Total views : 131856
ਜ਼ਿਲ੍ਹੇ ‘ਚ 14 ਲਾਭਪਾਤਰੀਆਂ ਨੂੰ ਦਿੱਤੀ ਜਾ ਚੁੱਕੀ ਹੈ ਇਹ ਸਬਸਿਡੀ —-
ਨਵਾਂਸ਼ਹਿਰ, 3 ਜਨਵਰੀ –ਪੰਜਾਬ ਐਗਰੋ ਇੰਡਸਟਰੀਜ ਕਾਰਪੋਰੇਸ਼ਨ ਵਲੋਂ ਪੀ.ਐਮ. ਮਾਈਕਰੋ ਫੂਡ ਪ੍ਰੋਸੈਸਿੰਗ ਇਕਾਰੀਆਂ ਦਾ ਰਸਮੀਕਰਨ ਸਕੀਮ ਤਹਿਤ ਉਦਮੀਆਂ ਤੇ ਨੌਜਵਾਨਾਂ ਨੂੰ ਫੂਡ ਪ੍ਰੋਸੈਸਿੰਗ ਦੇ ਖੇਤਰ ਵੱਲ ਉਤਸ਼ਾਹਿਤ ਕਰਨ ਲਈ 5 ਜਨਵਰੀ ਨੂੰ ਸਵੇਰੇ 11:30 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕੰਪਲੈਕਸ ਨਵਾਂਸ਼ਹਿਰ ਵਿੱਚ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਸਕੀਮ ਤਹਿਤ 35 ਫੀਸਦੀ ਕੈਪੀਟਲ ਸਬਸਿਡੀ ਵੱਧ ਤੋਂ ਵੱਧ 10 ਲੱਖ ਰੁਪਏ ਰੁਪਏ ਦਾ ਲਾਭ ਲੈ ਕੇ ਨਵੇਂ ਜਾਂ ਚਾਲੂ ਯੂਨਿਟ ਨੂੰ ਅਪਡੇਟ ਕਰਨ ਲਈ ਉਪਰਾਲਾ ਕੀਤਾ ਜਾ ਸਕਦਾ ਹੈ। ਉਨ੍ਹਾਂ ਸੈਲਫ ਹੈਲਪ ਗਰੁੱਪਾਂ, ਫੈਡਰੇਸ਼ਨਾਂ, ਸਰਕਾਰੀ ਸੰਸਥਾਵਾਂ ਤੇ ਸਰਕਾਰੀ ਏਜੰਸੀਆਂ ਲਈ ਇਸ ਸਕੀਮ ਤਹਿਤ 3 ਕਰੋੜ ਰੁਪਏ ਦੀ ਸਬਸਿਡੀ ਦਿੱਤੇ ਜਾਣ ਦੀ ਵਿਵਸਥਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਹੁਣ ਤੱਕ 1850 ਤੋਂ ਵੱਧ ਚਾਲੂ/ਲਵੀਆਂ ਮਾਈਕਰੋ ਫੂਡ ਪ੍ਰੋਸੈਸਿੰਗ ਇਕਾਈਆਂ ਦੀ 159 ਕਰੋੜ ਰੁਪਏ ਦੀ ਸਬਸਿਡੀ ਮਨਜੂਰ ਕੀਤੀ ਗਈ ਹੈ ਅਤੇ ਇਨ੍ਹਾਂ ਇਕਾਰੀਆਂ ਵਲੋਂ ਇਸ ਸਕੀਮ ਤਹਿਤ 777 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 14 ਲਾਭਪਾਤਰੀਆਂ ਨੂੰ ਇਹ ਸਬਸਿਡੀ ਦਿੱਤੀ ਜਾ ਚੁੱਕੀ ਹੈ। ਪੰਜਾਬ ਐਗਰੋ, ਸਟੇਟ ਨੋਡਲ ਏਜੰਸੀ ਨੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਸਹਿਯੋਗ ਨਾਲ ਉਪਰੋਕਤ ਕੈਂਪ ਦਾ ਆਯੋਜਨ ਜ਼ਿਲ੍ਹਿਆਂ ਦੇ ਉੱਦਮੀਆਂ,ਨੌਜਵਾਨਾਂ ਅਤੇ ਕਿਸਾਨਾਂ ਨੂੰ ਇਸ ਸਕੀਮ ਦੇ ਲਾਭਾਂ ਅਤੇ ਇਸ ਲਈ ਅਪਲਾਈ ਕਰਨ ਦੇ ਤਰੀਕੇ ਬਾਰੇ ਜਾਗਰੂਕ ਕਰਨ ਲਈ ਕੀਤਾ ਹੈ। ਮਾਈਕਰੋ ਫੂਡ ਪ੍ਰੋਸੈਸਰ ਅਤੇ ਆਪਣੇ ਯੂਨਿਟ ਸਥਾਪਤ ਕਰਨ ਦੀ ਰੁਚੀ ਰੱਖਣ ਵਾਲੇ ਉੱਦਮੀਆਂ ਨੂੰ ਕੈਂਪ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ।
———