ ਢੰਗ ਨਾਲ ਕਰਵਾਉਣ ਲਈ ਜਿਲ੍ਹਾ ਅੰਮਿ੍ਰਤਸਰ ਦੇ ਕੋਚਿਜ ਵੱਲੋ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਈ ਗਈ। ਜਿਲ੍ਹਾ ਖੇਡ ਅਫਸਰ ਅੰਮਿ੍ਰਤਸਰ ਵੱਲੋਂ ਆਪਣੇ ਕੋਚਿਜ ਦੀ ਸਲਾਘਾ ਕਰਦੇ ਹੋਏ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ।